ਬਠਿੰਡਾ ਜ਼ਿਲ੍ਹੇ ਵਿੱਚ ਪੈਟਰੋਲ ਅਤੇ ਡੀਜ਼ਲ ਦਾ ਸਟਾਕ ਲੋੜ ਅਨੁਸਾਰ ਉਪਲਬੱਧ : ਡਿਪਟੀ ਕਮਿਸ਼ਨਰ
ਗੈਸ ਏਜੰਸੀਆਂ ਕੋਲ ਲੋੜ ਅਨੁਸਾਰ ਘਰੇਲੂ ਗੈਸ ਦਾ ਸਟਾਕ ਉਪਲਬੱਧ
ਅਸ਼ੋਕ ਵਰਮਾ
ਬਠਿੰਡਾ, 20 ਮਈ 2026: ਬਠਿੰਡਾ ਜ਼ਿਲ੍ਹੇ ਵਿੱਚ ਸਮੂਹ ਪੈਟਰੋਲ ਪੰਪਾਂ ਕੋਲ ਲੋੜ ਅਨੁਸਾਰ ਪੈਟਰੋਲ ਅਤੇ ਡੀਜ਼ਲ ਦਾ ਸਟਾਕ ਉਪਲਬੱਧ ਹੈ। ਨਾਲ ਹੀ ਸਾਰੀਆਂ ਗੈਸ ਏਜੰਸੀਆਂ ਕੋਲ ਵੀ ਲੋੜ ਮੁਤਾਬਕ ਘਰੇਲੂ ਗੈਸ ਦਾ ਸਟਾਕ ਵੀ ਮੌਜੂਦ ਹੈ । ਇਹ ਜਾਣਕਾਰੀ ਦਿੰਦਿਆਂ ਰਾਜੇਸ਼ ਧੀਮਾਨ, ਡਿਪਟੀ ਕਮਿਸ਼ਨਰ ਬਠਿੰਡਾ ਨੇ ਕਿਹਾ ਪਿਛਲੇ ਕੁੱਝ ਦਿਨਾਂ ਤੋਂ ਜ਼ਿਲ੍ਹਾ ਵਾਸੀ ਘਬਰਾਹਟ 'ਚ ਪੈਟਰੋਲ, ਡੀਜ਼ਲ ਆਦਿ ਦੀ ਵਰਤੋਂ ਕਰ ਰਹੇ ਹਨ, ਜਿਸ ਨਾਲ ਇਨ੍ਹਾਂ ਦੀ ਮੰਗ ਕਾਫੀ ਵੱਧ ਗਈ ਹੈ । ਜਿਸ ਸਬੰਧੀ ਕੰਪਨੀਆਂ ਵੱਲੋ ਲੋੜ ਅਨੁਸਾਰ ਬਣਦੀ ਸਪਲਾਈ ਪੈਟਰੋਲ ਪੰਪਾਂ ਨੂੰ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਘਰੈਲੂ ਗੈਸ ਸਬੰਧੀ ਵੀ ਜ਼ਿਲ੍ਹੇ ਵਿੱਚ ਕੋਈ ਦਿੱਕਤ ਨਹੀ ਹੈ। ਗੈਸ ਦੀ ਕਾਲਾਬਾਜ਼ਾਰੀ/ ਜਮ੍ਹਾਖੋਰੀ ਕਰਨ ਵਾਲੀਆਂ ਗੈਸ ਏਜੰਸੀਆਂ 'ਤੇ ਜਿਲ੍ਹਾ ਪ੍ਰਸ਼ਾਸ਼ਨ ਅਤੇ ਕੰਪਨੀਆਂ ਵੱਲੋ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਗਿਆ ਕਿ ਸੰਗਤ ਮੰਡੀ ਵਿਖੇ ਸਥਿਤ ਇਕ ਗੈਸ ਏਜੰਸੀ ਨੂੰ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਵੱਲੋ ਬੇਨਿਯਮੀਆਂ ਪਾਈਆਂ ਜਾਣ ਕਾਰਣ ਮੁਅੱਤਲ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਲੋੜ ਅਨੁਸਾਰ ਹੀ ਡੀਜ਼ਲ ਅਤੇ ਪੈਟਰੋਲ ਦੀ ਖਰੀਦਦਾਰੀ ਕੀਤੀ ਜਾਵੇ। ਪੈਟਰੋਲ ਡੀਜ਼ਲ ਵਿਸਫੋਟਕ ਹੋਣ ਕਾਰਣ ਇਹਨਾਂ ਨੂੰ ਘਰਾਂ ਜਾਂ ਦੁਕਾਨਾਂ ਵਿੱਚ ਭੰਡਾਰ ਨਾ ਕੀਤਾ ਜਾਵੇ ਅਤੇ ਕਿਸੇ ਅਣਅਧਿਕਾਰਿਤ ਖੁੱਲ੍ਹੇ/ਲੂਜ਼ ਕੰਨਟੈਨਰ ਵਿੱਚ ਪੈਟਰੋਲ/ਡੀਜ਼ਲ ਨਾ ਪਵਾਇਆ ਜਾਵੇ। ਜ਼ਿਲ੍ਹੇ ਅੰਦਰ ਘਰੈਲੂ ਗੈਸ/ਪੈਟਰੋਲ/ਡੀਜ਼ਲ ਲੋੜ ਅਨੁਸਾਰ ਉਪਲਬੱਧ ਹੈ। ਇਸ ਲਈ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ।
- Download Babushahi App
-
-