ਫੋਟੋਗਰਾਫਰ ਦੀ ਦੁਕਾਨ ਤੋਂ ਕੈਮਰੇ ਸਮੇਤ ਲੱਖਾਂ ਦਾ ਸਮਾਨ ਚੋਰੀ
ਮਹਿੰਗਾ ਕੈਮਰਾ,ਇਨਵਰਟਰ ਦਾ ਬੈਟਰਾ ਪੀਸੀ ਅਤੇ 25 ਹਜਾਰ ਨਕਦੀ ਚੋਰੀ ,ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਦੁਕਾਨਦਾਰ ਸਹਿਮੇ
ਰੋਹਿਤ ਗੁਪਤਾ
ਗੁਰਦਾਸਪੁਰ 10 ਨਵੰਬਰ
ਗੁਰਦਾਸਪੁਰ ਦੇ ਥਾਣਾ ਦੋਰਾਂਗਲਾ ਦੇ ਤਹਿਤ ਆਉਂਦੇ ਪਿੰਡ ਮਗਰਮੁੱਦੀਆ ਦੇ ਅੱਡੇ ਤੇ ਸਥਿਤ ਫੋਟੋਗ੍ਰਾਫਰ ਦੀ ਦੁਕਾਨ ਦੇ ਸ਼ਟਰ ਦੀਆਂ ਕੁੰਡੀਆਂ ਵੱਢ ਕੇ ਚੋਰ ਅੰਦਰੋਂ ਮਹਿੰਗਾ ਕੈਮਰਾ ਇਨਵਟਾਂ ਦਾ ਬੈਟਰਾ ,ਪੀਸੀ ਅਤੇ 25 ਹਜਾਰ ਦੇ ਕਰੀਬ ਨਕਦੀ ਚੋਰੀ ਕਰਕੇ ਲੈ ਗਏ। ਚੋਰੀ ਹੋਏ ਪੀਸੀ ਵਿੱਚ ਵਿਆਹਾਂ ਦਾ ਡਾਟਾ ਹੋਣ ਕਾਰਨ ਦੁਕਾਨਦਾਰ ਕਾਫੀ ਪਰੇਸ਼ਾਨ ਨਜ਼ਰ ਆ ਰਿਹਾ ਹੈ ਉੱਥੇ ਹੀ ਨਜ਼ਦੀਕੀ ਦੁਕਾਨਦਾਰਾਂ ਵਿੱਚ ਇਲਾਕੇ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਸਹਿਮ ਦਾ ਮਾਹੌਲ ਹੈ ਅਤੇ ਰਾਤ ਦਾ ਸਮੇਂ ਅੱਡੇ ਤੇ ਪੁਲਿਸ ਗਸ਼ਤ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਮਗਰਮੁੱਦੀਆਂ ਅੱਡੇ ਤੇ ਸਥਿਤ ਲੱਕੀ ਸਟੂਡੀਓ ਦੇ ਮਾਲਕ ਅਮਨਦੀਪ ਨੇ ਦੱਸਿਆ ਕਿ ਉਹ ਦੋ ਤਿੰਨ ਦਿਨ ਤੋਂ ਲਗਾਤਾਰ ਵਿਆਹ ਦੇ ਫੰਕਸ਼ਨ ਤੇ ਸਨ ਅਤੇ ਅੱਜ ਸਵੇਰੇ ਕਿਸੇ ਗੁਆਂਡੀ ਦੁਕਾਨਦਾਰ ਨੇ ਉਸਨੂੰ ਫੋਨ ਕਰਕੇ ਸੂਚਨਾ ਦਿੱਤੀ ਕਿ ਉਹਨਾਂ ਦੀ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ। ਜਦੋਂ ਦੁਕਾਨ ਤੇ ਆ ਕੇ ਦੇਖਿਆ ਤਾਂ ਚੋਰਾਂ ਨੇ ਸ਼ਟਰ ਨੂੰ ਤਾਲੇ ਲਗਾਉਣ ਵਾਲੀਆਂ ਕੁੰਡੀਆਂ ਹੀ ਵੜ ਦਿੱਤੀਆਂ ਸੀ ਤੇ ਅੰਦਰ ਸ਼ੀਸ਼ੇ ਵਾਲੇ ਦਰਵਾਜੇ ਦਾ ਲੋਕ ਤੋੜ ਕੇ ਦੁਕਾਨ ਵਿੱਚ ਰੱਖਿਆ ਮਹਿੰਗਾ ਕੈਮਰਾ, ਕੰਪਿਊਟਰ ਅਤੇ ਇਨਵਰਟਰ ਦੇ ਬੈਠੇ ਨਾਲ ਗੱਲੇ ਦਾ ਲੋਕ ਤੋੜ ਕੇ ਗੱਲੇ ਵਿੱਚ ਰੱਖੀ 25 ਹਜਾਰ ਦੀ ਨਕਦੀ ਵੀ ਚੋਰੀ ਕਰ ਲਈ ਸੀ । ਦੁਕਾਨਦਾਰ ਅਨੁਸਾਰ ਉਸਦਾ ਕਰੀਬ ਢਾਈ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ
ਉੱਥੇ ਹੀ ਨਜ਼ਦੀਕੀ ਦੁਕਾਨਦਾਰਾਂ ਨੇ ਦੱਸਿਆ ਕਿ ਮਹੀਨਾ ਕੁ ਪਰ ਪਹਿਲਾਂ ਇੱਕ ਘਰ ਦੇ ਅੰਦਰ ਵੜ ਕੇ ਘਰ ਵਿੱਚ ਖੜੀਆਂ ਗੱਡੀਆਂ, ਟਿੱਪਰਾਂ ਦੇ ਬੈਟਰੇ ਵੀ ਚੋਰਾਂ ਵੱਲੋਂ ਚੋਰੀ ਕਰ ਲਏ ਗਏ ਸਨ ਅਤੇ ਇਸ ਤੋਂ ਪਹਿਲਾਂ ਵੀ ਚੋਰੀ ਦੀਆਂ ਕਈ ਘਟਨਾਵਾਂ ਇਲਾਕੇ ਵਿੱਚ ਹੋ ਚੁੱਕੀਆਂ ਹਨ ਪਰ ਪੁਲਿਸ ਦਾ ਇਹ ਸਵਾਲ ਕੋਈ ਧਿਆਨ ਨਹੀਂ । ਉਹਨਾਂ ਮੰਗ ਕੀਤੀ ਕਿ ਇਲਾਕੇ ਵਿੱਚ ਰਾਤ ਸਮੇਂ ਪੁਲਿਸ ਦੀ ਗਸ਼ਤ ਸ਼ੁਰੂ ਕੀਤੀ ਜਾਵੇ।
- Download Babushahi App
-
-