ਹੈਰੋਇਨ ਅਤੇ ਡਿਜੀਟਲ ਕੰਡਾ ਸਮੇਤ 02 ਨਸ਼ਾ ਤਸੱਕਰ ਕਾਬੂ, 03 ਮੋਟਰਸਾਇਕਲ ਬਰਾਮਦ
ਸੁਖਮਿੰਦਰ ਭੰਗੂ
ਲੁਧਿਆਣਾ 8 ਮਾਰਚ 2026
ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ, ਆਈ.ਪੀ.ਐਸ., ਅਤੇ ਹਰਪਾਲ ਸਿੰਘ, ਪੀ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸਮੀਰ ਵਰਮਾ, ਪੀ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜ਼ੋਨ-1 ਲੁਧਿਆਣਾ ਅਤੇ ਕਿਕਰ ਸਿੰਘ ਭੁੱਲਰ, ਪੀ.ਪੀ.ਐਸ., ਸਹਾਇਕ ਕਮਿਸ਼ਨਰ ਪੁਲਿਸ ਉੱਤਰੀ ਲੁਧਿਆਣਾ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਇੰਸਪੈਕਟਰ ਹਰਸ਼ਵੀਰ ਸਿੰਘ ਸੰਧੂ ਨੰਬਰ 55/PR ਮੁੱਖ ਅਫਸਰ ਥਾਣਾ ਸਲੇਮ ਟਾਬਰੀ ਲੁਧਿਆਣਾ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਚਲਾਈ ਗਈ ਮੁਹਿੰਮ ਦੌਰਾਨ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਗਈ ਹੈ।
ਮਿਤੀ 05-03-2026 ਨੂੰ ਥਾਣਾ ਸਲੇਮ ਟਾਬਰੀ ਦੀ ਪੁਲਿਸ ਪਾਰਟੀ ਵੱਲੋਂ ਮੈਟਰੋ ਮਾਲ ਨੇੜੇ ਇੱਕ ਖਾਲੀ ਪਲਾਟ ਵਿੱਚ ਕਾਰਵਾਈ ਕਰਦਿਆਂ ਦੋ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਪੁੱਛਗਿੱਛ ਦੌਰਾਨ ਉਨ੍ਹਾਂ ਨੇ ਆਪਣਾ ਨਾਮ ਦੀਪਕ ਉਰਫ ਦੀਪੂ ਪੁੱਤਰ ਸੁਖਦੇਵ ਸਿੰਘ ਵਾਸੀ ਨੇੜੇ ਯਸ ਬਿਲਡਿੰਗ ਮਟੀਰੀਅਲ ਸਟੋਰ, ਚਿੱਟੀ ਕਲੋਨੀ, ਭੱਟੀਆਂ ਬੇਟ ਲੁਧਿਆਣਾ ਉਮਰ ਕਰੀਬ 24 ਸਾਲ ਅਤੇ ਚਰਨਜੀਤ ਸਿੰਘ ਉਰਫ ਕਾਲਾ ਪੁੱਤਰ ਮੰਗਲ ਸਿੰਘ ਵਾਸੀ ਮਕਾਨ ਨੰਬਰ 530, ਗਗਨਦੀਪ ਕਲੋਨੀ ਲੁਧਿਆਣਾ ਉਮਰ ਕਰੀਬ 25 ਸਾਲ ਦੱਸਿਆ। ਉਨ੍ਹਾਂ ਦੀ ਤਲਾਸ਼ੀ ਦੌਰਾਨ ਕੁੱਲ 07 ਗ੍ਰਾਮ ਹੈਰੋਇਨ ਅਤੇ ਇੱਕ ਡਿਜੀਟਲ ਕੰਡਾ ਬਰਾਮਦ ਹੋਇਆ।
ਇਸ ਸਬੰਧੀ ਮੁਕੱਦਮਾ ਨੰਬਰ 38 ਮਿਤੀ 05-03-2026 ਜੁਰਮ 21, 61, 85 NDPS ਐਕਟ ਥਾਣਾ ਸਲੇਮ ਟਾਬਰੀ ਲੁਧਿਆਣਾ ਦਰਜ ਕੀਤਾ ਗਿਆ। ਮਿਤੀ 06-03-2026 ਨੂੰ ਦੋਵਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 03 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।
ਰਿਮਾਂਡ ਦੌਰਾਨ ਮਿਤੀ 07-03-2026 ਨੂੰ ਦੋਸ਼ੀਆਂ ਵੱਲੋਂ ਕੀਤੇ ਫਰਦ ਇੰਕਸ਼ਾਫ਼ ਦੇ ਆਧਾਰ ’ਤੇ ਟਾਈਗਰ ਸਫਾਰੀ ਦੀਆਂ ਝਾੜੀਆਂ ਵਿੱਚੋਂ ਇੱਕ ਮੋਟਰਸਾਇਕਲ ਨੰਬਰੀ PB-91-H-3884 ਮਾਰਕਾ ਸਪਲੈਂਡਰ+ ਰੰਗ ਕਾਲਾ, ਇੱਕ ਸਪਲੈਂਡਰ ਮੋਟਰਸਾਇਕਲ ਰੰਗ ਕਾਲਾ ਬਿਨਾਂ ਨੰਬਰੀ ਅਤੇ ਇੱਕ ਹੀਰੋ ਐਚ.ਐਫ. ਡੀਲਕਸ ਮੋਟਰਸਾਇਕਲ ਰੰਗ ਕਾਲਾ ਬਿਨਾਂ ਨੰਬਰੀ ਬਰਾਮਦ ਕੀਤੇ ਗਏ।
ਦੋਵਾਂ ਦੋਸ਼ੀਆਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਪਾਸੋਂ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਨਾਲ ਹੀ ਦੋਸ਼ੀਆਂ ਖ਼ਿਲਾਫ਼ ਪਹਿਲਾਂ ਦਰਜ ਮੁਕੱਦਮਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
Click to Follow Babushahi Facebook page →