ਬੀ ਐਲ ਓ ਨਾਲ ਬਦਸਲੂਕੀ ਦੇ ਰੋਸ ਵਜੋ ਜਿਲਾ ਗੁਰਦਾਸਪੁਰ ਵਿੱਚ ਸਮੁੱਚੀ ਬੀ ਐਲ ਓ ਯੂਨੀਅਨ ਵੱਲੋਂ ਐਸ ਆਈ ਆਰ ਦਾ ਬਾਈਕਾਟ ਕਰਨ ਦਾ ਫੈਸਲਾ
3 ਅਗਸਤ ਨੂੰ ਜ਼ਿਲ੍ਹੇ ਦੇ ਸਮੂਹ ਬੀ ਐਲ ਓ ਰੋਸ ਵਜੋਂ ਆਪਣੀਆਂ ਬੀ ਐਲ ਓ ਕਿੱਟਾਂ ਡੀ ਸੀ ਗੁਰਦਾਸਪੁਰ ਨੂੰ ਸੌਂਪਣਗੇ।
ਰੋਹਿਤ ਗੁਪਤਾ
ਜਿਲਾ ਗੁਰਦਾਸਪੁਰ ਵਿੱਚ ਬਤੌਰ ਬੀ ਐਲ ਓ ਕੰਮ ਕਰ ਰਹੇ ਅਧਿਆਪਕ ਉਂਕਾਰ ਸਿੰਘ ਨੂੰ ਐਸ ਡੀ ਐਮ ਗੁਰਦਾਸਪੁਰ ਦੇ ਦਫਤਰ ਵਿੱਚ ਕੰਮ ਕਰਦੇ ਕਰਮਚਾਰੀ ਜੋ ਕਿ ਬਤੌਰ ਡਾਟਾ ਆਪਰੇਟਰ ਕੰਮ ਕਰ ਰਿਹਾ ਹੈ, ਵੱਲੋਂ ਬੀਤੇ ਦਿਨ ਬੀ ਐਲ ਓ ਓਕਾਰ ਸਿੰਘ ਨੂੰ ਗਲਤ ਸ਼ਬਦਾਵਲੀ ਬੋਲੀ ਗਈ ਤੇ ਉਸਦੇ ਬੀ ਐਲ ਓ ਵਜੋਂ ਭਰੇ ਫਾਰਮ ਸੁੱਟ ਦਿੱਤੇ ਗਏ ,ਜਿਸ ਦਾ ਬੀ ਐਲ ਓ ਯੂਨੀਅਨ ਗੁਰਦਾਸਪੁਰ ਤੇ ਸਮੁੱਚੇ ਅਧਿਆਪਕ ਵਰਗ ਵਿੱਚ ਬਹੁਤ ਜਿਆਦਾ ਰੋਸ ਪਾਇਆ ਗਿਆ। ਜਿਸ ਦੇ ਚਲਦਿਆਂ ਅੱਜ ਐਸ ਡੀ ਐਮ ਦਫਤਰ ਗੁਰਦਾਸਪੁਰ ਵਿਖੇ 300 ਤੋਂ ਵੱਧ ਬੀ ਐਲ ਓ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਦੇ ਵੱਖ-ਵੱਖ ਬੁਲਾਰਿਆਂ ਜਿਨਾਂ ਵਿੱਚ ਈ ਟੀ ਟੀ ਅਧਿਆਪਕ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ (ਪੰਜਾਬ) ਉਂਕਾਰ ਸਿੰਘ , ਗੌਰਮਿੰਟ ਟੀਚਰ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਪੁਰੇਵਾਲ, ਐਲੀਮੈਂਟਰੀ ਟੀਚਰ ਯੂਨੀਅਨ ਦੇ ਅਸ਼ਵਨੀ ਫੱਜੂਪੁਰ, ਬੀ ਐਲ ਓ ਯੂਨੀਅਨ ਗੁਰਦਾਸਪੁਰ ਦੇ ਸਰਬਜੀਤ ਸਿੰਘ ਸੈਣੀ ,ਕਰਨੈਲ ਸਿੰਘ ਸਰਪਰਸਤ ਡੀ ਟੀ ਐਫ,ਅਨੁਭਵ ਗੁੱਪਤਾ ਸਿੱਖਿਆ ਪ੍ਰੋਵਾਇਡਰ ਯੂਨੀਅਨ, ਅਤੇ ਸਮੂਹ ਬੀ ਐਲ ਓ ਦੀ ਰਹਿਨੁਮਾਈ ਹੇਠ ਅਧਿਆਪਕ ਜਥੇਬੰਦੀਆਂ ਨੇ ਐਸ ਡੀ ਐਮ ਦਫਤਰ ਗੁਰਦਾਸਪੁਰ ਵਿਖੇ ਜੋਰਦਾਰ ਨਾਅਰੇਬਾਜੀ ਕੀਤੀ ਤੇ ਸ਼ਾਂਤਮਈ ਪ੍ਰਦਰਸ਼ਨ ਕਰਦਿਆਂ ਮੰਗ ਕੀਤੀ ਕਿ ਦਫਤਰ ਵਿੱਚ ਤੈਨਾਤ ਕਰਮਚਾਰੀ ਦੀਪਕ ਕੁਮਾਰ ਜਿਸ ਦੀ ਸ਼ਬਦਾਵਲੀਕੱਲ0 ਬਹੁਤ ਘਟੀਆ ਹੈ ਤੇ ਬੀ ਐਲ ਓ ਨਾਲ ਬਹੁਤ ਮਾੜਾ ਵਿਵਹਾਰ ਕਰਦਾ ਹੈ। ਉਸ ਨੂੰ ਦਫਤਰ ਤੋਂ ਫਾਰਗ ਕੀਤਾ ਜਾਵੇ। ਐਸ ਡੀ ਐਮ ਦਫਤਰ ਵੱਲੋਂ ਬੀ ਐਲ ਓ ਯੂਨੀਅਨ ਦੀ ਇਹ ਮੰਗ ਨੂੰ ਨਾ ਮੰਨਣ ਤੋਂ ਬਾਅਦ ਸਮੁੱਚੀ ਯੂਨੀਅਨ ਨੇ ਫੈਸਲਾ ਕੀਤਾ ਕਿ ਜੇਕਰ ਦੀਪਕ ਕੁਮਾਰ ਜੋ ਕਿ ਡੈਪੂਟੇਸ਼ਨ ਤੇ ਕੰਮ ਕਰ ਰਿਹਾ ਹੈ ਨੂੰ ਸੋਮਵਾਰ ਤੱਕ ਦਫਤਰ ਵਿੱਚੋਂ ਫਾਰਗ ਨਹੀਂ ਕੀਤਾ ਜਾਂਦਾ ਤਾਂ ਸੋਮਵਾਰ 3 ਅਗਸਤ ਨੂੰ ਜਿਲੇ ਦੇ ਸਮੂਹ ਬੀ ਐਲ ਓ ਰੋਸ ਵਜੋਂ ਆਪਣੀਆਂ ਬੀ ਐਲ ਓ ਕਿੱਟਾਂ ਐਸ ਡੀ ਐਮ ਦਫਤਰ ਗੁਰਦਾਸਪੁਰ ਨੂੰ ਸੌਂਪੀਆਂ ਜਾਣਗੀਆ । ਉਨੀ ਦੇਰ ਤੱਕ ਸਮੁੱਚੇ ਗੁਰਦਾਸਪੁਰ ਜਿਲੇ ਵਿੱਚ ਐਸ ਆਈ ਆਰ ਦਾ ਕੰਮ ਦਾ ਬਾਈਕਾਟ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਜਿਲਾ ਪ੍ਰਧਾਨ ਗੁਰਦਾਸਪੁਰ ਈਟੀਟੀ ਅਧਿਆਪਕ ਯੂਨੀਅਨ, ਮੱਖਣ ਸਿੰਘ ਜਿਲਾ ਪ੍ਰਧਾਨ ਈਟੀਟੀ ਅਧਿਆਪਕ ਯੂਨੀਅਨ ਪਠਾਨਕੋਟ,ਪਲਵਿੰਦਰ ਸਿੰਘ ਜਿਲਾ ਪ੍ਰਧਾਨ ਡੀ ਟੀ ਐੱਫ,ਰਾਜ ਸੁਖਵਿੰਦਰ ਸਿੰਘ,ਬਲਜਿੰਦਰ ਸਿੰਘ ਬੱਲ ਜਨਰਲ ਸਕੱਤਰ ਈਟੀਟੀ ਅਧਿਆਪਕ ਯੂਨੀਅਨ ਗੁਰਦਾਸਪੁਰ,ਦਲਜੀਤ ਸਿੰਘ,ਕੰਵਲਜੀਤ ਸਿੰਘ, ਆਕਾਸ਼ਦੀਪ ਸਿੰਘ,ਅਮਨਪ੍ਰਿਤਪਾਲ ਸਿੰਘ,ਸ਼ਰਨਜੀਤ ਸਿੰਘ,ਮਨਦੀਪ ਸਿੰਘ, ਚੇਤਨ ਮਹਾਜਨ,ਸੀਮਾ ਸੋਬਤੀ,ਰਾਜਦੀਪ ਕੌਰ,ਜਯੋਤੀ ਸ਼ਰਮਾ,ਸੁਮਨ,ਜੋਗਿੰਦਰਪਾਲ ,ਰਸ਼ਪਾਲ ਸਿੰਘ,ਸਰਵਣ ਸਿੰਘ,ਮਨਮੋਹਨ ਸਿੰਘ,ਮਨਜਿੰਦਰ ਸਿੰਘ,ਅਮਨ ਸ਼ਰਮਾ,ਰਜਨੀਸ਼ ਕੁਮਾਰ,ਨਵਨੀਤ ਕੁਮਾਰ,ਬਲਜੀਤ ਸਿੰਘ, ਰਵੀ ਕੁਮਾਰ, ਗੁਰਪ੍ਰੀਤ ਸਿੰਘ,ਪਲਵਿੰਦਰ ਸਿੰਘ, ਸੁਮਿਤ ਮਹਾਜਨ,ਲਲਿਤ ਕੁਮਾਰ,ਜੋਗਿੰਦਰ ਪਾਲ ਸਿੰਘ,ਰਾਕੇਸ਼ ਕੁਮਾਰ,ਕੁਲਵੰਤ ਸਿੰਘ,ਸੁਖਜਿੰਦਰ ਸਿੰਘ, ਪਵਨ ਕੁਮਾਰ,ਹਰਮਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ।
- Download Babushahi App
-
-