ਗੁਰੂ ਨਾਨਕ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਦਾਖਲਾ ਸ਼ੁਰੂ- ਡਾ. ਮਨਦੀਪ ਕੌਰ
ਰੋਹਿਤ ਗੁਪਤਾ
ਬਟਾਲਾ, 5 ਅਪ੍ਰੈਲ
ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਗੁਰੂ ਨਾਨਕ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਵਿੱਚ 10+1 ਅਤੇ 10+2 ਦਾ ਦਾਖਲਾ ਸ਼ੁਰੂ ਹੈ।
ਇਸ ਮੌਕੇ ਤੇ ਕੁਆਰਡੀਨੇਟਰ ਸਕੂਲ ਡਾ ਮਨਦੀਪ ਕੌਰ ਨੇ ਸਕੂਲ ਵਿੱਚ ਮਿਲਣ ਵਾਲੀਆ ਵਿਸ਼ੇਸ਼ ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਵਿਦਿਆਰਥੀਆਂ ਲਈ ਐਨ.ਸੀ.ਸੀ. ਅਤੇ ਐਨ.ਐਸ.ਐਸ. ਦੀਆਂ ਸੇਵਾਵਾ ਉਪਲਬਧ ਕਰਵਾਈਆਂ ਹਨ
ਇਸ ਤੋਂ ਇਲਾਵਾ ਵਧੀਆ ਖਿਡਾਰੀਆਂ ਅਤੇ ਸੱਭਿਆਚਾਰਕ ਗਤੀਵਿਧੀਆ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਈ ਵਿਸ਼ੇਸ਼ ਰਿਆਇਤਾਂ ਹਨ, ਘੱਟ ਗਿਣਤੀਆ, ਅਨੁਸੂਚਿਤ ਜਾਤੀਆ ਅਤੇ ਆਰਥਿਕ ਤੌਰ 'ਤੇ ਕਮਜੋਰ ਵਿਦਿਆਰਥੀਆਂ ਦਾ ਵਿਸ਼ੇਸ਼ ਖਿਆਲ ਰੱਖਿਆ ਜਾਂਦਾ ਹੈ, ਅੰਮ੍ਰਿਤਧਾਰੀ ਵਿਦਿਆਰਥੀਆਂ ਲਈ ਵਿਸ਼ੇਸ਼ ਵਜੀਫੇ ਰੱਖੇ ਹਨ, ਐਨ.ਡੀ.ਏ. ਅਤੇ ਯੂ.ਪੀ.ਐਸ.ਸੀ. ਦੀ ਵਿਸ਼ੇਸ਼ ਤਿਆਰੀ ਕਰਵਾਈ ਜਾਂਦੀ ਹੈ।
ਇਸ ਤੋਂ ਇਲਾਵਾ ਉਹਨਾਂ ਇਹ ਜਾਣਕਾਰੀ ਵੀ ਦਿੱਤੀ ਕਿ ਕਾਲਜੀਏਟ ਵਿੱਚ ਪੜ੍ਹਾਉਣ ਵਾਲਾ ਸਟਾਫ਼ ਬਹੁਤ ਮਿਹਨਤੀ ਹੈ।
Click to Follow Babushahi Facebook page →