ਸ਼੍ਰੀ ਰਾਮ ਲੀਲਾ ਦੁਸ਼ਹਿਰਾ ਕਮੇਟੀ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧਿਰਾਂ ਹੋਈਆਂ ਆਹਮੋ-ਸਾਹਮਣੇ
ਇੱਕ ਧਿਰ ਨੇ ਅੰਕੁਸ਼ ਢੀਂਗਰਾ ਅਤੇ ਦੂਜੀ ਧਿਰ ਨੇ ਅਮਿਤ ਸ਼ਰਮਾਨੂੰ ਥਾਪਿਆ ਪ੍ਰਧਾਨ
ਜਗਰਾਉਂ, 18 ਜੁਲਾਈ ( ਦੀਪਕ ਜੈਨ) : ਸ਼੍ਰੀ ਰਾਮ ਲੀਲਾ ਦੁਸ਼ਹਿਰਾ ਕਮੇਟੀ (ਸ਼ਹਿਰ) ਦੀ ਪ੍ਰਧਾਨਗੀ ਨੂੰ ਲੈ ਕੇ ਵਿਵਾਦ ਉਸ ਸਮੇ ਤਿੱਖਾ ਹੋ ਗਿਆ, ਜਦੋਂ ਪ੍ਰਧਾਨਗੀ ਨੂੰ ਲੈ ਕਮੇਟੀ ਦੇ ਮੈਂਬਰਾਂ ਵਿੱਚ ਦੋ ਧਿਰਾਂ ਬਣ ਗਈਆਂ ਹਨ। ਦੋਵੇਂ ਧਿਰਾਂ ਨੇ ਆਪਣੇ-ਆਪਣੇ ਆਗੂਆਂ ਨੂੰ ਪ੍ਰਧਾਨ ਐਲਾਨ ਕਰ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਇੱਕ ਧਿਰ ਵੱਲੋਂ ਅਮਿਤ ਸ਼ਰਮਾ ਨੂੰ ਕਮੇਟੀ ਦਾ ਪ੍ਰਧਾਨ ਘੋਸ਼ਿਤ ਕੀਤਾ ਗਿਆ ਹੈ, ਜਦਕਿ ਦੂਜੀ ਧਿਰ ਨੇ ਅੰਕੁਸ਼ ਢੀਂਗਰਾ ਨੂੰ ਆਪਣਾ ਪ੍ਰਧਾਨ ਮੰਨਦੇ ਹੋਏ ਉਨ੍ਹਾਂ ਦੀ ਨਿਯੁਕਤੀ ਦਾ ਐਲਾਨ ਕਰ ਦਿੱਤਾ । ਦੋਵੇਂ ਧਿਰਾਂ ਆਪਣੇ-ਆਪਣੇ ਫੈਸਲੇ ਨੂੰ ਠੀਕ ਕਰਾਰ ਦੇ ਰਹੀਆਂ ਹਨ ਅਤੇ ਕਮੇਟੀ ਦੀ ਅਸਲ ਪ੍ਰਧਾਨਗੀ ਦਾ ਹੱਕ ਆਪਣੇ ਕੋਲ ਹੋਣ ਦਾ ਦਾਅਵਾ ਕਰ ਰਹੀਆਂ ਹਨ।
ਇਸ ਮਾਮਲੇ ਕਾਰਨ ਹੁਣ ਕਮੇਟੀ ਦੇ ਕਾਰਜਾਂ 'ਤੇ ਵੀ ਅਸਰ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਖਾਸ ਕਰਕੇ ਆਉਣ ਵਾਲੇ ਦੁਸ਼ਹਿਰਾ ਸਮਾਗਮਾਂ ਦੀ ਤਿਆਰੀ ਨੂੰ ਲੈ ਕੇ ਅਣਸ਼ਚਿਤਤਾ ਦਾ ਮਾਹੌਲ ਬਣਿਆ ਹੋਇਆ ਹੈ। ਸ਼ਹਿਰ ਦੇ ਸਮਾਜਿਕ ਵਰਗਾਂ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਦੋਵੇਂ ਧਿਰਾਂ ਆਪਸੀ ਬੈਠਕ ਕਰਕੇ ਮਸਲੇ ਦਾ ਹੱਲ ਕੱਢਣ, ਤਾਂ ਜੋ ਰਵਾਇਤੀ ਤੌਰ 'ਤੇ ਮਨਾਏ ਜਾਣ ਵਾਲੇ ਦੁਸ਼ਹਿਰਾ ਤਿਉਹਾਰ ਦੀਆਂ ਤਿਆਰੀਆਂ ਬਿਨਾਂ ਕਿਸੇ ਰੁਕਾਵਟ ਦੇ ਪੂਰੀਆਂ ਹੋ ਸਕਣ।
ਹਾਲਾਂਕਿ ਹਾਲਾਤ ਤਣਾਅਪੂਰਨ ਬਣੇ ਹੋਏ ਹਨ, ਅਤੇ ਦੋਵੇਂ ਧਿਰਾਂ ਵੱਲੋਂ ਆਪਸੀ ਮੀਟਿੰਗਾਂ ਦਾ ਦੌਰ ਜਾਰੀ ਹੈ। ਆਉਣ ਵਾਲੇ ਦਿਨਾਂ ਵਿੱਚ ਦੇਖਣਾ ਹੋਵੇਗਾ ਕਿ ਕਿਹੜੀ ਧਿਰ ਕਿੰਨੀ ਹਾਵੀ ਰਹਿੰਦੀ ਹੈ ਅਤੇ ਕਿਸ ਦਾ ਪ੍ਰਧਾਨ ਬਣਦਾ ਹੈ। ਇਸ ਮੌਕੇ ਰਾਜਕੁਮਾਰ ਮਲਹੋਤਰਾ, ਜੋਆਇ ਮਲਹੋਤਰਾ, ਰਿਤੇਸ਼ ਸ਼ਰਮਾ, ਰਾਹੁਲ ਮਲਹੋਤਰਾ, ਸੰਜੀਵ ਚੋਪੜਾ, ਬ੍ਰਿਜ ਲਾਲ, ਮਧੂ ਸੂਦਨ ਸ਼ਰਮਾ, ਸਤੀਸ਼ ਕੁਮਾਰ ਪੱਪੂ, ਅਨਿਲ ਕੁਮਾਰ ਚੋਪੜਾ, ਕ੍ਰਿਸ਼ਨ ਕੁਮਾਰ, ਰਜਿੰਦਰ ਸ਼ਰਮਾ, ਸੁਮਿਤ ਅਰੋੜਾ, ਸੰਜੀਵ ਮਲਹੋਤਰਾ, ਸਤਪਾਲ ਭੱਟੀ, ਬਲਵਿੰਦਰ ਬੱਗੜ, ਮੋਨੂ ਹਾਂਡਾ ਗੌਰਵ ਹਾਡਾ, ਗਿਆਨ ਦੇਵ ਬੇਰੀ, ਨੀਟਾ ਸੱਭਰਵਾਲ, ਸੰਜੀਵ ਚੋਪੜਾ, ਭਾਰਤ ਖੰਨਾ, ਹਰੀ ਓਮ, ਸ਼ੰਮੀ ਮਹਿਤਾ, ਪ੍ਰਦੀਪ ਖੰਨਾ, ਪ੍ਰਦੀਪ ਸ਼ਰਮਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪਤਵੰਤੇ ਸੱਜਣ ਹਾਜ਼ਰ ਸਨ
- Download Babushahi App
-
-