ਪੰਜਾਬ ਦੇ ਪੈਟਰੋਲ ਪੰਪਾਂ ’ਤੇ 16 ਅਕਤੂਬਰ ਤੋਂ ਨਹੀਂ ਲਈ ਜਾਵੇਗੀ 2000 ਰੁਪਏ ਤੋਂ ਵੱਧ ਦੀ ਯੂ ਪੀ ਆਈ ਪੇਮੈਂਟ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 21 ਸਤੰਬਰ, 2026: ਪੰਜਾਬ ਦੇ ਪੈਟਰੋਲ ਪੰਪਾਂ ’ਤੇ 16 ਅਕਤੂਬਰ ਤੋਂ 2000 ਰੁਪਏ ਤੋਂ ਵੱਧ ਦੀ ਯੂ ਪੀ ਆਈ ਪੇਮੈਂਟ ਨਹੀਂ ਲਈ ਜਾਵੇਗੀ। ਇਹ ਫੈਸਲਾ ਪੰਜਾਬ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਨੇ ਕੀਤਾ ਹੈ।
ਐਸੋਸੀਏਸ਼ਨ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਦਾ ਕਹਿਣਾ ਹੈ ਕਿ ਪੈਟਰੋਲ ਪੰਪ ਡੀਲਰਾਂ ਨੂੰ ਪ੍ਰਤੀ ਲੀਟਰ ਤੇਲ ’ਤੇ ਸਿਰਫ 2 ਫੀਸਦੀ ਕਮਿਸ਼ਨ ਬੱਚਦਾ ਹੈ। ਉਹਨਾਂ ਦੇ ਬਿਜਲੀ, ਸਟਾਫ ਤਨਖਾਹਾਂ ਸਮੇਤ ਕਈ ਤਰੀਕੇ ਦੇ ਖਰਚੇ ਹੁੰਦੇ ਹਨ।
ਉਹਨਾਂ ਕਿਹਾ ਕਿ 30 ਤੋਂ 40 ਫੀਸਦੀ ਗਾਹਕ ਰੋਜ਼ਾਨਾ 2000 ਰੁਪਏ ਤੋਂ ਵੱਧ ਦੀ ਅਦਾਇਗੀ ਯੂ ਪੀ ਆਈ ਰਾਹੀਂ ਕਰਦੇ ਹਨ। ਅਜਿਹੇ ਵਿਚ 0.4 ਫੀਸਦੀ ਐਮ ਡੀ ਆਰ ਖਰਚ ਸਹਿਣਾ ਡੀਲਰਾਂ ਵਾਸਤੇ ਔਖਾ ਹੈ।
ਉਹਨਾਂ ਨੇ ਕੇਂਦਰੀ ਪੈਟਰੋਲੀਅਮ ਮੰਤਰੀ ਤੇ ਤੇਲ ਕੰਪਨੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਐਮ ਡੀ ਆਰ ਤੋਂ ਪੈਟਰੋਲ ਪੰਪ ਡੀਲਰਾਂ ਦਾ ਬਚਾਅ ਕੀਤਾ ਜਾਵੇਗਾ ਤੇ ਡੀਲਰਾਂ ਨੂੰ ਇਸ ਟੈਕਸ ਤੋਂ ਛੋਟ ਦਿੱਤੀ ਜਾਵੇ।
- Download Babushahi App
-
-