ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਵਿਦਿਆਰਥਣ ਹਰਦੀਪ ਕੌਰ ਨੇ ਬੀ.ਐਸ.ਸੀ. ਨਰਸਿੰਗ (ਪਹਿਲਾ ਸਾਲ) ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ
ਬਾਬੂਸ਼ਾਹੀ ਬਿਊਰੋ
ਬੰਗਾ 5 ਮਈ () ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਪਹਿਲਾ ਸਾਲ ( ਦੂਸਰਾ ਸਮੈਸਟਰ) ਬੈਚ 2024-2028 ਦਾ ਸ਼ਾਨਦਾਰ ਸੌ ਫੀਸਦੀ ਨਤੀਜਾ ਆਇਆ ਹੈ ਅਤੇ ਕਲਾਸ ਦੇ ਸਾਰੇ ਵਿਦਿਆਰਥੀ ਸ਼ਾਨਦਾਰ ਅੰਕਾਂ ਨਾਲ ਪਾਸ ਹੋਏ ਹਨ । ਇਹ ਜਾਣਕਾਰੀ ਕਾਲਜ ਦੇ ਪ੍ਰਿੰਸੀਪਲ ਰਮਨਦੀਪ ਕੌਰ ਨੇ ਦਿੰਦੇ ਦੱਸਿਆ ਕਿ ਇਸ ਵਾਰ ਕਲਾਸ ਵਿਚੋਂ ਪਹਿਲਾ ਸਥਾਨ ਹਰਦੀਪ ਕੌਰ ਪੁੱਤਰੀ ਸ੍ਰੀ ਹਰਮੇਲ ਸਿੰਘ-ਸ੍ਰੀਮਤੀ ਸੁਰਿੰਦਰ ਕੌਰ ਜ਼ਿਲ੍ਹਾ ਜਲੰਧਰ ਨੇ ਸ਼ਾਨਦਾਰ 8.23 ਐਸ. ਜੀ. ਪੀ. ਏ. ਅੰਕ ਪ੍ਰਾਪਤ ਕਰਕੇ ਕੀਤਾ । ਜਦ ਕਿ ਦੂਸਰਾ ਸਥਾਨ ਪ੍ਰਭਜੋਤ ਕੌਰ ਪੁੱਤਰੀ ਸੁਰਜੀਤ ਸਿੰਘ-ਸੁਖਜਿੰਦਰ ਕੌਰ ਫਿਲੌਰ ਨੇ ਸ਼ਾਨਦਾਰ 7.52 ਐਸ ਜੀ ਪੀ ਏ ਅੰਕਾਂ ਨਾਲ ਅਤੇ ਤੀਸਰਾ ਸਥਾਨ ਰਾਜਵੀਰ ਕੌਰ ਪੁੱਤਰੀ ਗੁਰਨੇਕ ਸਿੰਘ-ਕੁਲਵਿੰਦਰ ਕੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ 7.48 ਐਸ.ਜੀ.ਪੀ.ਏ. ਅੰਕ ਪ੍ਰਾਪਤ ਕਰਕੇ ਕੀਤਾ । ਕਾਲਜ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਸਮੂਹ ਟਰੱਸਟ ਮੈਂਬਰਾਂ ਵੱਲੋ ਬੀ.ਐਸ.ਸੀ. ਨਰਸਿੰਗ ਪਹਿਲਾ ਸਾਲ (ਦੂਸਰਾ ਸਮੈਸਟਰ) ਦੇ ਸਮੂਹ ਨਰਸਿੰਗ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਸ਼ਾਨਦਾਰ ਨਤੀਜੇ ਲਈ ਵਧਾਈਆਂ ਦਿੱਤੀਆਂ। ਇਸ ਮੌਕੇ ਵੰਦਨਾ ਬਸਰਾ ਕਲਾਸ ਇੰਚਾਰਜ, ਮਹੁੰਮਦ ਯੂਨਸ ਵਾਨੀ ਕਲਾਸ ਇੰਚਾਰਜ, ਸੁਨੀਤਾ ਲਖਵਾੜਾ, ਰੀਤੂ, ਗੁਰਦੀਪ ਕੌਰ, ਮੈਡਮ ਨੇਹਾ ਕੁਮਾਰੀ, ਆਕਿਬ ਜਵੇਦ ਅਤੇ ਕਲਾਸ ਦੇ ਟੌਪਰ ਨਰਸਿੰਗ ਵਿਦਿਆਰਥੀ ਹਾਜ਼ਰ ਸਨ।
Click to Follow Babushahi Facebook page →