ਸਿੱਖਿਆ ਕ੍ਰਾਂਤੀ ਦਾ ਕਮਾਲ ਸਰਵੇਖਣਾਂ ਨੇ ਸਰਕਾਰੀ ਸਕੂਲਾਂ ਦੀ ਪੜ੍ਹਾਈ ਨੂੰ ਕੀਤਾ ਬੁਰਾ ਹਾਲ : ਡੀ.ਟੀ.ਐਫ.
ਅਧਿਆਪਕਾਂ ਨੂੰ ਜਨਗਣਨਾ,ਐਸ.ਆਈ.ਆਰ.ਅਤੇ ਡਰੱਗ ਸੈਂਸਜ਼ ਦੇ ਸਰਵੇਖਣ ਵਿੱਚ ਤੋਰਿਆ
ਅਸ਼ੋਕ ਵਰਮਾ
ਬਠਿੰਡਾ, 7 ਮਈ 2026 ,: ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਆਪਣੇ ਪੰਜਵੇਂ ਵਰ੍ਹੇ ਵਿੱਚ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਸਿਖਰ ਤੇ ਹੈ। ਸਕੂਲਾਂ ਦੀਆਂ ਹਕੀਕੀ ਹਾਲਤਾਂ ਇਸ ਦੇ ਉਲਟ ਹੈ। ਫ਼ਿੰਨਲੈਂਡ ਵਰਗੇ ਦੇਸ਼ਾਂ ਵਿੱਚ ਅਧਿਆਪਕਾਂ ਨੂੰ ਟਰੇਨਿੰਗ ਦਵਾ ਕੇ ਪੰਜਾਬ ਦੀ ਸਿੱਖਿਆ ਨੂੰ ਵਿਕਸਿਤ ਦੇਸ਼ਾਂ ਦੀ ਸਿੱਖਿਆ ਨਾਲ ਤੁਲਨਾ ਕਰ ਰਹੀ ਹੈ। ਸਿੱਕੇ ਦੇ ਦੂਜਾ ਪਹਿਲੂ ਇਹ ਹੈ ਕਿ ਸਰਕਾਰ ਵਿਦਿਅਕ ਸੈਸ਼ਨ 2026-27 ਦੀ ਸ਼ੁਰੂਆਤ ਹੀ ਵੱਖ-ਵੱਖ ਸਰਕਾਰੀ ਸਰਵੇਖਣਾਂ ਵਿੱਚ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ 01 ਅਪ੍ਰੈਲ ਤੋਂ ਸਕੂਲਾਂ ਤੋਂ ਬਾਹਰ ਕਰਕੇ ਮਰਦਮਸ਼ੁਮਾਰੀ ਦੀ ਫੀਲਡ ਟ੍ਰੇਨਿੰਗ, ਡਰੱਗ ਸੈਂਨਸਜ਼ ਪੰਜਾਬ ਅਤੇ ਬੀ. ਐਲ.ਓ. ਨੂੰ ਐਸ.ਆਈ.ਆਰ. ਕਰਨ ਤੇ ਲਾ ਕੇ ਪੰਜਾਬ ਦੇ ਲੱਖਾਂ ਵਿਦਿਆਰਥੀਆਂ ਤੋਂ ਉਹਨਾਂ ਦੇ ਅਧਿਆਪਕ ਦੂਰ ਕਰ ਦਿੱਤੇ ਗਏ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਸਕੱਤਰ ਰੇਸ਼ਮ ਸਿੰਘ ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਬਲਜਿੰਦਰ ਸਿੰਘ ਸਕੱਤਰ ਜਸਵਿੰਦਰ ਸਿੰਘ ਨੇ ਕੀਤਾ। ਉਹਨਾਂ ਕਿਹਾ ਕਿ ਜਨਗਣਨਾ ਦੇ ਪਹਿਲੇ ਪੜਾਅ ਵਿੱਚ ਅਧਿਆਪਕ ਨੂੰ ਤਿੰਨ ਦਿਨਾਂ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ।ਇਹਨਾਂ ਨੂੰ ਟ੍ਰੇਨਿੰਗ ਦੇਣ ਲਈ ਸਕੂਲ ਲੈਕਚਰਾਰ ਅਤੇ ਹੈੱਡ ਮਾਸਟਰਾਂ ਨੂੰ ਫੀਲਡ ਟ੍ਰੇਨਰ 01 ਅਪ੍ਰੈਲ 2026 ਤੋਂ ਲਾਇਆ ਹੋਇਆ ਹੈ। ਜਥੇਬੰਦੀ ਦੇ ਸਹਾਇਕ ਸਕੱਤਰ ਕੁਲਵਿੰਦਰ ਵਿਰਕ, ਵਿੱਤ ਸਕੱਤਰ ਅਨਿਲ ਭੱਟ, ਜ਼ਿਲਾ ਮੀਤ ਪ੍ਰਧਾਨ ਵਿਕਾਸ ਗਰਗ ਅਤੇ ਪ੍ਰੈਸ ਸਕੱਤਰ ਗੁਰਪ੍ਰੀਤ ਖੇਮੂਆਣਾ ਨੇ ਕਿਹਾ ਇਹਨਾਂ ਸਰਵੇਖਣਾਂ ਵਿੱਚ ਪੰਜਾਬ ਸਰਕਾਰ ਹੋਰਨਾਂ ਵਿਭਾਗਾਂ ਦੇ ਕਰਮਚਾਰੀਆਂ ਨੂੰ ਲਾ ਸਕਦੀ ਸੀ ਪਰ ਸਰਕਾਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਅਮਲੀ ਰੂਪ ਵਿੱਚ ਸਿੱਖਿਆ ਤੋਂ ਵਾਂਝੇ ਕਰ ਰਹੀ ਹੈ।
ਉਹਨਾਂ ਕਿਹਾ ਕਿ ਜਿੱਥੇ ਅਜੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਾਰੇ ਵਿਸ਼ਿਆਂ ਦੀਆਂ ਪੂਰੀਆਂ ਕਿਤਾਬਾਂ ਨਹੀਂ ਮਿਲੀਆ, ਉਥੇ ਹੀ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਆਪਣੇ ਸਕੂਲ ਦੀ ਸਰਕਾਰ ਵੱਲੋਂ ਮਿਲਣ ਵਾਲੀ ਨਵੀਂ ਵਰਦੀ ਨੂੰ ਉਡੀਕਦੇ ਹੋਏ ਪੁਰਾਣੀ ਵਰਦੀ ਪਾਉਣ ਲਈ ਮਜ਼ਬੂਰ ਹਨ। ਜੇਕਰ ਸਰਕਾਰੀ ਸਕੂਲਾਂ ਵਿੱਚ ਬਠਿੰਡੇ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਬੀ.ਐਲ.ਓ. ਅਤੇ ਸੁਪਰਵਾਈਜ਼ਰ ਜਨਗਣਨਾ ਦੇ ਗਿਣਤੀਕਾਰ ਅਤੇ ਸੁਪਰਵਾਈਜ਼ਰ, ਡਰੱਗ ਸੈਂਨਸਜ਼ ਪੰਜਾਬ ਵਿੱਚ ਗਿਣਤੀਕਾਰਾਂ ਦੀ ਗੱਲ ਕਰਨੀ ਹੋਵੇ ਤਾਂ ਸਕੂਲਾਂ ਦੇ 85 ਫੀਸਦੀ ਸਟਾਫ ਤੋਂ ਲੈ ਕੇ 100 ਫੀਸਦੀ ਸਟਾਫ ਇਹਨਾਂ ਸਰਵੇਖਣਾਂ ਵਿੱਚ ਲਾਇਆ ਹੋਇਆ ਹੈ। ਜਥੇਬੰਦੀ ਦੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਮਾਈਸਰਖਾਨਾ, ਭੋਲਾ ਰਾਮ ਤਲਵੰਡੀ, ਬਲਕਰਨ ਕੋਟਸ਼ਮੀਰ, ਰਾਜਵਿੰਦਰ ਜਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ
।ਸਰਕਾਰੀ ਪ੍ਰਾਇਮਰੀ ਸਕੂਲ ਰਾਮਾਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਕੁੱਲ 12 ਅਧਿਆਪਕਾਂ ਵਿੱਚੋਂ 03 ਬੀ.ਐਲ.ਓ. 05 ਜਨਗਣਨਾ ਡਿਊਟੀ ਤੇ ਤਾਇਨਾਤ ਕੀਤੇ ਗਏ ਹਨ।
ਉਹਨਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਬੀੜ ਬਹਿਮਣ ਦੇ ਕੁੱਲ 13 ਅਧਿਆਪਕਾਂ ਵਿੱਚੋਂ 01 ਬੀ.ਐਲ.ਓ. 07 ਗਿਣਤੀਕਾਰ ਅਤੇ 01 ਡਰੱਗ ਸੈਂਸੈਜ਼, ਸਰਕਾਰੀ ਸਕੈਂਡਰੀ ਸਕੂਲ ਕੌਰੇਆਣਾ ਵਿੱਚ ਕੁੱਲ 09 ਅਧਿਆਪਕ ਹਨ ਜਿਨਾਂ ਵਿੱਚੋਂ 01 ਬੀ.ਐਲ.ਓ.04 ਜਨਗਣਨਾ ਡਿਊਟੀ, ਸਰਕਾਰੀ ਸੈਕੰਡਰੀ ਆਦਰਸ਼ ਸਕੂਲ਼ ਕੈਨਾਲ ਕਲੋਨੀ ਬਠਿੰਡਾ 2000 ਵਿਦਿਆਰਥੀਆਂ ਦੇ ਕੁੱਲ 60 ਅਧਿਆਪਕਾਂ ਵਿੱਚੋਂ 35 ਮਰਦਮਸ਼ੁਮਾਰੀ 05 ਬੀ.ਐਲ.ਓ ਡਿਊਟੀ, ਸਰਕਾਰੀ ਪ੍ਰਾਇਮਰੀ ਸਕੂਲ ਬਹਿਮਣ ਕੌਰ ਸਿੰਘ ਦੇ ਕੁਲ 05 ਅਧਿਆਪਕਾਂ ਵਿੱਚੋਂ 01 ਬੀ.ਐਲ.ਓ. 04 ਜਨਗਣਨਾ ਡਿਊਟੀ, ਸਰਕਾਰੀ ਮਿਡਲ ਸਕੂਲ ਬਾਠ ਦੇ ਕੁੱਲ 04 ਅਧਿਆਪਕਾਂ ਵਿੱਚੋਂ 02 ਮਰਦਮਸ਼ੁਮਾਰੀ ਡਿਊਟੀ 01 ਐਸ.ਆਈ.ਆਰ. ਡਿਊਟੀ, ਸਰਕਾਰੀ ਪ੍ਰਾਇਮਰੀ ਸਕੂਲ ਪੂਹਲਾ (ਮੇਨ) ਦੇ ਕੁੱਲ 08 ਸਟਾਫ਼ ਮੈਂਬਰਾਂ ਵਿੱਚੋਂ 04 ਜਨਗਣਨਾ ਡਿਊਟੀ ਦੇ ਰਹੇ ਹਨ।
ਉਹਨਾਂ ਦੱਸਿਆ ਕਿ ਸੀਨੀਅਰ ਸੈਕੈਂਡਰੀ ਸਕੂਲ ਲਹਿਰਾ ਮੁਹੱਬਤ ਦੇ 28 ਅਧਿਆਪਕਾਂ ਵਿੱਚੋਂ 2 ਬੀ.ਐਲ.ਓ 11 ਜਨਗਨਣਾ 02 ਡਰਗ ਸੈਨਸੁਜ਼ ਡਿਊਟੀ, ਪ੍ਰਾਇਮਰੀ ਸਕੂਲ ਮਹਿਮਾ ਭਗਵਾਨਾ ਦੀ ਕੁੱਲ 04 ਅਧਿਆਪਕਾਂ ਵਿੱਚੋਂ 01ਬੀ.ਐਲ.ਓ. ਅਤੇ 03 ਮਰਦਮਸ਼ੁਮਾਰੀ,ਸਰਕਾਰੀ ਹਾਈ ਸਕੂਲ ਸਰਦਾਰਗੜ ਦੇ ਕੁੱਲ 14 ਅਧਿਆਪਕਾਂ ਵਿੱਚੋਂ 09 ਅਧਿਆਪਕ ਮਰਦਮਸ਼ੁਮਾਰੀ ਅਤੇ 02 ਬੀ.ਐਲ.ਓ. ਦੀ ਡਿਊਟੀ ਦੇ ਰਹੇ ਹਨ। ਇਸੇ ਤਰ੍ਹਾਂ ਬਠਿੰਡਾ ਸ਼ਹਿਰ ਸਰਕਾਰੀ ਪ੍ਰਾਇਮਰੀ ਸਕੂਲ ਮਾਲ ਰੋਡ ਦੇ ਕੁੱਲ 11 ਅਧਿਆਪਕਾਂ ਵਿੱਚੋਂ 09 ਨੂੰ ਜਨਗਣਨਾ ਅਤੇ 01 ਨੂੰ ਬੀ ਐਲ ਓ ਡਿਊਟੀ ਦਿੱਤੀ ਹੋਈ ਹੈ। ਇਹੋ ਹਾਲ ਸਰਕਾਰੀ ਪ੍ਰਾਇਮਰੀ ਸਕੂਲ ਕਮਾਲੂ ਸਵੈਚ ਜਿੱਥੇ 03 ਅਧਿਆਪਕਾਂ ਵਿੱਚੋਂ 02 ਬੀ.ਐਲ.ਓ. ਅਤੇ 01ਮਰਦਮਸ਼ੁਮਾਰੀ, ਸਰਕਾਰੀ ਪ੍ਰਾਇਮਰੀ ਸਕੂਲ ਦਿਆਲਪੁਰਾ ਮਿਰਜ਼ਾ ਦੇ 07 ਅਧਿਆਪਕਾਂ ਵਿੱਚੋਂ 04 ਨੂੰ ਜਨਗਣਨਾ ਅਤੇ 03 ਨੂੰ ਬੀ.ਐਲ.ਓ, ਮਿਡਲ ਸਕੂਲ ਬਾਠ ਦੇ ਕੁੱਲ 04 ਅਧਿਆਪਕਾਂ ਨੂੰ ਮਰਦਮਸ਼ੁਮਾਰੀ, ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਜਲਾਲ ਦੇ 08 ਅਧਿਆਪਕਾਂ ਵਿੱਚੋਂ 03 ਬੀ.ਐਲ.ਓ. ਅਤੇ 04 ਜਣਗਣਨਾ ਡਿਊਟੀ ਵਿੱਚ ਲਾ ਕੇ ਸਿੱਖਿਆ ਕ੍ਰਾਂਤੀ ਲਿਆਂਦੀ ਜਾ ਰਹੀ ਹੈ ।
ਇਸ ਸਕੂਲ ਦਾ ਇੱਕ ਅਧਿਆਪਕ ਦਿਵਿਆਂਗ ਹੋਣ ਕਾਰਨ ਡਿਊਟੀ ਤੋਂ ਬਚ ਗਿਆ। ਮੌੜ ਬਲਾਕ ਦੇ ਸਰਕਾਰੀ ਪ੍ਰਾਇਮਰੀ ਸਕੂਲ ਕੁੱਤੀਵਾਲ ਦੇ ਕੁੱਲ 06 ਅਧਿਆਪਕਾਂ ਵਿੱਚੋਂ 01 ਬੀ.ਐਲ.ਓ. ਅਤੇ 04 ਜਨਗਣਨਾ ਗਿਣਤੀਕਾਰ, ਸਰਕਾਰੀ ਪ੍ਰਾਇਮਰੀ ਸਕੂਲ ਕੋਟਲੀ ਖੁਰਦ ਦੇ ਕੁੱਲ 07 ਅਧਿਆਪਕਾਂ ਵਿੱਚੋਂ 03 ਜਨਗਣਨਾ ਡਿਊਟੀ 03 ਬੀ.ਐਲ.ਓ., ਸਰਕਾਰੀ ਹਾਈ ਸਕੂਲ ਡਿਖ ਦੇ ਕੁੱਲ 11 ਅਧਿਆਪਕਾਂ ਵਿੱਚੋਂ 03 ਬੀ.ਐਲ.ਓ ਹਨ ਅਤੇ 08 ਜਨਗਣਨਾ ਡਿਊਟੀ ਨਿਭਾਅ ਰਹੇ ਹਨ। ਬਲੋਂ ਪਿੰਡ ਦੇ ਦਾਨੀਆਂ ਵੱਲੋਂ ਵਧੀਆ ਬਣਾਇਆ ਪਰ ਇਥੋ ਦੇ ਸਕੂਲ ਦੀ ਕੁੱਲ 17 ਅਧਿਆਪਕਾਂ ਵਿੱਚੋਂ 06 ਜਣਗਣਨਾ 03 ਬੀ ਐਲ ਓ ਲਾ ਦਿੱਤੇ ਗਏ ਹਨ। ਬਠਿੰਡਾ ਸ਼ਹਿਰ ਤੇ ਸਰਕਾਰੀ ਆਦਰਸ਼ ਪ੍ਰਾਇਮਰੀ ਸਕੂਲ ਕੈਨਾਲ ਕਲੋਨੀ ਬਠਿੰਡਾ ਜਿਸ ਵਿੱਚ 2300 ਦੇ ਲਗਭਗ ਵਿਦਿਆਰਥੀ ਪੜ੍ਹ ਰਹੇ ਹਨ ਦੇ 69 ਅਧਿਆਪਕਾਂ ਵਿੱਚੋਂ 48 ਅਧਿਆਪਕਾਂ ਨੂੰ ਗਿਣਤੀਕਾਰ ਅਤੇ 12 ਨੂੰ ਬੀ.ਐਲ.ਓ. ਇੱਕੋ ਸਕੂਲ ਦੇ ਹਜ਼ਾਰਾਂ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਕਰ ਦਿੱਤੀ। ਪ੍ਰਾਇਮਰੀ ਸਕੂਲ ਗਹਿਰੀ ਦੇਵੀ ਨਗਰ ਦੇ 08 ਅਧਿਆਪਕਾਂ ਵਿੱਚੋਂ 04 ਸੈਂਸਜ਼ ਦੀ ਡਿਊਟੀ ਤੇ ਮਿਡਲ ਸਕੂਲ ਘੜੈਲੀ ਦੇ 04 ਵਿੱਚੋਂ 02 ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਘੜੈਲੀ ਦੇ ਕੁੱਲ 03 ਵਿੱਚੋਂ 02, ਸਰਕਾਰੀ ਪ੍ਰਾਇਮਰੀ ਸਕੂਲ ਤੁੰਗਵਾਲੀ ਬਰਾਂਚ ਨੰਬਰ ਇੱਕ ਦੇ ਕੁੱਲ 04 ਵਿੱਚੋਂ 02 ਬੀ.ਐਲ.ਓ. ਅਤੇ 01 ਗਿਣਤੀਕਾਰ ਲਾ ਦਿੱਤਾ ਗਿਆ ਹੈ। ਪ੍ਰਾਇਮਰੀ ਸਕੂਲ ਬੱਲੋ ਬਸਤੀ ਦੇ 04 ਅਧਿਆਪਕਾਂ ਵਿੱਚੋਂ 01 ਬੀ.ਐਲ.ਓ. 03 ਗਿਣਤੀਕਾਰ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕੋਟੜਾ ਕੌੜਾ ਦੇ ਕੁੱਲ 14 ਅਧਿਆਪਕਾਂ ਵਿੱਚੋਂ 11 ਜਨਗਣਨਾ ਅਤੇ 01ਡਰੱਗ ਸੈਂਸਜ਼, ਪ੍ਰਾਇਮਰੀ ਸਕੂਲ ਕੋਟੜਾ ਕੌੜਾ ਦੇ ਕੁੱਲ 08 ਅਧਿਆਪਕਾਂ ਵਿੱਚੋਂ 03 ਨੂੰ ਬੀ.ਐਲ.ਓ. 05 ਨੂੰ ਜਨਗਣਨਾ, ਮਿਡਲ ਸਕੂਲ ਬੁਗਰਾਂ ਦੇ ਕੁੱਲ 04 ਸਟਾਫ ਵਿੱਚੋਂ 01 ਬੀ.ਐਲ.ਓ. 03 ਜਨਗਣਨਾ ਦੀ ਡਿਊਟੀ ਦੇ ਕੇ ਬੱਚਿਆਂ ਤੋਂ ਅਧਿਆਪਕ ਦੂਰ ਕੀਤੇ ਗਏ ਹਨ। ਸੈਕੰਡਰੀ ਸਕੂਲ ਜੀਦਾ ਦੇ 25 ਅਧਿਆਪਕ 02 ਬੀ ਐਲ.ਓ. 23 ਜਨਗਣਨਾ, ਭੁਚੋ ਖੁਰਦ ਦੇ 25 ਵਿੱਚੋਂ 17 ਜਨਗਣਨਾ, ਪ੍ਰਾਇਮਰੀ ਅਮਰਗੜ੍ਹ ਦੇ ਕੁੱਲ 03 ਵਿੱਚ 02 ਮਰਦਮਸ਼ੁਮਾਰੀ, ਦਿਓਂਣ ਮੇਨ ਦੇ ਪ੍ਰਾਇਮਰੀ ਸਕੂਲ ਦੇ 05 ਵਿੱਚੋਂ 02 ਬੀ.ਐਲ.ਓ 02 ਜਨਗਣਨਾ, ਬੀੜ ਬਸਤੀ ਚਾਰ ਪੰਜ ਦੇ ਪ੍ਰਾਇਮਰੀ ਸਕੂਲ ਵਿੱਚੋਂ ਕੁੱਲ 13 ਟੀਚਰਜ਼ ਵਿੱਚੋਂ 01 ਮਰਦਮਸ਼ੁਮਾਰੀ ਅਤੇ 08 ਜਨਗਨਣਾ ।
ਗਿੱਲ ਪੱਤੀ ਦੇ ਹਾਈ ਸਕੂਲ ਦੇ 14 ਟੀਚਰਜ਼ ਵਿੱਚੋਂ 01 ਬੀ ਐਲ ਓ 10 ਜਨਗਨਣਾ ਪਿੰਡ ਮਛਾਣਾ ਦੇ ਮਿਡਲ ਸਕੂਲ ਦੇ ਕੁੱਲ 04 ਵਿੱਚੋਂ 01 ਬੀ ਐਲ ਓ 03 ਜਨਗਨਣਾ, ਗੋਨਿਆਣੇ ਖੁਰਦ ਦੇ ਹਾਈ ਸਕੂਲ ਦੇ ਦੇ 11 ਟੀਚਰਜ਼ ਵਿੱਚੋਂ 10 ਨੂੰ ਜਨਗਣਨਾ ਡਿਊਟੀ ਦੇ ਕੇ ਬੱਚਿਆਂ ਦੀ ਪੜ੍ਹਾਈ ਰੱਬ ਆਸਰੇ ਛੱਡ ਦਿੱਤੀ ਹੈ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲੀ ਨਿਹਾਲ ਸਿੰਘ ਵਾਲਾ ਦੇ ਕੁੱਲ 22 ਅਧਿਆਪਕਾਂ ਵਿੱਚੋਂ 10 ਗਿਣਤੀਕਾਰ ਦੋ ਬੀ. ਐਲ.ਓ. ਸਰਕਾਰੀ ਸਕੈਂਡਰੀ ਸਕੂਲ ਪਿੰਡ ਰਾਮਪੁਰਾ ਦੇ ਕੁੱਲ 40 ਸਟਾਫ ਵਿੱਚੋਂ 27 ਨੂੰ ਜਨਗਣਨਾ 08 ਨੂੰ ਬੀ.ਐਲ.ਓ, ਸਰਕਾਰੀ ਸਕੂਲ ਫੂਲ (ਮੁੰਡੇ) ਦੇ ਕੁੱਲ 18 ਸਟਾਫ ਮੈਂਬਰਾਂ ਵਿੱਚੋਂ 08 ਗਿਣਤੀਕਾਰ 01 ਬੀ.ਐਲ.ਓ. 01 ਡਰੱਗ ਸੈਂਸਜ਼ ਵਿੱਚ ਤੋਰ ਦਿੱਤੇ ਹਨ। ਰਾਮਪੁਰੇ ਇਲਾਕੇ ਵਿੱਚ ਬਹੁਤ ਤਰੱਕੀ ਕਰਕੇ ਅੱਗੇ ਵਧੇ।
ਉਹਨਾਂ ਦੱਸਿਆ ਕਿ ਸਕੂਲ ਸੈਕੰਡਰੀ ਸਕੂਲ (ਕੁੜੀਆਂ) ਮੰਡੀ ਕਲਾਂ ਦੇ 25 ਅਧਿਆਪਕਾਂ ਵਿੱਚੋਂ 02 ਡਰੱਗ ਸੈਂਸਜ਼, 12 ਜਨਗਣਨਾ, 01 ਬੀ.ਐਲ.ਓ. ਇਸੇ ਤਰ੍ਹਾਂ ਮੰਡੀ ਕਲਾਂ ਦੇ (ਮੁੰਡਿਆਂ)ਵਾਲੇ ਸੈਕੰਡਰੀ ਸਕੂਲ ਦੇ ਕੁੱਲ 18 ਅਧਿਆਪਕਾਂ ਵਿੱਚੋਂ 05 ਨੂੰ ਬੀ.ਐਲ.ਓ., 8 ਜਨਗਣਨਾ ਅਤੇ 01 ਡਰੱਗ ਸੈਂਸਜ਼ ਵਿੱਚ ਲਾ ਕੇ ਮੰਡੀ ਕਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਕਰ ਦਿੱਤੀ। ਸਿਧਾਣੇ ਪਿੰਡ ਦੇ ਸਕੂਲ ਵਿੱਚ ਕੁੱਲ 08 ਅਧਿਆਪਕਾਂ ਵਿੱਚੋਂ 06 ਅਧਿਆਪਕ ਇਹਨਾਂ ਡਿਊਟੀਆਂ ਤੇ ਹਨ । ਇਸੇ ਤਰ੍ਹਾਂ ਤੁੰਗਵਾਲੀ ਪ੍ਰਾਇਮਰੀ ਸਕੂਲ ਬਰਾਂਚ ਨੰਬਰ ਦੋ ਦੇ ਕੁੱਲ 04 ਅਧਿਆਪਕਾਂ ਵਿੱਚੋਂ 02 ਬੀ.ਐਲ.ਓ. ,01ਮਰਦਮਸ਼ੁਮਾਰੀ, ਸਰਕਾਰੀ ਪ੍ਰਾਇਮਰੀ ਸਕੂਲ ਭੁੱਚੋ ਮੰਡੀ (ਲੜਕੇ) ਦੇ ਕੁੱਲ 08 ਸਟਾਫ ਮੈਂਬਰਾਂ ਵਿੱਚੋਂ 07 ਨੂੰ ਜਨਗਣਨਾਂ ਦੇ ਗਿਣਤੀਕਾਰ ਅਤੇ 01 ਨੂੰ ਪੰਜਾਬ ਦੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਡਿਊਟੀ ਤੇ ਲਾ ਦਿੱਤਾ ਗਿਆ ਹੈ।
ਬਲਾਕ ਤਲਵੰਡੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਗੋਲੇਵਾਲਾ ਦੇ ਕੁੱਲ 02 ਅਧਿਆਪਕਾਂ ਵਿੱਚੋਂ ਦੋਨਾਂ ਨੂੰ ਜਨਗਣਨਾ ਗਿਣਤੀਕਾਰ, ਇਸੇ ਤਰ੍ਹਾਂ ਸਰਕਾਰੀ ਸਕੂਲ ਜਗ੍ਹਾ ਰਾਮ ਤੀਰਥ ਦੇ ਸਟਾਫ ਨੂੰ ਤਿੰਨਾਂ ਸਰਵਿਆਂ ਵਿੱਚ ਲਾ ਕੇ ਕੈਬਨਿਟ ਰੈਂਕ ਪ੍ਰਾਪਤ ਐਮ.ਐਲ.ਏ. ਬਲਜਿੰਦਰ ਕੌਰ ਦੇ ਪਿੰਡ ਦੇ ਵਿਦਿਆਰਥੀਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਕਰ ਦਿੱਤੀ ਹੈ । ਸਕੂਲ ਆਫ ਐਮੀਨੈਂਨਸ ਬੰਗੀ ਕਲਾਂ ਦੇ 37 ਸਟਾਫ ਮੈਂਬਰਾਂ ਵਿੱਚੋਂ 08 ਨੂੰ ਬੀ.ਐਲ.ਓ. 24 ਨੂੰ ਜਨਗਣਨਾਂ ਅਤੇ 05 ਨੂੰ ਡਰਗਜ਼ ਡਿਊਟੀ ਵਿੱਚ ਲਾ ਕੇ ਐਮੀਨੈਂਨਸ ਸਕੂਲ ਦੀ ਪੜ੍ਹਾਈ ਵੀ ਲੜਖੜਾਉਂਦੀ ਕਰ ਦਿੱਤੀ ਗਈ ਹੈ। ਜੰਡਾਂਵਾਲਾ ਬਰਾਂਚ ਦੇ ਪ੍ਰਾਇਮਰੀ ਸਕੂਲ ਦੇ 04 ਸਟਾਫ ਮੈਂਬਰਾਂ ਵਿੱਚੋਂ 02 ਬੀ.ਐਲ.ਓ। ਅਤੇ 02 ਨੂੰ ਜਨਗਣਨਾ ਵਿੱਚ ਲਾਇਆ ਹੋਇਆ ਹੈ । ਪ੍ਰਾਇਮਰੀ ਸਕੂਲ ਭੁਚੋ ਕਲਾਂ ਦੇ ਕੁੱਲ 16 ਅਧਿਆਪਕਾਂ ਵਿੱਚੋਂ 08 ਜਨਗਣਨਾ ਗਿਣਤੀਕਰ ਦੀ ਡਿਊਟੀ ਨਿਭਾ ਰਹੇ ਹਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਬਹੁਤ ਟੀਚਰਜ਼ ਨੂੰ ਇੱਕ ਤੋਂ ਵੱਧ ਸਰਵੇ ਦੀ ਡਿਊਟੀ ਦਿੱਤੀ ਹੋਈ ਹੈ।
ਜ਼ਿਲ੍ਹਾ ਕਮੇਟੀ ਮੈਂਬਰ ਜਗਦੀਪ ਸਿੰਘ ਮਾਨ,ਰਣਦੀਪ ਕੌਰ ਖਾਲਸਾ, ਬਲਜਿੰਦਰ ਕੌਰ ਅਤੇ ਦਰਸ਼ਨ ਸਿੰਘ ਭਗਤਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਤੀ ਸੁਹਿਰਦਤਾ ਦਿਖਾਉਂਦੇ ਤਾਂ ਇਨਾ ਸਰਵੇਖਣਾ ਵਿੱਚ ਅਧਿਆਪਕਾਂ ਦੀ ਡਿਊਟੀ ਘੱਟ ਤੋਂ ਘੱਟ ਲਾ ਕੇ ਹੋਰਾਂ ਵਿਭਾਗਾਂ ਦੇ ਕਰਮਚਾਰੀਆਂ ਤੋਂ ਇਹ ਕੰਮ ਲਿਆ ਜਾ ਸਕਦਾ ਸੀ। ਉਨਾਂ ਪੰਜਾਬ ਸਰਕਾਰ ਨੂੰ ਇਹ ਸੁਝਾਅ ਵੀ ਦਿੱਤਾ ਕਿ ਜਦੋਂ ਮਾਨ ਭੱਤਾ ਦਿੱਤਾ ਜਾਣਾ ਹੈ ਤਾਂ ਇਹ ਕੰਮ ਸਰਕਾਰ ਬੇਰੁਜ਼ਗਾਰ ਮੁੰਡੇ ਕੁੜੀਆਂ ਨੂੰ ਕੰਮ ਦੇ ਕੇ ਰੁਜ਼ਗਾਰ ਵਿੱਚ ਪਾ ਸਕਦੀ ਸੀ ਅਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਮਾਪਿਆਂ ਦੇ ਬੱਚਿਆਂ ਦੀ ਪੜ੍ਹਾਈ ਖਰਾਬ ਹੋਣ ਤੋਂ ਬਚਾ ਸਕਦੀ ਸੀ।
- Download Babushahi App
-
-