CGC ਯੂਨੀਵਰਸਿਟੀ ਮੋਹਾਲੀ ਵੱਲੋਂ ਭਵਿੱਖਮੁਖੀ ਵਿਦਿਅਕ ਢਾਂਚੇ ਦਾ ਉਦਘਾਟਨ
ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਲੋਂ ਪੰਜਾਹ ਕਰੋੜ ਰੁਪਏ ਦੀ 'ਸੀ ਜੀ ਸੀ ਯੂ ਈ ਟੀ' ਵਜੀਫ਼ਾ ਯੋਜਨਾ ਦਾ ਐਲਾਨ
ਮੋਹਾਲੀ, 05 ਮਈ 2026- ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਲੋਂ ਭਵਿੱਖ ਲਈ ਤਿਆਰ ਆਪਣੇ ਨਵੇਂ ਵਿਦਿਅਕ ਢਾਂਚੇ ਅਤੇ ਪੰਜਾਹ ਕਰੋੜ ਰੁਪਏ ਦੀ ਵਿਸ਼ਾਲ 'ਸੀ ਜੀ ਸੀ ਯੂ ਈ ਟੀ' ਵਜੀਫ਼ਾ ਪਹਿਲਕਦਮੀ ਦਾ ਖੁਲਾਸਾ ਕੀਤਾ ਗਿਆ ਹੈ। ਇਸ ਪਹਿਲਕਦਮੀ ਬਾਰੇ ਜਾਣਕਾਰੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾਕਟਰ ਵਿਨੈ ਗੋਇਲ ਅਤੇ ਐਡਮਿਸ਼ਨਜ਼ ਤੇ ਮਾਰਕੀਟਿੰਗ ਦੇ ਐਸੋਸੀਏਟ ਡਾਇਰੈਕਟਰ ਵਿਸ਼ਵਦੀਪ ਸਿੰਘ ਚੌਹਾਨ ਨੇ ਸਾਂਝੀ ਕੀਤੀ। ਪੰਜਾਹ ਕਰੋੜ ਰੁਪਏ ਦੀ ਇਹ ਵਜੀਫ਼ਾ ਯੋਜਨਾ ਕੇਵਲ ਵਿੱਤੀ ਸਹਾਇਤਾ ਨਹੀਂ ਹੈ, ਸਗੋਂ ਹੋਣਹਾਰ ਵਿਦਿਆਰਥੀਆਂ ਲਈ ਵਿਸ਼ਵ ਪੱਧਰੀ ਸਿੱਖਿਆ ਪ੍ਰਾਪਤ ਕਰਨ ਦਾ ਇੱਕ ਕ੍ਰਾਂਤੀਕਾਰੀ ਰਾਹ ਹੈ। ਇਸ ਦੇ ਨਾਲ ਹੀ, ਯੂਨੀਵਰਸਿਟੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਲਈ ਦੋ ਕਰੋੜ ਰੁਪਏ ਦੇ ਖੇਡ ਵਜੀਫ਼ੇ ਵੀ ਪ੍ਰਦਾਨ ਕਰ ਰਹੀ ਹੈ। ਯੂਨੀਵਰਸਿਟੀ ਨੇ ਇੱਕ ਅਜਿਹਾ ਵਿਦਿਅਕ ਢਾਂਚਾ ਪੇਸ਼ ਕੀਤਾ ਹੈ ਜੋ ਨਤੀਜਾ-ਅਧਾਰਿਤ ਸਿੱਖਿਆ ਅਤੇ ਉਦਯੋਗਾਂ ਦੇ ਡੂੰਘੇ ਤਜ਼ਰਬੇ 'ਤੇ ਅਧਾਰਿਤ ਹੈ। ਯੂਨੀਵਰਸਿਟੀ ਦੇ ਨਿਵੇਕਲੇ ਪ੍ਰੋਗਰਾਮ ਵਿਸ਼ਵ ਪੱਧਰੀ ਮਾਪਦੰਡਾਂ ਦੇ ਅਨੁਸਾਰ ਹਨ, ਜਿਸ ਵਿੱਚ 'ਐੱਮ ਬੀ ਏ ਪਲੱਸ' ਵਰਗੇ ਮੁੱਖ ਕੋਰਸ ਸ਼ਾਮਲ ਹਨ।
ਯੂਨੀਵਰਸਿਟੀ ਆਪਣੇ ਕੋਰਸਾਂ 'ਮੈਟਾ ਸਕੂਲ ਆਫ਼ ਬਿਜ਼ਨਸ' ਅਤੇ 'ਨਿਊਟਨ ਸਕੂਲ ਆਫ਼ ਟੈਕਨਾਲੋਜੀ' ਰਾਹੀਂ ਹੋਰ ਵੀ ਉੱਨਤ ਬਣਾ ਰਹੀ ਹੈ। ਇੱਥੇ ਵਿਦਿਆਰਥੀਆਂ ਈ ਵਾਈ, ਕੇ ਪੀ ਐੱਮ ਜੀ, ਆਈ ਬੀ ਐੱਮ ਅਤੇ ਓ ਐੱਸ-ਐੱਸ ਸੀ ਆਈ ਵਰਗੀਆਂ ਵਿਸ਼ਵ ਪੱਧਰੀ ਸੰਸਥਾਵਾਂ ਦੇ ਸਹਿਯੋਗ ਨਾਲ ਭਵਿੱਖ ਦੇ ਹੁਨਰ ਸਿਖਾਏ ਜਾਂਦੇ ਹਨ, ਜਿਸ ਨਾਲ ਉਨ੍ਹਾਂ ਅੰਤਰਰਾਸ਼ਟਰੀ ਪੱਧਰ ਦਾ ਤਜ਼ਰਬਾ ਮਿਲਦਾ ਹੈ।
ਯੂਨੀਵਰਸਿਟੀ ਦੇ ਮੈਨਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਇਸ ਮੌਕੇ ਕਿਹਾ ਕਿ 'ਵੈਂਚਰ ਨੈਸਟ' ਰਾਹੀਂ ਵਿਦਿਆਰਥੀਆਂ ਵਿਚ ਉੱਦਮੀ ਸੋਚ ਵਿਕਸਿਤ ਕੀਤੀ ਜਾ ਰਹੀ ਹੈ। ਇਹ ਯੂਨੀਵਰਸਿਟੀ ਦਾ ਨਵੀਨਤਾ ਅਤੇ ਇਨਕਿਊਬੇਸ਼ਨ ਕੇਂਦਰ ਹੈ, ਜਿੱਥੇ ਵਿਦਿਆਰਥੀਆਂ ਉਨ੍ਹਾਂ ਦੇ ਵਿਚਾਰਾਂ ਸਫਲ ਕਾਰੋਬਾਰ ਵਿੱਚ ਬਦਲਣ ਲਈ ਮਾਰਗਦਰਸ਼ਨ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਇੱਕ ਮਜ਼ਬੂਤ ਪਲੇਸਮੈਂਟ ਢਾਂਚਾ ਇਹ ਯਕੀਨੀ ਬਣਾਉਂਦਾ ਹੈ ਕਿ ਵਿਦਿਆਰਥੀ ਬਿਹਤਰੀਨ ਕੰਪਨੀਆਂ ਵਿੱਚ ਆਪਣਾ ਕਰੀਅਰ ਬਣਾ ਸਕਣ।
ਕੌਮਾਂਤਰੀ ਪੱਧਰ ਤੇ ਫਾਦਰ ਆਫ ਐਜ਼ੂਕੇਸ਼ਨ ਵਜੋਂ ਸਨਮਾਨੇ ਜਾ ਚੁੱਕੇ ਅਤੇ ਯੂਨੀਵਰਸਿਟੀ ਦੇ ਸੰਸਥਾਪਕ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਨੇ ਇਸ ਮੌਕੇ ਕਿਹਾ ਕਿ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਨੇ ਇੱਕ 'ਏ ਆਈ-ਸਮਰੱਥ ਕੈਂਪਸ' ਦਾ ਦ੍ਰਿਸ਼ਟੀਕੋਣ ਰੱਖਿਆ ਹੈ। ਇਸ ਵਿੱਚ ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਸਿੱਖਣ ਦੇ ਤਜ਼ਰਬੇ ਨਵਾਂ ਰੂਪ ਦੇਣ ਅਤੇ ਇੱਕ ਡਿਜੀਟਲ ਰੂਪ ਵਿੱਚ ਮਜ਼ਬੂਤ ਵਿਦਿਅਕ ਵਾਤਾਵਰਣ ਤਿਆਰ ਕਰਨ 'ਤੇ ਜ਼ੋਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਉਨਾਂ ਸਪੱਸ਼ਟ ਕੀਤਾ ਗਿਆ ਕਿ ਸੀ ਜੀ ਸੀ ਯੂਨੀਵਰਸਿਟੀ ਸਿਰਫ਼ ਇੱਕ ਵਿਦਿਅਕ ਸੰਸਥਾ ਨਹੀਂ, ਸਗੋਂ ਅਜਿਹੇ ਪੇਸ਼ੇਵਰ ਤਿਆਰ ਕਰਨ ਵਾਲਾ ਕੇਂਦਰ ਹੈ ਜੋ ਅੱਜ ਦੇ ਤਕਨੀਕੀ ਯੁੱਗ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਹੋਣਗੇ।
Click to Follow Babushahi Facebook page →