ਇਕ ਸ਼ਾਮ ਭੋਲੇ ਬਾਬਾ ਕੇ ਨਾਮ, ਲੋਕ ਪੰਜਾਬ ਸਰਕਾਰ ਦੇ ਉਪਰਾਲੇ ਦੀ ਕਰ ਰਹੇ ਭਰਪੂਰ ਸ਼ਲਾਗਾ
ਰੋਹਿਤ ਗੁਪਤਾ, ਗੁਰਦਾਸਪੁਰ
ਪੰਜਾਬ ਸਰਕਾਰ ਵੱਲੋਂ ਸਨਾਤਨ ਸੇਵਾ ਸਮਿਤੀ ਦੇ ਬੈਨਰ ਹੇਠ ਕਰਵਾਏ ਜਾ ਰਹੇ ਏਕ ਸ਼ਾਮ ਬੋਲੇ ਬਾਬਾ ਕੇ ਨਾਮ ਸਮਾਗਮ ਦਾ ਲੋਕ ਖੂਬ ਆਨੰਦ ਮਾਣ ਰਹੇ ਹਨ। ਸਰਕਾਰੀ ਕਾਲਜ ਦੇ ਸ਼ਹੀਦ ਨਵਦੀਪ ਸਿੰਘ ਸcਟੇਡੀਅਮ ਵਿਖੇ ਲੋਕਾਂ ਦਾ ਹਜੂਮ ਉਮਰ ਪਿਆ ਹੈ । ਗੁਰਦਾਸਪੁਰ ਹੀ ਨਹੀਂ ਆਲੇ ਦੁਆਲੇ ਦੇ ਇਲਾਕੇ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਸਟੇਡੀਅਮ ਵਿੱਚ ਪਹੁੰਚੇ ਹਨ । ਮਸ਼ਹੂਰ ਗਾਇਕਾ ਅਸ਼ਮੀਤਾ ਤੇ ਭਗਵਾਨ ਸ਼ਿਵ ਦੇ ਉਪਾਸਕ ਅਤੇ ਭਜਨ ਗਾਇਕ ਹੰਸਰਾਜ ਰਘੁਵੰਸ਼ੀ ਦੇ ਭਜਨ ਸੰਗਤ ਨੂੰ ਨਿਹਾਲ ਕਰ ਰਹੇ ਹਨ। ਸਮਾਗਮ ਵਿੱਚ ਸ਼ਿਰਕਤ ਕਰਨ ਲਈ ਬਟਾਲਾ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸੈ਼ਰੀ ਕਲਸੀ ਪਹੁੰਚ ਚੁੱਕੇ ਹਨ ਜਦਕਿ ਮੁੱਖ ਮੰਤਰੀ ਭਗਵੰਤ ਮਾਨ ਜਲਦੀ ਇਹ ਪਹੁੰਚ ਰਹੇ ਹਨ। ਸਮਾਗਮ ਵਿੱਚ ਪਹੁੰਚ ਰਹੇ ਲੋਕ ਪੰਜਾਬ ਸਰਕਾਰ ਦੇ ਉਪਰਾਲੇ ਦੀ ਸ਼ਲਾਗਾ ਕਰ ਰਹੇ ਹਨ।
- Download Babushahi App
-
-