ਆਕਸਫ਼ੋਰਡ ਸਕੂਲ ਦੇ ਵਿਦਿਆਰਥੀਆਂ ਨੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਲਾਇਆ ਗੁਰਮਤਿ ਸਿੱਖਿਆ ਕੈਂਪ
ਅਸ਼ੋਕ ਵਰਮਾ
ਭਗਤਾ ਭਾਈ, 29 ਜੂਨ 2026 :ਦ ਆਕਸਫੋਰਡ ਸਕੂਲ ਆਫ ਐਜੂਕੇਸ਼ਨ ,ਭਗਤਾ ਭਾਈ ਇੱਕ ਅਜਿਹੀ ਸੰਸਥਾ ਹੈ ਜੋ ਆਪਣੇ ਵਿਦਿਆਰਥੀਆਂ ਨੂੰ ਹਰ ਪੱਖ ਤੋਂ ਤਰਾਸ਼ਣ ਲਈ ਵਚਨਬੱਧ ਹੈ ਜਿਸ ਕਰਕੇ ਇਸ ਸੰਸਥਾ ਦੇ ਵਿਦਿਆਰਥੀ ਅਜਿਹੇ ਹਰ ਖੇਤਰ ਦਾ ਹਿੱਸਾ ਬਣਦੇ ਹਨ ਜੋ ਵਿਦਿਆਰਥੀਆਂ ਵਿੱਚ ਮੌਲਿਕ ਅਤੇ ਨੈਤਿਕ ਗੁਣ ਭਰਨ ਦੇ ਨਾਲ ਨਾਲ ਸਮਾਜ ਅਤੇ ਦੇਸ਼ ਲਈ ਵੀ ਲਾਹੇਵੰਦ ਸਾਬਿਤ ਹੁੰਦੇ ਹਨ। ਇਸੇ ਤਹਿਤ ਇਸ ਸੰਸਥਾ ਦੇ ਵਿਦਿਆਰਥੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਸ੍ਰੀ ਫਤਿਹਗੜ੍ਹ ਸਾਹਿਬ ,ਵਿੱਚ ਵਿਰਾਸਤੀ ਗਿਆਨ ਪ੍ਰਬੰਧ ਕੇਂਦਰ ਵੱਲੋਂ ਲਗਾਏ ਗਏ ਗੁਰਮਤਿ ਸਿੱਖਿਆ ਕੈਂਪ ਦਾ ਹਿੱਸਾ ਬਣੇ। ਇਸ ਵਿਸ਼ੇਸ਼ ਸਿਖਲਾਈ ਕੈਂਪ ਦਾ ਆਕਸਫੋਰਡ ਸੰਸਥਾ ਦੇ 8 ਵਿਦਿਆਰਥੀਆਂ ( ਛੇ ਲੜਕੀਆਂ, ਦੋ ਲੜਕੇ )ਨੇ ਵੀ ਇਸ ਅਮੋਲਕ ਸਮੇਂ ਦਾ ਲਾਭ ਉਠਾਇਆ। ਇਸ ਕੈਂਪ ਦਾ ਮੁੱਖ ਮਕਸਦ ਵਿਦਿਆਰਥੀਆਂ ਵਿੱਚ ਗੁਰਮਤਿ ਦੀ ਚਿਣਗ ਜਗਾਉਣਾ, ਉਹਨਾਂ ਦੇ ਬਹੁਪੱਖੀ ਵਿਕਾਸ ਵਿੱਚ ਵਾਧਾ ਕਰਨਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਵੱਲੋਂ ਲਗਾਏ ਗਏ ਇਸ ਚੌਥੇ ਸਲਾਨਾ ਕੈਂਪ ਵਿੱਚ ਵਿਦਿਆਰਥੀਆਂ ਨੂੰ ਗੁਰਬਾਣੀ ਸੰਥਿਆ, ਗੁਰਮੁਖੀ ਅੱਖਰਕਾਰੀ, ਮੁਢਲੀ ਪੰਜਾਬੀ ,ਦਸਤਾਰ, , ਗਤਕਾ ,ਆਈ ਟੀ ,ਦੀ ਸੂਝ ਸਪੋਕਨ ਇੰਗਲਿਸ਼, ਸ਼ਬਦ ਕੀਰਤਨ ਕਰਨਾ, ਭਾਸ਼ਣ ਕਲਾ ਦੀ ਸਿੱਖਿਆ ਦੇਣਾ ਆਦਿ ਬਾਰੇ ਬਹੁਮੁੱਲੀ ਜਾਣਕਾਰੀ ਦਿੱਤੀ ਗਈ। ਇਸ ਤੋਂ ਬਿਨਾਂ ਇਸ ਕੈਂਪ ਦੇ ਵਿਦਿਆਰਥੀਆਂ ਨੂੰ ਨੇੜਲੇ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਵੀ ਕਰਵਾਏ ਗਏ। ਕੈਂਪ ਦੇ ਅਖੀਰਲੇ ਦਿਨ ਸਾਰੇ ਵਿਦਿਆਰਥੀਆਂ ਨੂੰ ਗੁਰਮਤਿ ਕਿਤਾਬਾਂ ਅਤੇ ਸਰਟੀਫਿਕੇਟ ਵੀ ਤਕਸੀਮ ਕੀਤੇ ਗਏ।ਸਕੂਲ ਦੇ ਧਾਰਮਿਕ ਸਿੱਖਿਆ ਦੇ ਅਧਿਆਪਕ ਸ੍ਰੀਮਤੀ ਕੁਲਵਿੰਦਰ ਕੌਰ ਖਾਲਸਾ ਜੀ ਦੀ ਅਗਵਾਈ ਵਿੱਚ ਗਏ ਨੌਵੀਂ ਜਮਾਤ ਦੇ ਵਿਦਿਆਰਥੀ ਹਰਨਿਮਰਤ ਕੌਰ ਬਰਾੜ, ਜਸ਼ਨਪ੍ਰੀਤ ਕੌਰ ਸਿੱਧੂ ਸਮਰੀਤ ਕੌਰ ਅਤੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀ ਜੀਨਤ ਬਾਵਾ,ਜਸ਼ਨਪ੍ਰੀਤ ਕੌਰ ਸਿੱਧੂ,ਰਾਜਵਿੰਦਰ ਸਿੰਘ, ਮਨਿੰਦਰ ਸਿੰਘ ਅਤੇ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਜਸਮੀਨ ਕੌਰ ਵਾਪਸੀ ਸਮੇਂ ਬੜੇ ਹੀ ਉਤਸ਼ਾਹਿਤ ਨਜ਼ਰ ਆ ਰਹੇ ਸਨ। ਉਹਨਾਂ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਗੁਰਬਾਣੀ ,ਗੁਰਮਤਿ ਸਿਧਾਂਤ, ਪੰਜਾਬੀ ਸਾਹਿਤ ,ਇਤਿਹਾਸ ਅਤੇ ਮਰਿਆਦਾ ਸਬੰਧੀ ਚੇਤੰਨ ਹੋਣ ਲਈ ਅਜਿਹੇ ਗੁਰਮਤਿ ਸਿੱਖਿਆ ਕੈਂਪਾਂ ਵਿੱਚ ਜਰੂਰ ਹਿੱਸਾ ਲੈਣਾ ਚਾਹੀਦਾ ਹੈ ,ਕਿਉਂਕਿ ਅਜਿਹੇ ਕੈਂਪ ਵਿਦਿਆਰਥੀ ਦੀ ਬੌਧਿਕਤਾ ਨੂੰ ਤਰਾਸ਼ਦੇ ਹਨ ਅਤੇ ਉਸ ਦੇ ਚਰਿੱਤਰ ਨੂੰ ਉੱਚਾ ਚੁੱਕਦੇ ਹਨ। ਸਾਰੇ ਵਿਦਿਆਰਥੀਆਂ ਨੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਪ੍ਰਸਤ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਰਾਜਵਿੰਦਰ ਸਿੰਘ ਸੋਢੀ (ਜਨਰਲ ਸਕੱਤਰ), ਗੁਰਮੀਤ ਸਿੰਘ ਗਿੱਲ (ਸਰਪੰਚ) ਅਤੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਰੂਪ ਲਾਲ ਬਾਂਸਲ ਜੀ ਦਾ ਅਥਾਹ ਧੰਨਵਾਦ ਕੀਤਾ ,ਜਿਨਾਂ ਦੀ ਰਹਿਨੁਮਾਈ ਹੇਠ ਬੱਚੇ ਅਜਿਹੇ ਕੈਂਪਾਂ ਦਾ ਹਿੱਸਾ ਬਣਦੇ ਹਨ ਅਤੇ ਨੈਤਿਕ ਸਿੱਖਿਆ ਗ੍ਰਹਿਣ ਕਰਦੇ ਹੋਏ ਨੈਤਿਕ ਮੁੱਲਾਂ ਦੇ ਧਾਰਨੀ ਬਣਦੇ ਹਨ ।
- Download Babushahi App
-
-