ਪ੍ਰਸ਼ਾਸਨ ਨੂੰ ਵੱਡੇ ਹਾਦਸੇ ਦੀ ਉਡੀਕ? ਐਕਸੀਅਨ ਦੇ ਵਾਅਦੇ ਨਿਕਲੇ ਖੋਖਲੇ, ਸਾਮਾਨ ਆਉਣ ਦੇ ਬਾਵਜੂਦ ਨਹੀਂ ਸ਼ੁਰੂ ਹੋਇਆ ਕੰਮ
ਦੀਪਕ ਜੈਨ
ਜਗਰਾਉਂ, 22 ਅਗਸਤ 2026- ਸ਼ਹਿਰ ਦੇ ਝਾਂਸੀ ਰਾਣੀ ਚੌਂਕ ਨੇੜੇ ਸਥਿਤ ਰੇਲਵੇ ਪੁਲ ਅੱਜ-ਕੱਲ੍ਹ ਰਾਹਗੀਰਾਂ ਲਈ ਮੌਤ ਦਾ ਖੂਹ ਬਣਦਾ ਜਾ ਰਿਹਾ ਹੈ। ਸੜਕ ਨਿਰਮਾਣ ਦੇ ਨਾਂ 'ਤੇ ਕਰੀਬ 4 ਮਹੀਨੇ ਪਹਿਲਾਂ ਪੁੱਟੀ ਗਈ ਸੁਰੱਖਿਆ ਰੇਲਿੰਗ ਦਾ ਅਜੇ ਤੱਕ ਕੋਈ ਅਤਾ-ਪਤਾ ਨਹੀਂ ਹੈ। ਰੇਲਿੰਗ ਨਾ ਹੋਣ ਕਾਰਨ ਇੱਥੇ ਰੋਜ਼ਾਨਾ ਭਿਆਨਕ ਸੜਕ ਹਾਦਸੇ ਵਾਪਰ ਰਹੇ ਹਨ, ਪਰ ਅਜਿਹਾ ਜਾਪਦਾ ਹੈ ਕਿ ਗੂੜ੍ਹੀ ਨੀਂਦ ਸੁੱਤਾ ਪ੍ਰਸ਼ਾਸਨ ਕਿਸੇ ਵੱਡੇ ਜਾਨੀ ਨੁਕਸਾਨ ਦੀ ਉਡੀਕ ਕਰ ਰਿਹਾ ਹੈ।
ਪੀ.ਡਬਲਯੂ.ਡੀ. ਵਿਭਾਗ ਦੀ ਕਾਰਗੁਜ਼ਾਰੀ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਸਵਾਲਾਂ ਦੇ ਘੇਰੇ ਵਿੱਚ ਹੈ। ਵਿਭਾਗ ਦੇ ਐਕਸੀਅਨ ਕਮਲਜੀਤ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਅਖਾੜਾ ਨਹਿਰ ਪੁਲ ਕੋਲ ਪਈ ਪੁਰਾਣੀ ਰੇਲਿੰਗ ਲਿਆ ਕੇ 1-2 ਦਿਨਾਂ ਵਿੱਚ ਲਗਵਾ ਦਿੱਤੀ ਜਾਵੇਗੀ। ਅਖ਼ਬਾਰਾਂ ਵਿੱਚ ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਵੀ 15 ਦਿਨ ਬੀਤ ਗਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਰੇਲਿੰਗ ਦਾ ਸਾਮਾਨ ਮੌਕੇ 'ਤੇ ਆਉਣ ਦੇ ਬਾਵਜੂਦ ਕੰਮ ਸ਼ੁਰੂ ਨਹੀਂ ਕੀਤਾ ਗਿਆ।
ਇਸ ਪ੍ਰਸ਼ਾਸਨਿਕ ਲਾਪਰਵਾਹੀ ਵਿੱਚ ਉਸ ਵੇਲੇ ਵੱਡਾ ਸਿਆਸੀ ਮੋੜ ਆਇਆ ਜਦੋਂ ਵਿਭਾਗ ਦੇ ਜੇ.ਈ. ਕਰਮਜੀਤ ਸਿੰਘ ਨੇ ਇਹ ਖੁਲਾਸਾ ਕੀਤਾ ਕਿ ਰੇਲਿੰਗ ਲਗਾਉਣ ਦਾ ਕੰਮ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਕਹਿਣ 'ਤੇ ਰੋਕਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਵਿਧਾਇਕਾ ਮਾਣੂੰਕੇ ਨੇ ਮੌਕੇ ਦਾ ਜਾਇਜ਼ਾ ਲਿਆ, ਤਾਂ ਉਨ੍ਹਾਂ ਨੇ ਜੇ.ਈ. ਨੂੰ ਕਿਹਾ ਕਿ ਐਪਲੀਕੇਸ਼ਨ ਲੈ ਕੇ ਐਕਸੀਅਨ ਨੂੰ ਦਿੱਤੀ ਜਾਵੇ ਅਤੇ ਜੋ ਫੈਸਲਾ ਅਧਿਕਾਰੀ ਕਰਨਗੇ, ਉਹੀ ਮੰਨਿਆ ਜਾਵੇਗਾ। ਦੂਜੇ ਪਾਸੇ, ਵਿਧਾਇਕਾ ਨੇ ਇਸ ਗੰਭੀਰ ਮਸਲੇ ਬਾਰੇ ਧਿਆਨ ਵਿੱਚ ਨਾ ਹੋਣ ਦੀ ਗੱਲ ਕਹਿ ਕੇ ਪੱਲਾ ਝਾੜ ਲਿਆ, ਜਦਕਿ ਇਹ ਰੇਲਿੰਗ ਪਿਛਲੇ 15 ਸਾਲਾਂ ਤੋਂ ਇੱਥੇ ਲੱਗੀ ਹੋਈ ਸੀ ਅਤੇ ਸਭ ਦੀ ਨਜ਼ਰ ਵਿੱਚ ਸੀ। ਇਥੇ ਉਸ ਵੇਲੇ ਉਦੋਂ ਹੈਰਾਨੀ ਹੋਈ ਜਦੋਂ ਐਮ ਐਲ ਏ ਨੇ ਕਿਹਾ ਇਥੇ ਪਹਿਲਾਂ ਰੇਹਿਲੀਂਗ ਲਗੀ ਹੋਈ ਸੀ ਲੱਗਭਗ ਪੰਦਰਾਂ ਸਾਲ ਹੋ ਗਏ ਐਮ ਐਲ ਏ ਸਾਹਿਬ ਨੂੰ ਇਥੇੋਂ ਲੰਘਦੇ ਹੋਏ ਕਿ ਉਂਨ੍ਹਾਂ ਨੂੰ ਇਹ ਰੇਹਿਲੰਗ਼ ਦਾ ਪਤਾ ਹੀ ਨਹੀ
ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਲੋਕਾਂ ਦੀ ਜਾਨ ਨਾਲ ਹੋ ਰਹੇ ਇਸ ਖਿਲਵਾੜ ਪਿੱਛੇ ਅਸਲ ਕਾਰਨ ਕੁਝ ਹੋਰ ਹੀ ਹੈ। ਸੂਤਰਾਂ ਅਨੁਸਾਰ ਵਿਧਾਇਕਾ ਆਪਣੇ ਕਿਸੇ ਚਹੇਤੇ ਦੁਕਾਨਦਾਰ ਨੂੰ ਫਾਇਦਾ ਪਹੁੰਚਾਉਣ ਅਤੇ ਉਸਦਾ ਬਚਾਅ ਕਰਨ ਲਈ ਸਿਆਸੀ ਰਸੂਖ਼ ਦੀ ਵਰਤੋਂ ਕਰ ਰਹੇ ਹਨ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਲੋਕਾਂ ਦੀਆਂ ਜਾਨਾਂ ਦੀ ਕੀਮਤ ਕਿਸੇ ਸਿਆਸੀ ਆਗੂ ਦੇ ਚਹੇਤਿਆਂ ਦੇ ਵਪਾਰਕ ਹਿੱਤਾਂ ਤੋਂ ਘੱਟ ਹੈ? ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਪ੍ਰਸ਼ਾਸਨ ਸਿਆਸੀ ਦਬਾਅ ਤੋਂ ਮੁਕਤ ਹੋ ਕੇ ਤੁਰੰਤ ਰੇਲਿੰਗ ਲਗਾਉਣ ਦਾ ਕੰਮ ਮੁਕੰਮਲ ਕਰੇ ਤਾਂ ਜੋ ਰੋਜ਼ਾਨਾ ਵਾਪਰ ਰਹੇ ਇਨ੍ਹਾਂ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ। ਜਦੋਂ ਇਸ ਬਾਰੇ ਐਮ ਐਲ ਏ ਨਾਲ ਗਲ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਫੋ਼ੋਨ ਨਹੀ ਚੁੱਕੀਆ।
- Download Babushahi App
-
-