ਸਾਵਧਾਨ! ਨਾ ਬੈਗ ਹੋਵੇਗਾ ਨਾ ਪਾਣੀ, ਜਦੋਂ ਗੂੰਜੇਗੀ ਮੋਦੀ ਸਾਹਿਬ ਦੀ ਕਹਾਣੀ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਨ ਦਾ ਵੇਅ
11 ਜੁਲਾਈ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਸਪਾਰਕ ਅਰੀਨਾ, ਔਕਲੈਂਡ ਸਿਟੀ ’ਚ ਹੋਵੇਗਾ ਇਤਿਹਾਸਕ ਸਵਾਗਤ
-ਬਾਰਕ ਓਬਾਮਾ ਅਤੇ ਦਲਜੀਤ ਦੇ ਸ਼ੋਅ ਵਾਂਗ ਹਾਊਸ ਹੋਇਆ ਫੁੱਲ
-ਸ਼ਾਮ 3.30 ਤੋਂ ਦੇਰ ਸ਼ਾਮ ਤੱਕ ਚੱਲੇਗਾ ਗੀਤ-ਸੰਗੀਤ ਅਤੇ ਭਾਸ਼ਣ ਸਮਾਗਮ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 08 ਜੁਲਾਈ 2026: ਨਿਊਜ਼ੀਲੈਂਡ ਵਿੱਚ ਵਸਦਾ ਭਾਰਤੀ ਭਾਈਚਾਰਾ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਸਵਾਗਤ ਲਈ ਪੂਰੀ ਤਰ੍ਹਾਂ ਤਿਆਰ ਹੈ। ਪ੍ਰਧਾਨ ਮੰਤਰੀ ਦਾ ਭਾਸ਼ਣ ਸੁਨਣ ਦੇ ਵਾਸਤੇ ਔਕਲੈਂਡ ਸ਼ਹਿਰ ਦਾ ਬਹੁਤ ਵੱਡਾ ਹਾਲ ‘ਸਪਾਰਕ ਅਰੀਨਾ’ ਪੂਰੀ ਤਿਆਰੀ ਦੇ ਵਿਚ ਹੈ। ਇਹ ਸਮਾਗਮ ਸ਼ਨੀਵਾਰ, 11 ਜੁਲਾਈ 2026 ਨੂੰ ਹੈ। ਐਂਟਰੀ ਬਿਲਕੁਲ ਮੁਫਤ ਹੈ, ਪਰ ਇਸ ਲਈ ਟਿਕਟਮਾਸਟਰ ਤੋਂ ਪ੍ਰਵਾਨਿਤ ਡਿਜੀਟਲ ਪਾਸ ਹੋਣਾ ਲਾਜ਼ਮੀ ਹੈ। ਮਹਿਮਾਨਾਂ ਨੂੰ ਉਨ੍ਹਾਂ ਦੇ ਪਾਸ 8 ਜਾਂ 9 ਜੁਲਾਈ 2026 ਨੂੰ ਰਜਿਸਟਰਡ ਮੋਬਾਈਲ ਨੰਬਰ ’ਤੇ ਟੈਕਸਟ ਮੈਸੇਜ ਰਾਹੀਂ ਭੇਜੇ ਜਾਣਗੇ। ਐਂਟਰੀ ਲਈ ਇਸ ਪਾਸ ਨੂੰ ਆਪਣੇ ਮੋਬਾਈਲ ਵਾਲਿਟ ਵਿੱਚ ਸੇਵ ਕਰਨਾ ਜ਼ਰੂਰੀ ਹੈ। ਸੁਰੱਖਿਆ ਕਾਰਨਾਂ ਕਰਕੇ ਹਰ ਮਹਿਮਾਨ ਕੋਲ ਆਪਣੇ ਪਾਸਪੋਰਟ ਦੀ ਕਾਪੀ ਹੋਣੀ ਲਾਜ਼ਮੀ ਹੈ। ਇਹ ਸਮਾਗਮ ‘ਨਿਊਜ਼ੀਲੈਂਡ ਭਾਰਤੀ ਡਾਇਸਪੋਰਾ ਗਰੁੱਪ’ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਜਾਣ ਲਈ ‘ਕੀਅ ਆ ਓਰਾ’ ਵੈੱਬਸਾਈਟ ਰਾਹੀਂ ਪਹਿਲਾਂ ਹੀ ਰਜਿਸਟਰੇਸ਼ਨ ਹੋ ਚੁੱਕੀ ਹੈ।
ਸਫਰ ਦੀ ਯੋਜਨਾ: ਲੌਂਗ ਵੀਕੈਂਡ ਦੌਰਾਨ ਆਕਲੈਂਡ ਟਰਾਂਸਪੋਰਟ ਦੀਆਂ ਟਰੇਨਾਂ ਬੰਦ ਰਹਿਣਗੀਆਂ। ਇਸ ਲਈ ਬੱਸ, ਟੈਕਸੀ, ਰਾਈਡ-ਸ਼ੇਅਰ ਜਾਂ ਕਾਰਪੂਲਿੰਗ ਦੀ ਵਰਤੋਂ ਕਰੋ ਅਤੇ ਭੀੜ ਤੋਂ ਬਚਣ ਲਈ ਸਮੇਂ ਤੋਂ ਪਹਿਲਾਂ ਪਹੁੰਚੋ।
ਸੱਭਿਆਚਾਰਕ ਪ੍ਰੋਗਰਾਮ: ਇਸ ਮੌਕੇ ’ਤੇ ਭਾਰਤੀ ਸੰਸਕ੍ਰਿਤੀ, ਵਿਰਸੇ ਅਤੇ ਏਕਤਾ ਨੂੰ ਦਰਸਾਉਂਦੇ ਸ਼ਾਨਦਾਰ ਸੰਗੀਤ ਅਤੇ ਡਾਂਸ ਪ੍ਰੋਗਰਾਮ ਪੇਸ਼ ਕੀਤੇ ਜਾਣਗੇ।
ਸੁਰੱਖਿਆ ਨਿਯਮ ਅਤੇ ਖਾਣ-ਪੀਣ
ਕੀ ਨਾ ਲਿਆਓ: 30 ਗੁਣਾ 30 ਸੈਂਟੀਮੀਟਰ ਤੋਂ ਵੱਡੇ ਬੈਗ, ਪਾਣੀ ਦੀਆਂ ਬੋਤਲਾਂ, ਤਿੱਖੀਆਂ ਚੀਜ਼ਾਂ, ਬਿਨਾਂ ਮਨਜ਼ੂਰੀ ਵਾਲੇ ਪੇਸ਼ੇਵਰ ਕੈਮਰੇ ਅਤੇ ਵੱਡੇ ਬੈਨਰ ਜਾਂ ਝੰਡੇ ਲਿਆਉਣ ਦੀ ਸਖ਼ਤ ਮਨਾਹੀ ਹੈ। ਗੇਟ ’ਤੇ ਬੈਗਾਂ ਦੀ ਚੈਕਿੰਗ ਕੀਤੀ ਜਾਵੇਗੀ।
ਖਾਣ-ਪੀਣ ਦੇ ਸਟਾਲ: ਸਮਾਗਮ ਦੌਰਾਨ ਸੁਆਦੀ ਭਾਰਤੀ ਖਾਣੇ ਅਤੇ ਰਿਫਰੈਸ਼ਮੈਂਟ ਦੇ ਕਈ ਸਟਾਲ ਲਗਾਏ ਜਾਣਗੇ, ਜਿੱਥੋਂ ਤੁਸੀਂ ਖਾਣਾ ਖਰੀਦ ਸਕਦੇ ਹੋ।
ਮੋਦੀ ਸਾਹਿਬ ਦੀ ਐਂਟਰੀ ਕਿਵੇਂ ਹੋਵੇਗੀ?
ਪ੍ਰਧਾਨ ਮੰਤਰੀ ਮੋਦੀ ਇੱਕ ਉੱਚ-ਪੱਧਰੀ ਸਰਕਾਰੀ ਦੌਰੇ ’ਤੇ ਆ ਰਹੇ ਹਨ, ਇਸ ਲਈ ਦਿੱਲੀ ਤੋਂ ਆਈ ਵਿਸ਼ੇਸ਼ ਸੁਰੱਖਿਆ ਟੀਮ ਅਤੇ ਨਿਊਜ਼ੀਲੈਂਡ ਪੁਲਿਸ ਵੱਲੋਂ ਬੇਹੱਦ ਸਖ਼ਤ ਸੁਰੱਖਿਆ ਘੇਰਾ ਤਿਆਰ ਕੀਤਾ ਗਿਆ ਹੈ। ਉਹ ਇੱਕ ਵੱਡੇ ਸਰਕਾਰੀ ਕਾਫ਼ਲੇ ਰਾਹੀਂ ਸਿੱਧੇ ਸਪਾਰਕ ਐਰੇਨਾ ਦੇ ਵੀ.ਆਈ.ਪੀ. ਐਂਟਰੈਂਸ ਰਾਹੀਂ ਅੰਦਰ ਦਾਖ਼ਲ ਹੋਣਗੇ। ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਦੇ ਆਉਣ-ਜਾਣ ਦੇ ਰੂਟ ਨੂੰ ਗੁਪਤ ਰੱਖਿਆ ਜਾਂਦਾ ਹੈ। ਜਿਵੇਂ ਗਾਇਕ ਦਲਜੀਤ ਦੁਸਾਂਝ ਦੀ ਐਂਟਰੀ ਸਟੇਜ ਲਿਫਟ ਜਾਂ ਕਹਿ ਲਈਏ ਪੌਪ-ਅੱਪ ਲਿਫਟ (Pop-up Lift) ਰਾਹੀਂ ਹੋਈ ਸੀ, ਉਸ ਤਰਾਂ ਦੀ ਐਂਟਰੀ ਵੀ ਹੋ ਸਕਦੀ ਹੈ। ਹੈ। ਕੰਸਰਟ ਦੇ ਡਿਜ਼ਾਈਨ ਮੁਤਾਬਕ ਇਸ ਨੂੰ ਖਾਸ ਤੌਰ ’ਤੇ ਸੈਂਟਰਲ ਲਿਫਟ ਡੈੱਕ (Central Lift Deck) ਕਿਹਾ ਜਾਂਦਾ ਹੈ, ਜੋ ਸਟੇਜ ਦੇ ਵਿਚਕਾਰ ਸੈੱਟ ਕੀਤਾ ਹੁੰਦਾ ਹੈ।
ਇਸ ਵੇਨਿਊ ਨੂੰ ਪਹਿਲਾਂ ਕਿਸ-ਕਿਸ ਨੇ ਵਰਤਿਆ ਹੈ?
ਸਪਾਰਕ ਐਰੇਨਾ ਔਕਲੈਂਡ ਦਾ ਸਭ ਤੋਂ ਵੱਡਾ ਇੰਡੋਰ ਵੇਨਿਊ ਹੈ, ਜਿੱਥੇ ਲਗਭਗ 12,000 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। ਇਸ ਜਗ੍ਹਾ ਨੂੰ ਪਹਿਲਾਂ ਵਿਸ਼ਵ ਪ੍ਰਸਿੱਧ ਹਸਤੀਆਂ ਵਰਤ ਚੁੱਕੀਆਂ ਹਨ:
ਕੌਮਾਂਤਰੀ ਸਿਆਸੀ ਹਸਤੀਆਂ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਸਾਬਕਾ ਫਸਟ ਲੇਡੀ ਹਿਲੇਰੀ ਕਲਿੰਟਨ ਵਰਗੀਆਂ ਹਸਤੀਆਂ ਨਿਊਜ਼ੀਲੈਂਡ ਦੌਰੇ ਦੌਰਾਨ ਇੱਥੇ ਵੱਡੇ ਜਨਤਕ ਸਮਾਗਮਾਂ ਨੂੰ ਸੰਬੋਧਨ ਕਰ ਚੁੱਕੀਆਂ ਹਨ।
ਮੋਟੀਵੇਸ਼ਨਲ ਸਪੀਕਰ: ਦੁਨੀਆ ਦੇ ਮਸ਼ਹੂਰ ਲਾਈਫ ਕੋਚ ਅਤੇ ਸਪੀਕਰ ਟੋਨੀ ਰੌਬਿਨਸ ਇੱਥੇ ਆਪਣੇ ਵੱਡੇ ਸੈਮੀਨਾਰ ਕਰ ਚੁੱਕੇ ਹਨ।
ਗਾਇਕ: ਦੁਨੀਆ ਭਰ ਦੇ ਮਸ਼ਹੂਰ ਸਿੰਗਰਜ਼ ਜਿਵੇਂ ਬੇਯਾਨਸੇ, ਐਡ ਸ਼ੀਰਨ, ਬਰੂਨੋ ਮਾਰਸ ਅਤੇ ਕੋਲਡਪਲੇਅ ਵਰਗੇ ਬੈਂਡ ਇੱਥੇ ਕੰਸਰਟ ਕਰ ਚੁੱਕੇ ਹਨ। ਭਾਰਤੀ ਕਲਾਕਾਰਾਂ ਵਿੱਚੋਂ ਏ. ਆਰ. ਰਹਿਮਾਨ ਵਰਗੇ ਵੱਡੇ ਨਾਮ ਵੀ ਇੱਥੇ ਪਰਫਾਰਮ ਕਰ ਚੁੱਕੇ ਹਨ।
ਦਿਲਜੀਤ ਦੋਸਾਂਝ ਨੇ ਸਪਾਰਕ ਐਰੇਨਾ ਵਿੱਚ ਇਹ ਵੱਡੇ ਸ਼ੋਅ ਕੀਤੇ ਹਨ:
ਔਰਾ ਟੂਰ 2025: ਅਜੇ ਕੁਝ ਮਹੀਨੇ ਪਹਿਲਾਂ ਹੀ 13 ਨਵੰਬਰ 2025 ਨੂੰ ਦਿਲਜੀਤ ਨੇ ਆਪਣੇ ‘ਔਰਾ’ ਵਰਲਡ ਟੂਰ ਤਹਿਤ ਸਪਾਰਕ ਐਰੇਨਾ ਵਿੱਚ ਇੱਕ ਬਹੁਤ ਵੱਡਾ ਕੰਸਰਟ ਕੀਤਾ ਸੀ। ਇਹ ਸ਼ੋਅ ਪੂਰੀ ਤਰ੍ਹਾਂ ਸੋਲਡ-ਆਊਟ ਰਿਹਾ ਸੀ ਅਤੇ ਨਿਊਜ਼ੀਲੈਂਡ ਦੇ ਇਤਿਹਾਸ ਵਿੱਚ ਕਿਸੇ ਭਾਰਤੀ ਕਲਾਕਾਰ ਦੇ ਸਭ ਤੋਂ ਵੱਡੇ ਸ਼ੋਆਂ ਵਿੱਚੋਂ ਇੱਕ ਸੀ।
ਬੋਰਨ ਟੂ ਸ਼ਾਈਨ ਟੂਰ 2023: ਇਸ ਤੋਂ ਪਹਿਲਾਂ 15 ਅਕਤੂਬਰ 2023 ਨੂੰ ਵੀ ਦਿਲਜੀਤ ਨੇ ਆਪਣੇ ’2orn “o Shine’ ਟੂਰ ਦੌਰਾਨ ਇਸੇ ਜਗ੍ਹਾ ’ਤੇ ਜ਼ਬਰਦਸਤ ਪਰਫਾਰਮੈਂਸ ਦਿੱਤੀ ਸੀ, ਜਿਸ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬੀ ਅਤੇ ਭਾਰਤੀ ਭਾਈਚਾਰੇ ਦੇ ਲੋਕ ਪਹੁੰਚੇ ਸਨ। ਸਪਾਰਕ ਐਰੇਨਾ ਪੰਜਾਬੀ ਸੰਗੀਤ ਅਤੇ ਸੱਭਿਆਚਾਰ ਨੂੰ ਨਿਊਜ਼ੀਲੈਂਡ ਵਿੱਚ ਇੰਨੇ ਵੱਡੇ ਪੱਧਰ ’ਤੇ ਪੇਸ਼ ਕਰਨ ਲਈ ਸਭ ਤੋਂ ਪਸੰਦੀਦਾ ਵੇਨਿਊ ਰਿਹਾ ਹੈ, ਅਤੇ ਹੁਣ ਇੱਥੇ ਪੀ.ਐਮ. ਮੋਦੀ ਦਾ ਵੱਡਾ ਕਮਿਊਨਿਟੀ ਇਵੈਂਟ ਹੋਣ ਜਾ ਰਿਹਾ ਹੈ।
- Download Babushahi App
-
-