ਸੇਂਟ ਕਬੀਰ ਪਬਲਿਕ ਸਕੂਲ ਦੇ ਅਧਿਆਪਕ ਸ਼੍ਰੀਮਤੀ ਕਰਮਜੀਤ ਕੌਰ 'ਐਵਾਰਡ ਫਾਰ ਐਕਸੀਲੈਂਸ' ਨਾਲ ਸਨਮਾਨਿਤ
ਰੋਹਿਤ ਗੁਪਤਾ
ਗੁਰਦਾਸਪੁਰ 1 ਅਕਤੂਬਰ 2026- ਸੇਂਟ ਕਬੀਰ ਪਬਲਿਕ ਸਕੂਲ, ਸੁਲਤਾਨਪੁਰ (ਗੁਰਦਾਸਪੁਰ) ਦੇ ਪੰਜਾਬੀ ਵਿਭਾਗ ਦੇ ਅਧਿਆਪਕ ਸ਼੍ਰੀਮਤੀ ਕਰਮਜੀਤ ਕੌਰ ਨੂੰ ਗੁਰਦਾਸਪੁਰ ਸਹੋਦਿਆ ਸਕੂਲ ਕੰਪਲੈਕਸ ਵੱਲੋਂ 'ਡਾਕਟਰ ਰਾਧਾ ਕ੍ਰਿਸ਼ਨ ਐਵਾਰਡ ਫਾਰ ਐਕਸੀਲੈਂਸ 2026-27' ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਕਲਗੀਧਰ ਇੰਟਰਨੈਸ਼ਨਲ ਸਕੂਲ ਪੁਰਾਣਾ ਸ਼ਾਲਾ ( ਗੁਰਦਾਸਪੁਰ) ਵਿਖੇ ਕਰਵਾਏ ਇਸ ਸਨਮਾਨ ਸਮਾਰੋਹ 'ਚ ਸ਼੍ਰੀ ਅਦਿੱਤਿਆ ਉਪਲ (ਆਈ.ਏ.ਐਸ) ਡਿਪਟੀ ਕਮਿਸ਼ਨਰ ਗੁਰਦਾਸਪੁਰ ਜੀ ਨੇ ਮੁੱਖ ਮਹਿਮਾਨ ਵਜੋਂ ਭੂਮਿਕਾ ਨਿਭਾਈ।ਇਸ ਮੌਕੇ ਸਹੋਦਿਆ ਗਰੁੱਪ ਦੇ ਪ੍ਰੈਜੀਡੈਂਟ ਪ੍ਰਿੰਸੀਪਲ ਐਸ. ਬੀ. ਨਾਯਰ,ਪ੍ਰਿੰਸੀਪਲ ਰਾਜੀਵ ਭਾਰਤੀ , ਪ੍ਰਿੰਸੀਪਲ ਬਰਿੰਦਰ ਕੌਰ,ਪ੍ਰਿੰਸੀਪਲ ਪੰਕਜ ਰਾਣਾ ਤੇ ਪ੍ਰਿੰਸੀਪਲ ਊਸ਼ਾ ਮਾਹਜਨ ਵੀ ਖਾਸ ਰੂਪ ਵਿੱਚ ਸ਼ਾਮਲ ਸਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਐਸ. ਬੀ. ਨਾਯਰ ਜੀ ਨੇ ਦੱਸਿਆ ਕਿ ਗੁਰਦਾਸਪੁਰ ਸਹੋਦਿਆ ਸਕੂਲ ਕੰਪਲੈਕਸ ਵੱਲੋਂ ਹਰ ਸਾਲ ਸਕੂਲ ਵਿੱਚੋਂ ਇੱਕ ਅਧਿਆਪਕ ਨੂੰ ਅਵਾਰਡ ਦੇਣ ਲਈ ਚੁਣਿਆ ਜਾਂਦਾ ਹੈ। ਇਸੇ ਲੜੀ ਤਹਿਤ ਇਸ ਸਾਲ ਕਰਵਾਏ ਗਏ ਇਸ ਸਨਮਾਨ ਸਮਾਰੋਹ 'ਚ ਲਗਭਗ 27 ਸਕੂਲਾਂ ਦੇ ਅਧਿਆਪਕ ਆਏ ਹੋਏ ਸਨ, ਜਿਸ 'ਚੋਂ ਸੇਂਟ ਕਬੀਰ ਸਕੂਲ ਦੇ ਅਧਿਆਪਕ ਨੂੰ ਸਰਵੋਤਮ ਅਧਿਆਪਕ ਹੋਣ ਦਾ ਖਿਤਾਬ ਮਿਲਣਾ ਸਕੂਲ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਇਸ ਸਬੰਧੀ ਖੁਸ਼ੀ ਜਾਹਿਰ ਕਰਦਿਆਂ ਪ੍ਰਿੰਸੀਪਲ ਨਾਯਰ ਜੀ ਨੇ ਦੱਸਿਆ ਕਿ ਅਧਿਆਪਕ ਉਹ ਅਨਮੋਲ ਪਾਰਸ ਹੁੰਦੇ ਹਨ ਜੋ ਆਪਣੀ ਕਾਬਲੀਅਤ ਤੇ ਤਜ਼ਰਬੇ ਨਾਲ ਵਿਦਿਆਰਥੀ ਰੂਪੀ ਹੀਰੇ ਨੂੰ ਤਰਾਸ਼ ਕੇ ਸਮਾਜ ਵਿੱਚ ਉੱਚ ਮੁਕਾਮ ਤੱਕ ਪਹੁੰਚਣ ਦੇ ਯੋਗ ਬਣਾਉਂਦੇ ਹਨ।
ਇਸ ਹੁਨਰ ਤੇ ਇਮਾਨਦਾਰੀ ਨਾਲ ਕੰਮ ਕਰਨ ਅਤੇ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਵਿੱਚ ਉਹਨਾਂ ਦਾ ਸਾਥ ਦੇਣ ਦੇ ਜਜ਼ਬੇ ਨੂੰ ਮੁੱਖ ਰੱਖਦਿਆਂ ਸ਼੍ਰੀਮਤੀ ਕਰਮਜੀਤ ਕੌਰ, ਵਾਸੀ ਬਖਤਪੁਰ ਨੂੰ ਸਰਵੋਤਮ ਅਧਿਆਪਕ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਦੱਸਿਆ ਆਪ ਸਕੂਲ ਵਿੱਚ ਬਹੁਤ ਹੀ ਇਮਾਨਦਾਰੀ ਤੇ ਮਿਹਨਤ ਨਾਲ ਪਿਛਲੇ 10 ਸਾਲਾਂ ਤੋਂ ਸੇਵਾ ਨਿਭਾ ਰਹੇ ਹਨ ਅਤੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਵਿੱਚ ਖਾਸ ਯੋਗਦਾਨ ਪਾ ਰਹੇ ਹਨ। ਆਸ ਕਰਦੇ ਹਾਂ ਕਿ ਅੱਗੇ ਵੀ ਇਸੇ ਤਰਾਂ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਉਣਗੇ। ਉਹਨਾਂ ਨੂੰ ਸਵੇਰ ਦੀ ਸਭਾ ਵਿੱਚ ਪੂਰੇ ਸਕੂਲ ਦੇ ਸਨਮੁੱਖ ਸਨਮਾਨਿਤ ਕਰਦਿਆਂ ਵਧਾਈ ਦਿੱਤੀ ਗਈ। ਇਸ ਮੌਕੇ ਅਧਿਆਪਕ ਕਰਮਜੀਤ ਕੌਰ ਜੀ ਨੇ ਸਕੂਲ ਪ੍ਰਿੰਸੀਪਲ ਜੀ, ਮੈਨੇਜਮੈਂਟ ਮੈਂਬਰ ਮੈਡਮ ਨਵਦੀਪ ਕੌਰ ਜੀ ਕੁਲਦੀਪ ਕੌਰ ਜੀ ਤੇ ਸਮੁੱਚੇ ਸਟਾਫ਼ ਮੈਂਬਰਾਂ ਦੇ ਸਹਿਯੋਗ ਲਈ ਸਾਰਿਆਂ ਦਾ ਤਹਿ- ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।
- Download Babushahi App
-
-