'ਮਨਮੋਹਨ ਸਿੰਘ ਨਹੀਂ ਸਨ ਰਿਮੋਟ-ਕੰਟਰੋਲਡ ਪ੍ਰਧਾਨ ਮੰਤਰੀ': ਸੋਨੀਆ ਗਾਂਧੀ ਦੀ ਕਿਤਾਬ 'Belonging' ਰਿਲੀਜ਼
ਯੂਪੀਏ ਸਰਕਾਰ ਦੇ ਕੰਮਕਾਜ ਦੇ ਖੋਲ੍ਹੇ ਭੇਦ
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ, 10 ਨਵੰਬਰ, 2026 : ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਅਤੇ ਸਾਬਕਾ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਨਵੀਂ ਕਿਤਾਬ "Belonging: A Journey of Love" ਮੰਗਲਵਾਰ ਨੂੰ ਰਸਮੀ ਤੌਰ 'ਤੇ ਲਾਂਚ ਹੋ ਗਈ ਹੈ ਅਤੇ ਹੁਣ ਇਹ ਕਿਤਾਬਾਂ ਦੀਆਂ ਦੁਕਾਨਾਂ ਵਿੱਚ ਵਿਕਰੀ ਲਈ ਉਪਲਬਧ ਹੈ।
ਇਸ ਕਿਤਾਬ ਵਿੱਚ ਸੋਨੀਆ ਗਾਂਧੀ ਨੇ ਯੂਪੀਏ (UPA) ਸ਼ਾਸਨਕਾਲ ਦੌਰਾਨ ਸੱਤਾ ਵੰਡ ਪ੍ਰਣਾਲੀ, ਪ੍ਰਧਾਨ ਮੰਤਰੀ ਦਫ਼ਤਰ (PMO) ਦੀ ਭੂਮਿਕਾ ਅਤੇ ਆਪਣੇ ਸਿਆਸੀ ਫੈਸਲਿਆਂ ਬਾਰੇ ਕਈ ਅਹਿਮ ਖ਼ੁਲਾਸੇ ਕੀਤੇ ਹਨ।ਕਿਤਾਬ ਵਿੱਚ ਕੀਤੇ ਗਏ ਮੁੱਖ ਖ਼ੁਲਾਸੇ:'ਰਿਮੋਟ-ਕੰਟਰੋਲ' ਦੇ ਦੋਸ਼ ਪੂਰੀ ਤਰ੍ਹਾਂ ਖਾਰਜ: ਸੋਨੀਆ ਗਾਂਧੀ ਨੇ ਵਿਰੋਧੀ ਧਿਰਾਂ ਦੇ ਉਨ੍ਹਾਂ ਦੋਸ਼ਾਂ ਨੂੰ ਬਦਨੀਤੀਪੂਰਨ ਅਤੇ ਝੂਠਾ ਕਰਾਰ ਦਿੱਤਾ ਹੈ ਜਿਨ੍ਹਾਂ ਵਿੱਚ ਦਾਅਵਾ ਕੀਤਾ ਜਾਂਦਾ ਸੀ ਕਿ ਡਾ. ਮਨਮੋਹਨ ਸਿੰਘ ਇੱਕ "ਰਿਮੋਟ-ਕੰਟਰੋਲ" ਪ੍ਰਧਾਨ ਮੰਤਰੀ ਸਨ ਅਤੇ ਪੀਐੱਮਓ (PMO) ਤੋਂ ਸਰਕਾਰੀ ਫਾਈਲਾਂ ਸੋਨੀਆ ਗਾਂਧੀ ਨੂੰ ਭੇਜੀਆਂ ਜਾਂਦੀਆਂ ਸਨ।
ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਅਤੇ ਸੰਗਠਨ ਵਿਚਕਾਰ ਜ਼ਿੰਮੇਵਾਰੀਆਂ ਦੀ ਵੰਡ ਬਿਲਕੁਲ ਸਾਫ਼ ਸੀ—ਡਾ. ਮਨਮੋਹਨ ਸਿੰਘ ਸੁਤੰਤਰ ਤੌਰ 'ਤੇ ਸਰਕਾਰ ਚਲਾਉਂਦੇ ਸਨ, ਜਦਕਿ ਉਹ ਖ਼ੁਦ ਕਾਂਗਰਸ ਸੰਗਠਨ ਅਤੇ ਰਾਜਨੀਤਿਕ ਗਤੀਵਿਧੀਆਂ ਤੱਕ ਹੀ ਸੀਮਤ ਸਨ।
ਕਿਤਾਬ ਵਿੱਚ ਦੱਸਿਆ ਗਿਆ ਹੈ ਕਿ ਸੋਨੀਆ ਗਾਂਧੀ ਨੇ 2004 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਮਹੀਨਿਆਂ ਪਹਿਲਾਂ ਹੀ ਆਪਣੇ ਬੱਚਿਆਂ—ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ—ਨਾਲ ਸਲਾਹ-ਮਸ਼ਵਰਾ ਕਰਕੇ ਪ੍ਰਧਾਨ ਮੰਤਰੀ ਨਾ ਬਣਨ ਦਾ ਫੈਸਲਾ ਕਰ ਲਿਆ ਸੀ।
ਬੱਚਿਆਂ ਨੇ ਸੁਰੱਖਿਆ ਚਿੰਤਾਵਾਂ ਕਾਰਨ ਉਨ੍ਹਾਂ 'ਤੇ ਇਹ ਅਹੁਦਾ ਨਾ ਸੰਭਾਲਣ ਲਈ ਜ਼ੋਰ ਦਿੱਤਾ ਸੀ।
ਉਨ੍ਹਾਂ ਮੰਨਿਆ ਕਿ ਸਰਕਾਰ ਦੇ ਗਠਨ ਸਮੇਂ ਉਨ੍ਹਾਂ ਨੇ ਕੁਝ ਸੁਝਾਅ ਜ਼ਰੂਰ ਦਿੱਤੇ ਸਨ, ਤਾਂ ਜੋ ਲੰਬੇ ਸਮੇਂ ਤੋਂ ਪਾਰਟੀ ਲਈ ਸੰਘਰਸ਼ ਕਰ ਰਹੇ ਆਗੂਆਂ ਅਤੇ ਵਰਕਰਾਂ ਨੂੰ ਢੁਕਵੀਂ ਜਿੰਮੇਵਾਰੀ ਦਿੱਤੀ ਜਾ ਸਕੇ। ਹਾਲਾਂਕਿ, ਉਨ੍ਹਾਂ ਕਿਹਾ ਕਿ ਇਸ ਨੂੰ ਰੋਜ਼ਮੱਰਾ ਦੇ ਸਰਕਾਰੀ ਕੰਮਕਾਜ ਵਿੱਚ ਦਖਲਅੰਦਾਜ਼ੀ ਨਹੀਂ ਮੰਨਿਆ ਜਾ ਸਕਦਾ।
- Download Babushahi App
-
-