ਸਫ਼ਾਈ ਸੇਵਕਾਂ ਵੱਲੋਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀਆਂ ਭੇਟ
ਪ੍ਰਮੋਦ ਭਾਰਤੀ
ਨਵਾਂਸ਼ਹਿਰ 31 ਜੁਲਾਈ, 2026
ਸਫ਼ਾਈ ਸੇਵਕ ਯੂਨੀਅਨ ਨਵਾਂਸ਼ਹਿਰ ਨੇ ਅੱਜ ਦੀ ਹੜਤਾਲ ਦਾ ਦਿਨ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤਾ ।ਇਸ ਮੌਕੇ ਨਗਰ ਕੌਂਸਲ ਨਵਾਂਸ਼ਹਿਰ ਵਿਖੇ ਧਰਨੇ ਤੇ ਬੈਠੇ ਸਫ਼ਾਈ ਸੇਵਕਾਂ ਅਤੇ ਇਫਟੂ ਦੇ ਆਗੂਆਂ ਨੇ ਸ਼ਹੀਦ ਊਧਮ ਸਿੰਘ ਦੀ ਤਸਵੀਰ ਤੇ ਫੁੱਲ ਪੱਤੀਆਂ ਭੇਟ ਕੀਤੀਆਂ।ਇਸ ਮੌਕੇ ਇਫਟੂ ਦੇ ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ , ਇਫਟੂ ਦੇ ਜ਼ਿਲ੍ਹਾ ਸਕੱਤਰ ਪਰਵੀਨ ਕੁਮਾਰ ਨਿਰਾਲਾ,ਮਿਉਂਸਪਲ ਮੁਲਾਜ਼ਮ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬਘਾਨੀਆਂ, ਦੀਪਕ ਖੋਸਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਊਧਮ ਸਿੰਘ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਜਿਹਨਾਂ ਨੇ 21 ਸਾਲ ਬਾਅਦ ਕਾਕਟਸ ਹਾਲ ਲੰਡਨ ਵਿਚ ਜਲ੍ਹਿਆਂ ਵਾਲੇ ਬਾਗ਼ ਕਾਂਡ ਦੇ ਦੋਸ਼ੀ ਮਾਇਕਲ ਉਡਵਾਇਰ ਨੂੰ ਮਾਰਕੇ ਭਾਰਤੀਆਂ ਦੇ ਡੁੱਲ੍ਹੇ ਖ਼ੂਨ ਦਾ ਬਦਲਾ ਲਿਆ।ਉਹਨਾਂ ਕਿਹਾ ਊਧਮ ਸਿੰਘ ਨੇ ਆਪਣਾ ਨਾਂਅ ਰਾਮ ਮੁਹੰਮਦ ਸਿੰਘ ਰੱਖਕੇ ਸਾਰੇ ਧਰਮਾਂ ਦੀ ਆਜ਼ਾਦੀ ਦੀ ਸਾਂਝੀ ਲੜਾਈ ਅਤੇ ਫਿਰਕੂ ਸਦਭਾਵਨਾ ਦਾ ਸੁਨੇਹਾ ਦਿੱਤਾ ਅਤੇ ਫਿਰਕੂ ਵੰਡੀਆਂ ਪਾਉਣ ਵਾਲਿਆਂ ਤੋਂ ਸੁਚੇਤ ਰਹਿਣ ਲਈ ਕਿਹਾ ।ਇਸ ਮੌਕੇ ਰੇਹੜੀ ਵਰਕਰ ਯੂਨੀਅਨ ਦੇ ਪ੍ਰਧਾਨ ਹਰੇ ਰਾਮ,ਆਜ਼ਾਦ, ਆਤਮਾ ਰਾਮ, ਅਜੈ ਹੰਸ, ਮੰਗਾ, ਸਾਗਰ, ਲੋਕੇਸ਼ ਕਾਲੀਆ, ਸ਼ਰਬਿਲ ਖੋਸਲਾ ਆਦਿ ਵੀ ਮੌਜੂਦ ਸਨ।
- Download Babushahi App
-
-