ਕਿਸਾਨ ਮੰਡੀ ਗਿਆ ਸੀ ਫਸਲ ਵੇਚਣ ਤੇ ਪਰਿਵਾਰ ਗਿਆ ਸੀ ਵਿਆਹ ਸਮਾਗਮ 'ਚ
ਪਿੱਛੋਂ ਚੋਰਾਂ ਨੇ ਘਰ ਵਿੱਚੋਂ ਨਗਦੀ ਤੇ ਲੱਖਾਂ ਰੁਪਏ ਕੀਮਤ ਦਾ ਗਹਿਣਾ ਕੀਤਾ ਚੋਰੀ
ਰੋਹਿਤ ਗੁਪਤਾ, ਗੁਰਦਾਸਪੁਰ
ਭਾਰਤ ਪਾਕਿਸਤਾਨ ਸਰਹੱਦ ਦੇ ਅਖੀਰਲੇ ਕਸਬਾ ਦੋਰਾਂਗਲਾ ਦੇ ਇੱਕ ਕਿਸਾਨ ਜੋ ਕਿ ਮੰਡੀ ਦੇ ਵਿੱਚ ਫਸਲ ਵੇਚਣ ਦੇ ਲਈ ਗਿਆ ਹੋਇਆ ਸੀ ਅਤੇ ਪਰਿਵਾਰ ਦੇ ਬਾਕੀ ਮੈਂਬਰ ਵਿਆਹ ਸਮਾਗਮ ਦੇ ਵਿੱਚ ਗਏ ਹੋਏ ਸੀ ਪਰ ਇਸ ਤੋਂ ਪਿੱਛੇ ਘਰ ਦੇ ਵਿੱਚ ਇਕੱਲੀ ਉਹਨਾਂ ਦੀ ਬਜ਼ੁਰਗ ਮਾਤਾ ਮੌਜੂਦ ਸੀ ਪਰ ਚੋਰਾਂ ਨੇ ਇਸ ਦਾ ਫਾਇਦਾ ਚੁੱਕਦੇ ਹੋਏ ਦਿਨ ਦਿਹਾੜੇ ਹੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਘਰ ਦੇ ਕਮਰੇ ਦੀ ਖਿੜਕੀ ਦੀ ਗਰਿੱਲ ਤੋੜ ਕੇ ਅੰਦਰ ਦਾਖਿਲ ਹੋਏ ਲੱਖਾਂ ਰੁਪਏ ਕੀਮਤ ਦੇ ਕਰੀਬ 10 ਤੋਲੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਦਿਨ ਦਿਹਾੜੇ ਹੀ ਫਰਾਰ ਹੋ ਗਏ।।
ਜਦੋਂ ਕਿਸਾਨ ਦਾ ਪੁੱਤਰ ਘਰ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਕਮਰੇ ਦੇ ਅੰਦਰ ਸਾਰਾ ਸਮਾਨ ਖਿਲਰਿਆ ਹੋਇਆ ਸੀ ਬੈਡ ਅਤੇ ਅਲਮਾਰੀਆਂ ਵੀ ਖੁੱਲੀਆਂ ਹੋਈਆਂ ਸਨ ਜਦੋਂ ਇਸਨੇ ਇਸਦੀ ਜਾਣਕਾਰੀ ਆਪਣੇ ਪਿਤਾ ਅਤੇ ਪਰਿਵਾਰ ਨੂੰ ਦਿੱਤੀ ਤਾਂ ਮੌਕੇ ਤੇ ਪਹੁੰਚੇ ਪਰਿਵਾਰਿਕ ਮੈਂਬਰਾਂ ਦੇ ਵੇਖ ਕੇ ਹੋਸ਼ ਉੱਡ ਗਏ ਜਦੋਂ ਘਰ ਦੇ ਅੰਦਰ ਇਹ ਸਾਰੇ ਦੇ ਸਾਰੇ ਗਹਿਣੇ ਅਤੇ ਨਕਦੀ ਲੈ ਕੇ ਚੋਰ ਉਥੋਂ ਫਰਾਰ ਹੋ ਗਏ ਸਨ।।
ਚੋਰੀ ਦੀ ਵਾਰਦਾਤ ਤੋਂ ਬਾਅਦ ਆਸ ਪਾਸ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਥਾਣਾ DORANGLA ਪ੍ਰਭਾਰੀ ਪ੍ਰਥਮ ਪਠਾਨੀਆ ਮੌਕੇ ਤੇ ਪਹੁੰਚੇ ਅਤੇ ਆਸ-ਪਾਸ ਦੇ ਸੀਸੀ ਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ ।ਉਹਨਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਜਲਦ ਹੀ ਆਸ ਪਾਸ ਕੈਮਰਿਆਂ ਦੀ ਮਦਦ ਦੇ ਨਾਲ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ ਅਤੇ ਨੁਕਸਾਨ ਦੀ ਭਰਭਾਈ ਵੀ ਕਰਵਾਈ ਜਾਵੇਗੀ।
ਪਰ ਮੌਕੇ ਤੇ ਪਹੁੰਚੇ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਪਿੰਡ ਦੇ ਸਰਪੰਚ ਕਰਮਜੀਤ ਸਿੰਘ ਮਿੰਟੂ ਨੇ ਕਿਹਾ ਕਿ ਜਿਸ ਤਰ੍ਹਾਂ ਚੋਰਾਂ ਨੇ ਦਿਨ ਦਿਹਾੜੇ ਸਵਾਰ ਰਾਤ ਨੂੰ ਅੰਜਾਮ ਦਿੱਤਾ ਹੈ ਤੇ ਲੱਖਾਂ ਰੁਪਏ ਕੀਮਤ ਤੇ ਗਹਿਣੇ ਅਤੇ ਨਕਦੀ ਲੈ ਕੇ ਮੌਕੇ ਤੋਂ ਚ
ਰਫੂ ਚੱਕਰ ਹੋ ਗਏ ਹਨ, ਉਸ ਨਾਲ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਸਰਪੰਚ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਇਹ ਮੰਗ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਚੋਰਾਂ ਨੂੰ ਗ੍ਰਿਫਤ ਦੇ ਵਿੱਚ ਲਿਆ ਜਾਵੇ ਅਤੇ ਜੇਲ ਭੇਜਿਆ ਜਾਏ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਤੇ ਕਾਬੂ ਪਾਇਆ ਜਾ ਸਕੇ ।
- Download Babushahi App
-
-