Photo Credit- AI
ਲੋਕ ਮਿਲਣੀ 'ਚ ਬੀਬੀ ਮਾਣੂਕੇ ਤੇ ਵਿਜੇ ਦਾਨਵ ਹੋ ਗਏ ਆਹਮੋ-ਸਾਹਮਣੇ, ਬੀਬੀ ਨੇ ਵਿਜੇ ਦਾਨਵ ਨੂੰ ਸਟੇਜ ਤੇ ਚੜਨ ਤੋਂ ਰੋਕਿਆ
ਐਮ ਐਲ ਏ ਨੇ ਆਪਣੀ ਹੀ ਸਰਕਾਰ ਦੇ ਖਿਲਾਫ ਲਗਾਏ ਨਾਅਰੇ
ਦੀਪਕ ਜੈਨ, ਜਗਰਾਓ
ਅੱਜ ਕਮਾਲਪੁਰਾ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਲੋਕ ਮਿਲਣੀ ਮੌਕੇ ਹਾਲਾਤ ਉਸ ਸਮੇਂ ਤਨਾਅ ਵਾਲੇ ਹੋ ਗਏ ਜਦੋਂ ਵਾਲਮੀਕ ਸਮਾਜ ਦੇ ਚੇਅਰਮੈਨ ਵਿਜੇ ਦਾਨਵ ਆਪਣੇ ਸਾਥੀਆਂ ਨਾਲ ਸਟੇਜ ਉਪਰ ਚੜਨ ਲੱਗੇ ਤਾਂ ਜਗਰਾਉਂ ਦੀ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਉਹਨਾਂ ਨੂੰ ਸਟੇਜ ਉੱਪਰ ਚੜਨ ਤੋਂ ਰੋਕਿਆ ਅਤੇ ਕਿਹਾ ਕਿ ਮੈਂ ਵਿਜੇ ਦਾਨਵ ਨੂੰ ਸਟੇਜ ਉੱਪਰ ਨਹੀਂ ਆਉਣ ਦੇਵਾਂਗੀ ਇਹ ਸਾਡਾ ਪਰਸਨਲ ਪ੍ਰੋਗਰਾਮ ਹੈ। ਫਿਰ ਵੀ ਜਦੋਂ ਵਿਜੇ ਦਾਨਵ ਜੋਸ਼ ਵਿੱਚ ਆ ਕੇ ਸਟੇਜ ਉੱਪਰ ਚੜਨ ਲੱਗੇ ਤਾਂ ਬੀਬੀ ਮਾਣੂਕੇ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਇਹ ਸਟੇਜ ਉੱਪਰ ਆਇਆ ਤਾਂ ਮੈਂ ਇਥੋਂ ਚਲੀ ਜਾਵਾਂਗੀ।
ਜਿਸ ਤੇ ਪੁਲਿਸ ਵੱਲੋਂ ਵੀ ਵਿਜੇ ਦਾਨਵ ਦੀ ਹਮਾਇਤ ਵਿੱਚ ਸਟੇਜ ਉੱਪਰ ਜਾਣ ਨੂੰ ਰਸਤਾ ਬਣਾਇਆ ਤਾਂ ਬੀਬੀ ਮਾਣੂਕੇ ਦੇ ਸਮਰਥਕ ਆਪਣੀ ਹੀ ਸਰਕਾਰ ਅਤੇ ਪੰਜਾਬ ਪੁਲਿਸ ਦੇ ਖਿਲਾਫ ਨਾਅਰੇ ਲਗਾਉਣ ਲੱਗ ਗਏ। ਜਿਸ ਤੇ ਵਿਜੇ ਦਾਨਵ ਵੱਲੋਂ ਸੋਝੀ ਨਾਲ ਕੰਮ ਲੈਂਦਿਆਂ ਹੋਇਆ ਉਸ ਪ੍ਰੋਗਰਾਮ ਤੋਂ ਵਾਪਸ ਪਰਤਣ ਵਿੱਚ ਹੀ ਗਨੀਮਤ ਸਮਝੀ। ਅੱਜ ਦੇ ਇਸ ਸਾਰੇ ਸ਼ੋਰ ਸ਼ਰਾਬੇ ਤੋਂ ਇੱਕ ਗੱਲ ਤਾਂ ਪੂਰੀ ਤਰਹਾਂ ਸਾਬਤ ਹੋ ਚੁੱਕੀ ਹੈ ਕਿ ਬੀਬੀ ਸਰਬਜੀਤ ਕੌਰ ਮਾਣੂਕੇ ਵਿਜੇ ਦਾਨਵ ਦੀਆਂ ਲੋਕ ਪ੍ਰਚਾਰਕ ਨੀਤੀਆਂ ਤੋਂ ਦੁਖੀ ਹੋਈ ਅਤੇ ਜਨਤਾ ਦੇ ਮਨਾਂ ਵਿੱਚ ਵਿਜੇ ਦਾਨਵ ਦਾ ਗਰਾਫ ਬੀਬੀ ਮਾਣੂਕੇ ਨਾਲੋਂ ਉੱਚਾ ਹੋ ਗਿਆ ਹੈ ਜਿਸ ਕਾਰਨ ਉਸ ਨੇ ਅੱਜ ਵਿਜੇ ਦਾਨਵ ਨੂੰ ਸਟੇਜ ਉੱਪਰ ਨਹੀਂ ਚੜਨ ਦਿੱਤਾ।
- Download Babushahi App
-
-