ਸ਼ਹਿਰ ਦੇ ਮੁੱਖ ਚੌਂਕ ਵਿੱਚ ਸਥਿਤ ਰੇਮਂਡ ਦੇ ਸ਼ੋਰੂਮ ਤੇ ਚੋਰੀ ,
ਗੱਲੇ ਵਿੱਚ ਪਈ ਨਕਦੀ ਅਤੇ ਹਜ਼ਾਰਾਂ ਰੁਪਏ ਮੁੱਲ ਦੀਆਂ ਰੈਡੀਮੈਡ ਪੈਂਟਾ ਸ਼ਰਟਾਂ ਤੇ ਚੋਰਾਂ ਨੇ ਕੀਤਾ ਹੱਥ ਸਾਫ
ਰੋਹਿਤ ਗੁਪਤਾ
ਗੁਰਦਾਸਪੁਰ
ਚੋਰ ਗੁਰਦਾਸਪੁਰ ਪੁਲਿਸ ਨੂੰ ਲਗਾਤਾਰ ਚੁਣੋਤੀ ਦੇ ਰਹੇ ਹਨ। ਕੁੱਝ ਦਿਨ ਪਹਿਲਾਂ ਸ਼ਹਿਰ ਦਾ ਦਿਲ ਕਹੇ ਜਾਣ ਵਾਲੇ ਹਨੁਮਾਨ ਚੌਂਕ ਵਿਖੇ ਰੈਡੀਮੇਡ ਦੀ ਦੁਕਾਨ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀ ਤੇ ਹੁਣ ਕੁਝ ਦਿਨ ਬਾਅਦ ਹੀ ਹਨੁਮਾਨ ਚੌਂਕ ਦੇ ਹੀ ਲਾਇਬਰੇਰੀ ਰੋਡ ਤੇ ਰੇਮੰਡ ਦੇ ਸ਼ੋਰੂਮ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। ਸ਼ੋਰੂਮ ਦੇ ਤਾਲੇ ਤੋੜ ਕੇ ਚੋਰ ਸ਼ੋਰੂਮ ਦੇ ਅੰਦਰ ਵੜ ਕੇ ਗੱਲੇ ਵਿੱਚੋਂ 15 ਹਜਾਰ ਦੇ ਕਰੀਬ ਨਕਦੀ ਅਤੇ ਕਰੀਬ 50 ਹਜਾਰ ਮੁੱਲ ਦੇ ਰੈਡੀਮੇਡ ਕੱਪੜੇ ਵੀ ਚੋਰੀ ਕਰਕੇ ਲੈ ਗਏ ਹਨ।
ਰੇਮੰਡ ਦੇ ਸ਼ੋਰੂਮ ਦੇ ਮਾਲਕ ਮਨੀਸ਼ ਕੁਮਾਰ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਕਰੀਬ ਪੌਣੇ 10 ਵਜੇ ਉਹ ਸ਼ੋਰੂਮ ਖੋਲਣ ਲਈ ਆਏ ਸਨ ਤਾਂ ਦੇਖਿਆ ਕਿ ਸ਼ੋਰੂਮ ਦੇ ਸ਼ਟਰ ਦੇ ਤਾਲੇ ਟੁੱਟੇ ਹੋਏ ਸਨ ਅਤੇ ਸ਼ਟਰ ਅੱਧਾ ਖੁੱਲਾ ਪਿਆ ਸੀ। ਉਹਨਾਂ ਵੱਲੋਂ ਤੁਰੰਤ ਇਸ ਦੀ ਸੂਚਨਾ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਗਈ । ਪੁਲਿਸ ਅਧਿਕਾਰੀ ਦੇ ਆਉਣ ਤੇ ਸ਼ੋਰੂਮ ਦੇ ਅੰਦਰ ਜਾ ਕੇ ਦੇਖਿਆ ਗਿਆ ਤਾਂ ਗੱਲੇ ਦਾ ਤਾਲਾ ਵੀ ਟੁੱਟਿਆ ਪਿਆ ਸੀ ਅਤੇ ਉਸ ਵਿੱਚੋਂ 15 ਹਜਾਰ ਦੇ ਕਰੀਬ ਨਕਦੀ ਚੋਰੀ ਕਰ ਲਈ ਗਈ ਸੀ ਜਦਕਿ ਜਾਂਚਣ ਤੇ ਇਹ ਵੀ ਪਤਾ ਲੱਗਾ ਕਿ ਸ਼ੋਰਮ ਦੇ ਵਿੱਚ ਰੱਖੇ ਰੈਡੀਮੇਡ ਪੈਂਂਟ ਸ਼ਰਟ ਵੀ ਚੋਰ ਚੋਰੀ ਕਰਕੇ ਲੈ ਗਏ ਹਨ। ਜਿਨ੍ਾਂ ਦੀ ਕੀਮਤ ਕਰੀਬ 50 ਹਜਾਰ ਬਣਦੀ ਹੈ।
ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਸੋਮ ਲਾਲ ਦਾ ਕਹਿਣਾ ਹੈ ਕਿ ਡੀਵੀਆਰ ਕਬਜ਼ੇ ਵਿੱਚ ਲੈ ਲਈ ਗਈ ਹੈ ਤੇ ਜਲਦੀ ਹੀ ਚੋਰਾਂ ਦੀ ਪਹਿਚਾਨ ਕਰਕੇ ਉਹਨਾਂ ਨੂੰ ਗਿਰਫਤਾਰ ਕੀਤਾ ਜਾਏਗਾ।
- Download Babushahi App
-
-