ਨਕੋਦਰ ਹਲਕੇ ’ਚ ਨਹਿਰੀ ਪਾਣੀ ਦੀ ਪਹੁੰਚ 1200 ਤੋਂ ਵਧ ਕੇ 4017 ਏਕੜ ਤੱਕ ਪੁੱਜੀ : ਇੰਦਰਜੀਤ ਕੌਰ ਮਾਨ
ਬਲਵਿੰਦਰ ਸਿੰਘ ਧਾਲੀਵਾਲ
ਨਕੋਦਰ, 20 ਅਕਤੂਬਰ 2026 () : ਨਕੋਦਰ ਹਲਕੇ ਦੇ ਕਿਸਾਨਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਨਹਿਰੀ ਪਾਣੀ ਦੀ ਪਹੁੰਚ 1200 ਏਕੜ ਤੋਂ ਵਧ ਕੇ 4017 ਏਕੜ ਤੱਕ ਹੋ ਗਈ ਹੈ। ਇਹ ਪ੍ਰਗਟਾਵਾ ਨਕੋਦਰ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਕੀਤਾ।
ਉਨ੍ਹਾਂ ਦੱਸਿਆ ਕਿ ਜਲ ਸਰੋਤ ਵਿਭਾਗ ਦੇ ਸਹਿਯੋਗ ਨਾਲ ਸਿੱਧਵਾਂ ਮਾਈਨਰ, ਸ੍ਰੀ ਰਜਵਾਹਾ, ਕੋਹੀ ਮਾਈਨਰ, ਰਾਮਪੁਰ ਮਾਈਨਰ ਅਤੇ ਫਿਲੌਰ ਡਿਸਟ੍ਰੀਬਿਊਟਰੀ ਅਧੀਨ ਖਾਲਿਆਂ ਦੀ ਲਾਈਨਿੰਗ ਅਤੇ ਜ਼ਮੀਨਦੋਜ਼ ਪਾਈਪਲਾਈਨਾਂ ਵਿਛਾਉਣ ਦਾ ਕੰਮ ਕੀਤਾ ਗਿਆ ਹੈ। ਖਾਲਿਆਂ ਨੂੰ ਪੱਕਾ ਕਰਨ ਦੇ ਨਾਲ ਬੰਦ ਪਏ ਖਾਲਿਆਂ ਨੂੰ ਮੁੜ ਚਾਲੂ ਕਰਨ ਦੇ ਉਪਰਾਲੇ ਵੀ ਕੀਤੇ ਗਏ ਹਨ।
ਵਿਧਾਇਕਾ ਨੇ ਕਿਹਾ ਕਿ ਇਨ੍ਹਾਂ ਕੰਮਾਂ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਸਿੰਚਾਈ ਲਈ ਨਹਿਰੀ ਪਾਣੀ ਦੀ ਬਿਹਤਰ ਸਹੂਲਤ ਦੇਣਾ ਅਤੇ ਖੇਤੀਬਾੜੀ ਨੂੰ ਮਜ਼ਬੂਤ ਕਰਨਾ ਹੈ।
- Download Babushahi App
-
-