ਖੂਨ ਦਾਨ ਕੈਂਪ ਰਾਹੀਂ ਦਿੱਤੀਆਂ ਭਾਜਪਾ ਆਗੂ ਅਸ਼ੋਕ ਬਾਲਿਆਂਵਾਲੀ ਦੀ ਮਾਤਾ ਨੂੰ ਸ਼ਰਧਾਂਜਲੀਆਂ
ਪੋਤੇ ਡਾ. ਅਭਿਸ਼ੇਕ ਵੱਲੋਂ ਪਹਿਲੀ ਵਾਰ ਖੂਨਦਾਨ
ਅਸ਼ੋਕ ਵਰਮਾ
ਬਠਿੰਡਾ, 10 ਨਵੰਬਰ 2026 : ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ, ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ ਕੈਮਿਸਟਸ ਐਂਡ ਡਰੱਗਿਸਟਸ (ਏਆਈਓਸੀਡੀ) ਦੇ ਕਾਰਜਕਾਰਨੀ ਮੈਂਬਰ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਕਾਰਜਕਾਰਨੀ ਦੇ ਮੈਂਬਰ ਅਸ਼ੋਕ ਬਾਲਿਆਂਵਾਲੀ ਦੀ ਮਾਤਾ ਸਵਰਗਵਾਸੀ ਸ਼੍ਰੀਮਤੀ ਸੀਤਾ ਦੇਵੀ ਦੀ 15ਵੀਂ ਬਰਸੀ ਮੌਕੇ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਵੱਲੋਂ ਸਮੂਹ ਯੂਨਿਟਾਂ, ਦੋਸਤ ਵੈਲਫੇਅਰ ਸੋਸਾਇਟੀ, ਬਾਲਿਆਂਵਾਲੀ ਮੂਲ ਨਿਵਾਸੀ ਸਭਾ ਅਤੇ ਵਪਾਰ ਮੰਡਲ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਗਾਏ ਗਏ ਇਸ ਕੈਂਪ ਵਿੱਚ ਖੂਨਦਾਨੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ 45 ਯੂਨਿਟ ਖੂਨਦਾਨ ਕਰਕੇ ਸਵਰਗਵਾਸੀ ਸ਼੍ਰੀਮਤੀ ਸੀਤਾ ਦੇਵੀ ਨੂੰ ਸ਼ਰਧਾਂਜਲੀ ਭੇਟ ਕੀਤੀ ਕੈਂਪ ਦੀ ਸ਼ੁਰੂਆਤ ਅਸ਼ੋਕ ਬਾਲਿਆਂਵਾਲੀ ਨੇ ਖੁਦ ਖੂਨਦਾਨ ਕਰਕੇ ਕੀਤੀ।
ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਵਿਸ਼ੇਸ਼ ਤੌਰ ’ਤੇ ਖੂਨਦਾਨੀਆਂ ਦਾ ਹੌਸਲਾ ਵਧਾਉਣ ਲਈ ਪਹੁੰਚੇ। ਉਨ੍ਹਾਂ ਨੇ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਅਤੇ ਅਸ਼ੋਕ ਬਾਲਿਆਂਵਾਲੀ ਪਰਿਵਾਰ ਵੱਲੋਂ ਲਗਾਤਾਰ ਕੀਤੇ ਜਾ ਰਹੇ ਇਸ ਸਮਾਜ ਸੇਵਾ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੂਨਦਾਨ ਵਰਗੇ ਨੇਕ ਕਾਰਜ ਸਮਾਜ ਵਿੱਚ ਮਾਨਵਤਾ, ਸੇਵਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ।ਇਸ ਮੌਕੇ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਅਸ਼ੋਕ ਬਾਲਿਆਂਵਾਲੀ ਦੇ ਪੁੱਤਰ ਅਤੇ ਐਮ.ਡੀ. ਮੈਡੀਸਨ ਡਾ. ਅਭਿਸ਼ੇਕ ਨੇ ਵੀ ਪਹਿਲੀ ਵਾਰ ਖੂਨਦਾਨ ਕੀਤਾ। ਉਨ੍ਹਾਂ ਨੇ ਆਪਣੀ ਦਾਦੀ ਸਵਰਗਵਾਸੀ ਸ਼੍ਰੀਮਤੀ ਸੀਤਾ ਦੇਵੀ ਦੀ ਯਾਦ ਨੂੰ ਨਮਨ ਕਰਦਿਆਂ ਖੂਨਦਾਨ ਨੂੰ ਉਨ੍ਹਾਂ ਪ੍ਰਤੀ ਸੱਚੀ ਸ਼ਰਧਾਂਜਲੀ ਦੱਸਿਆ। ਪਰਿਵਾਰ ਦੀ ਨਵੀਂ ਪੀੜ੍ਹੀ ਵੱਲੋਂ ਇਸ ਸੇਵਾ ਕਾਰਜ ਵਿੱਚ ਸ਼ਮੂਲੀਅਤ ਨੂੰ ਮੌਕੇ ’ਤੇ ਮੌਜੂਦ ਲੋਕਾਂ ਨੇ ਪ੍ਰੇਰਨਾਦਾਇਕ ਪਹਿਲਕਦਮੀ ਕਰਾਰ ਦਿੱਤਾ।
ਇਸ ਮੌਕੇ ਅਸ਼ੋਕ ਬਾਲਿਆਂਵਾਲੀ ਨੇ ਕਿਹਾ ਕਿ ਖੂਨਦਾਨ ਮਾਨਵਤਾ ਦੀਆਂ ਸਭ ਤੋਂ ਵੱਡੀਆਂ ਸੇਵਾਵਾਂ ਵਿੱਚੋਂ ਇੱਕ ਹੈ। ਕਿਸੇ ਲੋੜਵੰਦ ਨੂੰ ਸਮੇਂ ਸਿਰ ਮਿਲਣ ਵਾਲਾ ਖੂਨ ਉਸ ਦੀ ਜਾਨ ਬਚਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਪਣੀ ਮਾਤਾ ਸਵਰਗਵਾਸੀ ਸ਼੍ਰੀਮਤੀ ਸੀਤਾ ਦੇਵੀ ਦੀ ਯਾਦ ਵਿੱਚ ਹਰ ਸਾਲ ਖੂਨਦਾਨ ਕੈਂਪ ਲਗਾਉਣਾ ਪਰਿਵਾਰ ਅਤੇ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਲਈ ਇੱਕ ਭਾਵਨਾਤਮਕ ਅਤੇ ਸਮਾਜ ਸੇਵਾ ਨਾਲ ਜੁੜਿਆ ਮੌਕਾ ਹੈ।ਇਸ ਦੌਰਾਨ ਕੇ.ਕੇ. ਮਹੇਸ਼ਵਰੀ, ਜਿ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਰਾਕੇਸ਼ ਗੁਪਤਾ , ਦੋਸਤ ਵੈਲਫੇਅਰ ਸੋਸਾਇਟੀ ਦੇ ਰਮੇਸ਼ ਗਰਗ, ਲਵਲੀਨ ਸਚਦੇਵਾ, ਰਜਿੰਦਰ ਸਿੰਗਲਾ, ਅਨਿਲ ਕੁਮਾਰ, ਮਨਦੀਪ ਜਿੰਦਲ, ਬਾਲਿਆਂਵਾਲੀ ਮੂਲ ਨਿਵਾਸੀ ਸਭਾ ਦੇ ਸ਼ਿਵਦੇਵ ਸਿੰਘ ਦੰਦੀਵਾਲ (ਰਿਟਾਇਰਡ ਏ.ਡੀ.ਸੀ.), ਬਾਲ ਮੁਕੰਦ ਗਰਗ, ਮੋਦਨ ਸਿੰਘ ਮਾਨ, ਪ੍ਰੇਮ ਜਿੰਦਲ,
ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਪਵਨ ਗਰਗ, ਪਵਨ ਜਿੰਦਲ, ਨਥਾਣਾ ਯੂਨਿਟ ਦੇ ਪ੍ਰਧਾਨ ਵਿਜੇਂਦਰ ਸ਼ਰਮਾ, ਰਾਮਪੁਰਾ ਯੂਨਿਟ ਦੇ ਅਜੀਤ ਅਗਰਵਾਲ, ਰਾਜਨ ਜੀ, ਤਲਵੰਡੀ ਯੂਨਿਟ ਦੇ ਵਿਜੇਪਾਲ ਸਿੰਘ ਚੌਧਰੀ, ਹੋਲਸੇਲ ਯੂਨਿਟ ਦੇ ਪ੍ਰਧਾਨ ਕ੍ਰਿਸ਼ਨ ਗੋਇਲ, ਦਰਸ਼ਨ ਜੋੜਾ, ਹਰੀਸ਼ ਟਿੰਕੂ, ਵੇਦ ਪ੍ਰਕਾਸ਼ ਬੇਦੀ, ਅੰਮ੍ਰਿਤ ਸਿੰਗਲਾ, ਰਿਟੇਲ ਦੇ ਪ੍ਰੀਤਮ ਸਿੰਘ ਵਿਰਕ, ਗੁਰਜਿੰਦਰ ਸਿੰਘ ਸਾਹਨੀ, ਸ਼ਮਸ਼ੇਰ ਸਿੰਘ, ਗੌਰਵ ਮਿੱਤਲ, ਪ੍ਰਿੰਸ ਕੁਮਾਰ, ਸੰਦੀਪ ਗਰਗ, ਸਿਡਾਨਾ, ਭਾਜਪਾ ਦੇ ਨੀਰਜ ਜੋੜਾ, ਜਤਿੰਦਰ ਗੋਗੀ, ਗੁਲਸ਼ਨ ਵਧਵਾ, ਡਾ. ਵੀਣਾ ਗਰਗ, ਸੀਨੀਅਰ ਆਗੂ ਸ਼ਾਮ ਸੁੰਦਰ ਅਗਰਵਾਲ, ਨਵੀਨ ਸਿੰਗਲਾ, ਅਸ਼ਵਨੀ ਗਰਗ, ਸੁਹੇਲ ਗੁੰਬਰ, ਨਿਤਿਨ ਗਰਗ ,ਬੌਬੀ ਕਾਲੀਆ, ਡਾ. ਪਰਵੀਨ, ਲਵ ਸਚਦੇਵਾ, ਦਿਨੇਸ਼ ਸਿੰਗਲਾ, ਕਰਨ ਸਿੰਘ, ਹੋਲਸੇਲ ਵਰਕਰ ਯੂਨੀਅਨ ਦੇ ਪ੍ਰਧਾਨ ਹਰਪਾਲ ਸਿੰਘ ਅਤੇ ਉਨ੍ਹਾਂ ਦੀ ਟੀਮ, ਬਲੱਡ ਬੈਂਕ ਦੇ ਇੰਚਾਰਜ ਅਜੀਤ ਸਿੰਘ ਚੌਧਰੀ ਅਤੇ ਉਨ੍ਹਾਂ ਦੀ ਟੀਮ ਮੌਜੂਦ ਸੀ।
- Download Babushahi App
-
-