ਡੇਰਾ ਸਿਰਸਾ ਪੈਰੋਕਾਰਾਂ ਨੇ 5 ਯੂਨਿਟ ਖ਼ੂਨਦਾਨ ਕਰਕੇ ਇਨਸਾਨੀ ਫਰਜ਼ ਨਿਭਾਇਆ
ਅਸ਼ੋਕ ਵਰਮਾ
ਬਠਿੰਡਾ, 11 ਮਈ 2026: ਸੱਚੀ ਖ਼ੂਨਦਾਨ ਸੰਮਤੀ ਡੇਰਾ ਸੱਚਾ ਸੌਦਾ ਬਲਾਕ ਬਠਿੰਡਾ ਦੇ ਜਿੰਮੇਵਾਰ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਮਰੀਜ਼ ਵਾਸੀ ਪਿੰਡ ਜੋਧਪੁਰ ਜ਼ਿਲ੍ਹਾ ਫਾਜ਼ਿਲਕਾ ਜੋ ਕਿ ਪ੍ਰੈਗਮਾ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਬਲਾਕ ਬਠਿੰਡਾ ਦੇ ਏਰੀਆ ਭੱਟੀ ਰੋਡ ਦੇ ਸੇਵਾਦਾਰ ਰੋਹਿਤ ਇੰਸਾਂ ਪੁੱਤਰ ਜਗਮੋਹਨ ਇੰਸਾਂ ਨੇ ਖ਼ੂਨਦਾਨ ਕੀਤਾ, ਇਸ ਤੋਂ ਇਲਾਵਾ ਇੱਕ ਮਰੀਜ਼ ਵਾਸੀ ਪਿੰਡ ਠਗਨੀ ਜ਼ਿਲ੍ਹਾ ਫਾਜ਼ਿਲਕਾ ਜੋ ਕਿ ਦਿੱਲੀ ਹਾਰਟ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਬਲਾਕ ਬਠਿੰਡਾ ਦੇ ਏਰੀਆ ਮਾਡਲ ਟਾਊਨ ਦੇ ਸੇਵਾਦਾਰ ਯੁਵਰਾਜ ਇੰਸਾਂ ਪੁੱਤਰ ਅਜੈਬ ਸਿੰਘ ਇੰਸਾਂ, ਏਰੀਆ ਸ੍ਰੀ ਗੁਰੂ ਗੋਬਿੰਦ ਸਿੰਘ ਨਗਰ ਦੇ ਸੇਵਾਦਾਰ ਪ੍ਰਿੰਸ ਇੰਸਾਂ ਪੁੱਤਰ ਵਿਨੋਦ ਇੰਸਾਂ, ਏਰੀਆ ਪ੍ਰਤਾਪ ਨਗਰ ਦੇ ਸੇਵਾਦਾਰ ਮੰਥਨ ਇੰਸਾਂ ਪੁੱਤਰ ਤਿਰਲੋਕ ਇੰਸਾਂ, ਏਰੀਆ ਭੱਟੀ ਰੋਡ ਦੇ ਸੇਵਾਦਾਰ ਬਲਜਿੰਦਰ ਸਿੰਘ ਇੰਸਾਂ ਪੁੱਤਰ ਜੱਗਰ ਸਿੰਘ ਨੇ ਖ਼ੂਨਦਾਨ ਕਰਕੇ ਇਨਸਾਨੀਅਤ ਦਾ ਫਰਜ਼ ਨਿਭਾਇਆ। ਇਸ ਮੌਕੇ ਮਰੀਜ਼ਾਂ ਦੇ ਵਾਰਿਸਾਂ ਨੇ ਖ਼ੂਨ ਦਾਨੀ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ। ਜਿਕਰਯੋਗ ਹੈ ਕਿ ਯੁਵਰਾਜ ਇੰਸਾਂ ਨੇ ਅੱਜ 59ਵੀਂ ਵਾਰ ਅਤੇ ਪਿ੍ਰੰਸ ਇੰਸਾਂ ਨੇ 42ਵੀਂ ਵਾਰ ਖ਼ੂਨਦਾਨ ਕੀਤਾ।
- Download Babushahi App
-
-