← ਪਿਛੇ ਪਰਤੋ
ਬਠਿੰਡਾ, 9 ਸਤੰਬਰ, 2017 : ਜ਼ਿਲ੍ਹਾ ਬਠਿੰਡਾ ਅਧੀਨ ਪੈਂਦੀ ਗੋਨਿਆਣਾ ਮੰਡੀ ਦੇ ਤਹਿਤ ਪੈਂਦੇ ਪਿੰਡ ਆਕਲੀਆਂ ਕਲਾਂ ਵਿਖੇ ਇਕ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਖ਼ੁਦਕਸ਼ੀ ਕਰ ਲਈ। ਬੀਤੀ ਰਾਤ ਲਗਭਗ 12 ਵਜੇ ਆਪਣੇ ਘਰੋਂ ਖੇਤ 'ਚ ਫ਼ਸਲ ਨੂੰ ਪਾਣੀ ਲਗਾਉਣ ਗਿਆ ਸੀ, ਉਸ ਨੇ ਉੱਥੇ ਜਾ ਕੇ ਖੇਤ 'ਚ ਮੋਟਰ 'ਤੇ ਪਈ ਕੋਈ ਜਹਿਰੀਲੀ ਦਵਾਈ ਨਿਗਲ ਲਈ। ਉਥੇ ਹੀ ਉਸ ਦੀ ਮੌਤ ਹੋ ਗਈ। ਪਰਿਵਾਰਕ ਸੂਤਰਾਂ ਅਨੁਸਾਰ ਗੁਰਬੇਗ ਸਿੰਘ ਪੁੱਤਰ ਜਗਰਾਜ ਸਿੰਘ ਵਾਸੀ ਆਕਲੀਆਂ ਕਲਾਂ 'ਤੇ ਲਗਭਗ 12 ਲੱਖ ਰੁਪਏ ਦਾ ਕਰਜ਼ਾ ਸੀ। ਗੁਰਬੇਗ ਸਿੰਘ ਕਰਜ਼ੇ ਕਾਰਨ ਪਿਛਲੇ ਕਾਫੀ ਸਮੇਂ ਤੋਂ ਬਹੁਤ ਪ੍ਰੇਸ਼ਾਨ ਚਾਲ ਰਿਹਾ ਸੀ।
Total Responses : 976