ਏਸ਼ੀਅਨ ਜੂਡੋ ਚੈਂਪੀਅਨਸ਼ਿਪ 2026 ਚੀਨ ਵਿੱਚ ਖੇਡੇਗਾ ਗੁਰਦਾਸਪੁਰ ਦਾ ਜੂਡੋ ਖਿਡਾਰੀ
ਦੋ ਹੋਰ ਅੰਤਰਰਾਸ਼ਟਰੀ ਪੱਧਰ ਦੇ ਟੁਰਨਾਂਮੈਂਟ ਵਿਚ ਮਿਲੇਗਾ ਖੇਡਣ ਦਾ ਮੌਕਾ
ਰੋਹਿਤ ਗੁਪਤਾ
ਗੁਰਦਾਸਪੁਰ 13 ਅਪ੍ਰੈਲ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਸੁਨਹਿਰੀ ਪੰਨਿਆਂ ਵਿੱਚ ਇੱਕ ਹੋਰ ਪੰਨਾ ਜੁੜ ਗਿਆ ਹੈ ਜਦੋਂ ਪੰਜਾਬ ਪੁਲਿਸ ਦਾ ਏ ਐਸ ਆਈ ਅਤੇ ਪਿੰਡ ਮਾਨ ਚੋਪੜਾ ਦਾ ਰਹਿਣ ਵਾਲਾ ਨੌਜਵਾਨ ਜੂਡੋ ਖਿਡਾਰੀ ਕਰਨਜੀਤ ਸਿੰਘ ਮਾਨ 90 ਕਿਲੋ ਭਾਰ ਵਰਗ ਵਿੱਚ ਭਾਰਤੀ ਜੂਡੋ ਟੀਮ ਦਾ ਮੈਂਬਰ ਬਣ ਕੇ 16 ਅਪ੍ਰੈਲ ਤੋਂ 20 ਅਪ੍ਰੈਲ ਤੱਕ ਚੀਨ ਵਿੱਚ ਏਸ਼ੀਅਨ ਜੂਡੋ ਚੈਂਪੀਅਨਸ਼ਿਪ ਵਿੱਚ ਖੇਡ ਕੇ ਦੇਸ਼ ਦਾ ਨਾਮ ਰੌਸ਼ਨ ਕਰੇਗਾ। ਇਸ ਤੋਂ ਬਾਅਦ ਉਹ ਪਹਿਲੀ ਮਈ ਤੋਂ 3 ਮਈ ਤੱਕ ਦੁਸਾਨਵੇ ਗ੍ਰੈਂਡ ਸਲੈਮ 2026 ਅਤੇ ਅੱਠ ਮਈ ਤੋਂ ਗਿਆਰਾਂ ਮਈ ਤੱਕ ਕਜ਼ਾਕਿਸਤਾਨ ਵਿਖੇ ਹੋ ਰਹੀ ਗ੍ਰੈਂਡ ਸਲੈਮ ਵਿਚ ਭਾਗ ਲਵੇਗਾ। ਜੂਡੋ ਸੈਂਟਰ ਗੁਰਦਾਸਪੁਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਂਟਰ ਦੇ ਮਿਹਨਤੀ ਕੋਚ ਰਵੀ ਕੁਮਾਰ ਦੀ ਅਗਵਾਈ ਹੇਠ ਕਰਨਜੀਤ ਸਿੰਘ ਮਾਨ ਇਸ ਯੋਗ ਬਣਿਆ ਹੈ ਕਿ ਆਉਣ ਵਾਲੀਆਂ ਕਾਮਨਵੈਲਥ ਖੇਡਾਂ ਵਿੱਚ ਮੈਡਲ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕਰਨ ਦਾ ਦਾਅਵੇ ਦਾਰ ਹੋਇਆ ਹੈ।
ਦਿੱਲੀ ਜਾਣ ਤੋਂ ਪਹਿਲਾਂ ਗੁਰਦਾਸਪੁਰ ਸੈਂਟਰ ਪੁੱਜ ਕੇ ਉਸ ਦਾ ਸਾਥੀ ਕੋਚਾਂ ਵਲੋਂ ਸੁਆਗਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲਕਸ਼ੇ, ਅਤੁਲ ਕੁਮਾਰ ਅਤੇ ਰਵੀ ਕੁਮਾਰ ਹਾਜ਼ਰ ਸਨ। ਪੰਜਾਬ ਜੂਡੋ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਰਿੰਦਰ ਕੁਮਾਰ ਮੀਤ ਪ੍ਰਧਾਨ ਵਰਿੰਦਰ ਸਿੰਘ ਸੰਧੂ ਟੈਕਨੀਕਲ ਚੇਅਰਮੈਨ ਸਤੀਸ਼ ਕੁਮਾਰ , ਬਲਵਿੰਦਰ ਕੌਰ ਰਾਵਲਪਿੰਡੀ, ਡੀ ਐਸ ਪੀ ਕਪਿਲ ਕੌਸਲ ਸ਼ਰਮਾ, ਰਾਜ ਕੁਮਾਰ ਸ਼ਰਮਾ, ਇੰਸਪੈਕਟਰ ਸਾਹਿਲ ਪਠਾਣੀਆਂ, ਜਤਿੰਦਰ ਪਾਲ ਸਿੰਘ, ਅਤੇ ਹੋਰ ਜੂਡੋ ਖੇਡ ਪ੍ਰੇਮੀਆਂ ਨੇ ਆਸ ਪ੍ਰਗਟਾਈ ਹੈ ਕਰਨਜੀਤ ਸਿੰਘ ਮਾਨ ਇਹਨਾਂ ਟੁਰਨਾਂਮੈਂਟ ਵਿਚ ਚੰਗੀ ਕਾਰਗੁਜ਼ਾਰੀ ਦਿਖਾ ਕੇ ਓਲੰਪਿਕ ਕੁਆਲੀਫਾਈ ਰਾਉਂਡ ਵਿਚ ਅਪਣਾ ਵਧੀਆ ਨਾਮ ਰੌਸ਼ਨ ਕਰੇਗਾ।
Click to Follow Babushahi Facebook page →