ਬਠਿੰਡਾ ਪੁਲਿਸ ਨੇ ਕਰੋੜਾਂ ਦੇ ਸੋਨੇ ਚਾਂਦੀ ਦੇ ਗਹਿਣਿਆਂ ਦੀ ਚੋਰੀ ਦਾ ਮਾਮਲਾ ਸੁਲਝਾਇਆ
ਅਸ਼ੋਕ ਵਰਮਾ
ਬਠਿੰਡਾ , 22 ਅਗਸਤ 2026 : ਬਠਿੰਡਾ ਪੁਲਿਸ ਨੇ ਕੁੱਝ ਦਿਨ ਪਹਿਲਾਂ: ਸ਼ਹਿਰ ਦੇ ਭਾਰਤ ਨਗਰ ’ਚ ਹੋਈ ਕਰੋੜਾਂ ਰੁਪਏ ਦੇ ਸੋਨੇ ਚਾਂਦੀ ਦੇ ਗਹਿਣਿਆਂ ਦੀ ਚੋਰੀ ਦੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਐੱਸ.ਪੀ (ਸਿਟੀ) ਬਠਿੰਡਾ ਆਸ਼ਵੰਤ ਸਿੰਘ ਨੇ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ’ਚ ਦੱਸਿਆ ਕਿ ਇਸ ਚੋਰੀ ਸਬੰਧੀ ਮਿਤੀ 20 ਅਗਸਤ ਮੁਕੱਦਮਾ ਦਰਜ ਕੀਤਾ ਗਿਆ ਸੀ । ਉਹਨਾਂ ਦੱਸਿਆ ਕਿ ਇਸ ਸਬੰਧੀ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੇ ਚੋਰੀ ਦੀ ਵਾਰਦਾਤ ਨੂੰ ਹੱਲ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆਂ ਸਨ। ਉਹਨਾਂ ਦੱਸਿਆ ਕਿ ਥਾਣਾ ਕੈਂਟ ਬਠਿੰਡਾ ਅਤੇ ਸੀ.ਆਈ.ਏ ਸਟਾਫ-2 ਦੀ ਪੁਲਿਸ ਪਾਰਟੀ ਨੇ ਭਾਰਤ ਨਗਰ ਵਿਖੇ ਇੱਕ ਘਰ ਵਿੱਚੋਂ ਚੋਰੀ ਕਰਨ ਵਾਲੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜੇ ਵਿੱਚੋਂ ਕਰੀਬ 2 ਕਿੱਲੋ 400 ਗ੍ਰਾਮ ਸੋਨੇ ਅਤੇ ਕਰੀਬ 3 ਕਿੱਲੋ ਚਾਂਦੀ ਦੇ ਗਹਿਣੇ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਮੁਦੱਈ ਨੇ ਬਿਆਨ ਦਰਜ ਕਰਵਾਇਆ ਕਿ ਮਿਤੀ 19 ਅਗਸਤ ਦੀ ਰਾਤ ਨੂੰ ਉਹ ਪਰਿਵਾਰ ਸਮੇਤ ਸੈਫਰੋਨ ਪੈਲੇਸ ਮੌੜ ਵਿਖੇ ਵਿਆਹ ਸਮਾਗਮ ’ਤੇ ਗਏ ਸੀ। ਜਦੋ ਪਰਿਵਾਰਿਕ ਮੈਂਬਰ ਰਾਤ 11 ਵਜੇ ਦੇ ਕਰੀਬ ਵਿਆਹ ਤੋਂ ਵਾਪਸ ਆਏ ਤਾਂ ਦੇਖਿਆ ਘਰ ਦੇ ਡਰਾਇੰਗ ਰੂਮ ਵਾਲਾ ਗੇਟ ਟੁੱਟਿਆ ਹੋਇਆ ਸੀ ਅਤੇ ਕਮਰੇ ਦੇ ਕੱਪਬੋਰਡ ਟੁੱਟੇ ਪਏ ਸਨ। ਮੁਦਈ ਮੁਤਾਬਕ ਉਹਨਾਂ ਵਿੱਚ ਪਏ ਸੋਨੇ ਦੇ ਕਰੀਬ 2 ਕਿੱਲੋ 600 ਗ੍ਰਾਮ ਸੋਨੇ ਦੇ ਗਹਿਣੇ ਅਤੇ ਪਰਸ ਵਿੱਚ 7000/- ਰੁਪਏ ਸਨ ਗਾਇਬ ਸਨ ਜੋ ਕਿ ਚੋਰੀ ਕੀਤੇ ਗਏ ਸਨ। ਐਸ ਪੀ ਸਿਟੀ ਨੇ ਦੱਸਿਆ ਕਿ ਇਸ ਮਾਮਲੇ ’ਚਦਲਜੀਤ ਸਿੰਘ ਉਰਫ ਲੱਭੀ ਪੁੱਤਰ ਬਹਾਦਰ ਸਿੰਘ ਵਾਸੀ ਮੌੜ ਕਲਾਂ ਜਿਲ੍ਹਾ ਬਠਿੰਡਾ, ਜਸਵਿੰਦਰ ਸਿੰਘ ਉਰਫ ਜੱਸੀ ਪੁੱਤਰ ਪ੍ਰਕਾਸ਼ ਸਿੰਘ ਵਾਸੀ ਮੌੜ ਮੰਡੀ, ਕੁਲਦੀਪ ਸਿੰਘ ਉਰਫ ਸੋਨੂੰ ਪੁੱਤਰ ਰਾਮ ਪੱਤ ਉਰਫ ਲਾਲਾ ਵਾਸੀ ਟੀਚਰ ਕਲੋਨੀ ਮੌੜ ਮੰਡੀ ਅਤੇ ਮਨੀਸ਼ ਬਾਂਸਲ ਪੁੱਤਰ ਬ੍ਰਿੱਜ ਮੋਹਨ ਵਾਸੀ ਮੌੜ ਮੰਡੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪੁੱਛਗਿੱਛ ਦੌਰਾਨ ਮੁਲਜਮਾਂ ਨੇ ਦੱਸਿਆ ਕਿ ਜਸਵਿੰਦਰ ਸਿੰਘ ਮੁੱਦਈ ਦਾ ਪੁਰਾਣਾ ਦੋਸਤ ਹੈ ਅਤੇ ਅਕਸਰ ਹੀ ਉਸ ਦੇ ਘਰ ਆੳਂੁਦਾ ਜਾਂਦਾ ਰਹਿੰਦਾ ਸੀ ਜਿਸ ਕਰਕੇ ਉਸ ਨੂੰ ਘਰ ਸਬੰਧੀ ਸਮੁੱਚੀ ਜਾਣਕਾਰੀ ਸੀ। ਉਹਨਾਂ ਦੱਸਿਆ ਕਿ ਜਸਵਿੰਦਰ ਸਿੰਘ ਨੇ ਦਲਜੀਤ ਸਿੰਘ ਨਾਲ ਮਿਲਕੇ ਕੁਲਦੀਪ ਸਿੰਘ ਉਰਫ ਸੋਨੂੰ ਪੁੱਤਰ ਰਾਮ ਪੱਤ ਉਰਫ ਲਾਲਾ ਵਾਸੀ ਟੀਚਰ ਕਲੋਨੀ ਮੌੜ ਮੰਡੀ ਅਤੇ ਮਨੀਸ਼ ਬਾਂਸਲ ਪੁੱਤਰ ਬ੍ਰਿੱਜ ਮੋਹਨ ਵਾਸੀ ਮੌੜ ਮੰਡੀ ਨੂ ਆਪਣੇ ਨਾਲ ਮਿਲਾਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਉਹਨਾਂ ਦੱਸਆ ਕਿ ਇਸ ਚੋਰੀ ਦੀ ਗੁੱਥਪੀ ਸੁਲਝਾਉਣ ਲਈ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਦੀ ਮੱਦਦ ਨਾਲ ਚਾਰਾਂ ਨੂੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜਮਾਂ ਨੁੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਏਗੀ।
- Download Babushahi App
-
-