ਆਕਸਫੋਰਡ ਸਕੂਲ ਭਗਤਾ ਭਾਈ ਦੀ ਫੁੱਟਬਾਲ ਟੀਮ ਨੇ ਸੂਬਾ ਪੱਧਰ ਤੇ ਝੰਡਾ ਗੱਡਿਆ
ਅਸ਼ੋਕ ਵਰਮਾ
ਭਗਤਾ ਭਾਈ, 19 ਫਰਵਰੀ 2026 :‘ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ, ਭਗਤਾ ਭਾਈ ’ ਇਲਾਕੇ ਦੀ ਇੱਕ ਅਜਿਹੀ ਮਾਣਮੱਤੀ ਵਿੱਦਿਅਕ ਸੰਸਥਾ ਹੈ, ਜਿਸਦੇ ਵਿਦਿਆਰਥੀ ਹਰ ਖੇਤਰ ਵਿੱਚ ਮੋਹਰੀ ਹਨ।ਜਿੱਥੇ ਇਹ ਵਿੱਦਿਅਕ ਖੇਤਰ ਦੇ ਚਮਕਦੇ ਸਿਤਾਰੇ ਹਨ, ਉੱਥੇ ਇਹ ਖੇਡ ਜਗਤ ਵਿੱਚ ਵੀ ਧਰੂ-ਤਾਰੇ ਵਾਂਗ ਚਮਕਦੇ ਹਨ। ‘ਪੰਜਾਬ ਸਕੂਲ ਪ੍ਰਾਇਮਰੀ ਖੇਡਾਂ’ ਅੰਡਰ-11 ਫੁੱਟਬਾਲ ਦੇ ਰਾਜ-ਪੱਧਰ ਦੇ ਮੁਕਾਬਲੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਨਾਰੰਗਵਾਲ ਵਿਖੇ ਕਰਵਾਏ ਗਏ।10 ਫਰਵਰੀ ਤੋਂ 13 ਫਰਵਰੀ ਤੱਕ ਚੱਲੇ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਬਠਿੰਡਾ ਜ਼ੋਨ ਦੀ ਟੀਮ ਨੇ ਸੈਮੀਫਾਈਨਲ ਵਿੱਚ ਲੁਧਿਆਣਾ ਦੀ ਟੀਮ ਨੂੰ ਹਰਾ ਕੇ ਅਤੇ ਫਾਈਨਲ ਵਿੱਚ ਪਟਿਆਲਾ ਦੀ ਟੀਮ ਨੂੰ ਮਾਤ ਦੇ ਕੇ ਪਹਿਲੀ ਪੁਜ਼ੀਸ਼ਨ ਪ੍ਰਾਪਤ ਕੀਤੀ ਅਤੇ ਰਾਜ-ਪੱਧਰ ਜੇਤੂ ਹੋਣ ਦਾ ਮਾਣ ਆਪਣੀ ਝੋਲੀ ਪਾਇਆ।
ਇਹ ਬੜੇ ਮਾਣ ਵਾਲੀ ਗੱਲ ਹੈ ਕਿ ਆਕਸਫ਼ੋਰਡ ਸੰਸਥਾ ਦਾ ਪੰਜਵੀਂ ਜਮਾਤ ਦਾ ਵਿਦਿਆਰਥੀ ਸੁਖਬੀਰ ਸਿੰਘ ਪੁੱਤਰ ਜਗਸੀਰ ਸਿੰਘ, ਵਾਸੀ ਡੋਡ ਵੀ ਇਸ ਟੀਮ ਦਾ ਮੁੱਖ ਖਿਡਾਰੀ ਸੀ।ਬਠਿੰਡਾ ਜ਼ੋਨ ਵੱਲੋਂ ਖੇਡੇ ਸੁਖਬੀਰ ਸਿੰਘ ਨੇ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਵੀ ਆਪਣੀ ਖੇਡ-ਕਲਾ ਦਾ ਲੋਹਾ ਮਨਵਾਇਆ। ਪ੍ਰਿੰਸੀਪਲ ਰੂਪ ਲਾਲ ਬਾਂਸਲ਼ ਨੇ ਸੁਖਬੀਰ ਸਿੰਘ ਅਤੇ ਉਸਦੇ ਮਾਪਿਆਂ ਨੂੰ ਵਧਾਈ ਦਿੱਤੀ। ਸ੍ਰੀ ਬਾਂਸਲ਼ ਜੀ ਨੇ ਕਿਹਾ ਕਿ ਸਕੂਲ ਦੇ ਫੁੱਟਬਾਲ ਕੋਚ ਵੀ ਇਸ ਵਧਾਈ ਦੇ ਹੱਕਦਾਰ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦੇ ਕਿਹਾ ਕਿ ਹਰ ਵਿਦਿਆਰਥੀ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਹਿੱਸਾ ਲੈਣਾ ਚਾਹੀਦਾ ਹੈ ਕਿਉਂਕਿ ਖੇਡਾਂ ਪੜ੍ਹਾਈ ਤੋਂ ਥੱਕੇ ਦਿਮਾਗ ਨੂੰ ਤਾਜ਼ਗੀ ਬਖ਼ਸ਼ਦੀਆਂ ਹਨ, ਜਿਸ ਕਰਕੇ ਪੜ੍ਹਾਈ ਵਿੱਚ ਵਧੇਰੇ ਲਗਨ ਵੱਧਦੀ ਹੈ।
ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਸਰਪੰਚ (ਵਿੱਤ-ਸਕੱਤਰ) ਨੇ ਵੀ ਬਠਿੰਡਾ ਜ਼ੋਨ ਦੀ ਪੂਰੀ ਟੀਮ ਨੂੰ ਵਧਾਈ ਦਿੱਤੀ।ਇਸ ਸਮੇਂ ਅਧਿਆਪਕ ਅਤੇ ਕੋਆਰਡੀਨੇਟਰਜ਼ ਵੀ ਮੌਜ਼ੂਦ ਸਨ ।