ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ 7 ਜੂਨ ਨੂੰ
1 ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਆਰੰਭ ਹੋਵੇਗੀ ਅਤੇ 7 ਜੂਨ ਨੂੰ ਸਮਾਪਤੀ ਹੋਵੇਗੀ, ਉਪਰੰਤ ਖੁੱਲੇ ਕੀਰਤਨ ਦਰਬਾਰ ਸਜਨਗੇ
ਰੋਹਿਤ ਗੁਪਤਾ
ਗੁਰਦਾਸਪੁਰ, 28 ਮਈ
ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਨਾਰਾਇਣ ਕੁਟੀਆ ਨਗਰ, ਨਾਰਾਇਣਗਡ਼੍ਹ (ਹੁਸ਼ਿਆਰਪੁਰ) ਵਿਖੇ 7 ਜੂਨ ਦਿਨ ਐਤਵਾਰ 8 ਵਜੇ ਤੋਂ 11ਵਜੇ ਤੱਕ ਮਨਾਇਆ ਜਾ ਰਿਹਾ ਹੈ।
ਸੰਤ ਬਾਬਾ ਹਰਜਿੰਦਰ ਸਿੰਘ ਮੰਝਪੁਰ ਵਾਲੇ, ਸਮੂਹ ਨਗਰ ਨਿਵਾਸੀ ਸੰਗਤਾਂ ਅਤੇ ਸੰਤ ਖਾਲਸਾ ਦਲ ਨੇ ਸਮੂਹ ਸੰਗਤਾਂ ਨੂੰ ਮਹਾਨ ਨਗਰ ਕੀਰਤਨ ਵਿੱਚ ਪਹੁੰਚ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਬੇਨਤੀ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਮਹਾਨ ਨਗਰ ਕੀਰਤਨ ਵਿੱਚ ਸੰਤ ਮਹਾਂਪੁਰਸ਼ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ। ਉਨ੍ਹਾਂ ਦੱਸਿਆ ਕਿ 1 ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਆਰੰਭ ਹੋਵੇਗੀ ਅਤੇ 7 ਜੂਨ ਨੂੰ ਸਮਾਪਤੀ ਹੋਵੇਗੀ। ਉਪਰੰਤ ਖੁੱਲੇ ਕੀਰਤਨ ਦਰਬਾਰ ਸਜਨਗੇ। ਸਵੇਰੇ 8 ਵਜੇ ਤੋਂ 11 ਵਜੇ ਤੱਕ ਸਮੂਹ ਸੰਗਤਾਂ ਦੇਣ।
ਜੇਕਰ ਕਿਸੇ ਪਿੰਡ ਵਿੱਚ ਸਮਾਗਮ ਤੇ ਪਹੁੰਚਣ ਲਈ ਗੱਡੀ ਦੀ ਲੋੜ ਹੋਵੇ ਤਾਂ 94655-77804, 94636- 75926 ਅਤੇ 84271-43397 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਹ ਅਸਥਾਨ ਉੱਚੀ ਬੱਸੀ ਤੋਂ 4 ਕਿਲੋਮੀਟਰ ਲਹਿੰਦੇ ਪਾਸੇ ਵੱਲ ਹੈ।
- Download Babushahi App
-
-