ਵੱਡੀ ਖਬਰ: CM ਮਾਨ ਨੂੰ ਜਪਾਨ ਜਾਣ ਦੀ ਨਹੀਂ ਮਿਲੀ ਇਜਾਜ਼ਤ
ਜਪਾਨ 'ਚ ਹਾਕੀ ਦਾ ਫਾਈਨਲ ਮੈਚ ਦੇਖਣ ਨਹੀਂ ਜਾ ਸਕਣਗੇ ਮੁੱਖ ਮੰਤਰੀ ਮਾਨ, ਜਾਣੋ ਕੀ ਹੈ ਪੂਰਾ ਮਾਮਲਾ
Babushahi Network
ਚੰਡੀਗੜ੍ਹ, 1 ਅਕਤੂਬਰ 2026- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਦੇਸ਼ ਦੌਰੇ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਕੇਂਦਰ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਪਾਨ ਜਾਣ ਦੀ ਇਜਾਜ਼ਤ (ਕਲੀਅਰੈਂਸ) ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਮਾਨ ਨੇ ਭਾਰਤੀ ਹਾਕੀ ਟੀਮ ਦਾ ਫਾਈਨਲ ਮੈਚ ਦੇਖਣ ਅਤੇ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਜਪਾਨ ਜਾਣ ਦਾ ਪ੍ਰੋਗਰਾਮ ਬਣਾਇਆ ਸੀ, ਪਰ ਕੇਂਦਰ ਵੱਲੋਂ ਹਰੀ ਝੰਡੀ ਨਾ ਮਿਲਣ ਕਰਕੇ ਹੁਣ ਇਹ ਦੌਰਾ ਰੱਦ ਹੋ ਗਿਆ ਹੈ।
ਇਸ ਪੂਰੇ ਮਾਮਲੇ ਦੀ ਪੁਸ਼ਟੀ ਆਮ ਆਦਮੀ ਪਾਰਟੀ ਦੇ ਸੀਨੀਅਰ ਬੁਲਾਰੇ ਬਲਤੇਜ ਸਿੰਘ ਪੰਨੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤੀ ਹੈ। ਬਲਤੇਜ ਪੰਨੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਨੂੰ ਕੇਂਦਰ ਵੱਲੋਂ ਜਪਾਨ ਦੌਰੇ ਦੀ ਮਨਜ਼ੂਰੀ ਨਹੀਂ ਮਿਲੀ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਨੇ ਇਸ ਫੈਸਲੇ ਪਿੱਛੇ ਕੁਝ ਸੁਰੱਖਿਆ ਕਾਰਨਾਂ (Security Reasons) ਦਾ ਹਵਾਲਾ ਦਿੱਤਾ ਹੈ।
ਗੱਲਬਾਤ ਦੌਰਾਨ ਬਲਤੇਜ ਪੰਨੂ ਨੇ ਕਿਹਾ, "ਮੇਰੀ ਜਾਣਕਾਰੀ ਮੁਤਾਬਿਕ ਮੁੱਖ ਮੰਤਰੀ ਜੀ ਨੂੰ ਜਪਾਨ ਜਾਣ ਦੀ ਪਰਮਿਸ਼ਨ ਨਹੀਂ ਮਿਲੀ ਹੈ। ਕੇਂਦਰ ਸਰਕਾਰ ਵੱਲੋਂ ਕੁਝ ਸੁਰੱਖਿਆ ਨਾਲ ਜੁੜੇ ਕਾਰਨ ਦੱਸੇ ਗਏ ਹਨ। ਕਿਉਂਕਿ ਅਜੇ ਇਸ ਬਾਰੇ ਪੂਰੀ ਵਿਸਥਾਰਿਤ ਜਾਣਕਾਰੀ ਉਪਲਬਧ ਨਹੀਂ ਹੈ, ਇਸ ਲਈ ਵਿਸਥਾਰ ਨਾਲ ਜਵਾਬ ਦੇਣਾ ਸੰਭਵ ਨਹੀਂ ਹੈ, ਪਰ ਇਹ ਤੈਅ ਹੈ ਕਿ ਉਹ ਹੁਣ ਜਪਾਨ ਨਹੀਂ ਜਾ ਰਹੇ ਹਨ।"
- Download Babushahi App
-
-