ਮੋਹਾਲੀ ਪ੍ਰਸ਼ਾਸਨ ਦਾ ਵੱਡਾ ਐਕਸ਼ਨ: ਜ਼ੀਰਕਪੁਰ ਦੀ 'ਜੈਡ.ਐਸ. ਮਾਨ' ਫਰਮ ਦਾ ਟਰੈਵਲ ਲਾਇਸੰਸ ਰੱਦ
ਏ.ਡੀ.ਸੀ. ਵੱਲੋਂ ਜੈਡ.ਐਸ. ਮਾਨ (ਓਪੀਸੀ) ਪ੍ਰਾਇਵੇਟ ਲਿਮਿ: ਫਰਮ ਦਾ ਲਾਇਸੰਸ ਰੱਦ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਫਰਵਰੀ, 2026: ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਗੀਤਿਕਾ ਸਿੰਘ ਵੱਲੋਂ ਜੈਡ.ਐਸ. ਮਾਨ (ਓਪੀਸੀ) ਪ੍ਰਾਇਵੇਟ ਲਿਮਿ: ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਜੈਡ.ਐਸ. ਮਾਨ (ਓਪੀਸੀ) ਪ੍ਰਾਇਵੇਟ ਲਿਮਿ: ਫਰਮ ਆਫਿਸ ਨੰ: 19-20, ਛੇਵੀਂ ਮੰਜ਼ਿਲ, ਸੁਸ਼ਮਾ ਇਨਫਿਨੀਅਮ, ਚੰਡੀਗੜ੍ਹ ਅੰਬਾਲਾ ਹਾਈਵੇ, ਜ਼ੀਰਕਪੁਰ, ਤਹਿਸੀਲ ਡੇਰਾਬਸੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮਾਲਕ ਸ੍ਰੀ ਪ੍ਰਭਸਿਮਰਨ ਸਿੰਘ ਮਾਨ ਪੁੱਤਰ ਸ੍ਰੀ ਜਵੰਤ ਸਿੰਘ ਮਾਨ ਅਸਲੀ ਮਕਾਨ ਨੰ: 1/535, ਹਰਗੋਬਿੰਦਪੁਰਾ, ਤੇਜਾ ਸਿੰਘ ਗਲੀ, ਵਡਾਲੀ ਰੋਡ, ਛਰਹੇਟਾ, ਅਮ੍ਰਿਤਸਰ-143001 ਹੁਣ ਫਲੈਟ ਨੰ: 902, ਟਾਵਰ 16, ਸਵੀਤਰੀ ਗ੍ਰੀਨ, ਵੀ.ਆਈ.ਪੀ ਰੋਡ ਜ਼ੀਰਕਪੁਰ, ਤਹਿਸੀਲ ਡੇਰਾਬਸੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਨੰ: 637/ਆਈ.ਸੀ. ਮਿਤੀ 26.12.2023 ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ ਮਿਤੀ 25.12.2028 ਤੱਕ ਵੈਲਿਡ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ, ਲਾਇਸੰਸੀ ਵੱਲੋਂ ਐਕਟ/ਰੂਲਜ਼ ਅਤੇ ਐਡਵਾਈਜ਼ਰੀ ਅਨੁਸਾਰ ਮਹੀਨਾਵਾਰ ਰਿਪੋਰਟਾਂ ਅਤੇ ਇਸਤਿਹਾਰਾਂ ਸਬੰਧੀ ਸੂਚਨਾ ਨਾ ਭੇਜਣ ਕਰਕੇ, ਦਫਤਰ ਬੰਦ ਹੋਣ ਕਰਕੇ, ਲਾਇਸੰਸ ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਨ ਕਰਕੇ, ਨੋਟਿਸ ਦਾ ਜਵਾਬ/ਸਪੱਸ਼ਟੀਕਰਨ ਨਾ ਦੇਣ ਕਰਕੇ, ਫਰਮ ਅਤੇ ਲਾਇਸੰਸੀ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਦੇ ਉਪਬੰਧਾਂ ਦੀ ਉਲੰਘਣਾ ਕੀਤੀ ਗਈ ਹੈ।
ਉਕਤ ਤੱਥਾਂ ਦੇ ਸਨਮੁੱਖ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1) (ਈ) ਦੇ ਉਪਬੰਧਾਂ ਤਹਿਤ ਮਿਲੀਆ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਜੈਡ.ਐਸ. ਮਾਨ (ਓਪੀਸੀ) ਪ੍ਰਾਇਵੇਟ ਲਿਮਿ: ਫਰਮ ਨੂੰ ਜਾਰੀ ਲਾਇਸੰਸ ਨੰਬਰ 637/ਆਈ.ਸੀ. ਮਿਤੀ 26.12.2023 ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਜੇਕਰ ਭਵਿੱਖ ਵਿੱਚ ਉਕਤ ਕੰਪਨੀ/ਫਰਮ/ ਪਾਰਟਨਰਸ਼ਿਪ ਜਾਂ ਇਸ ਦੇ ਲਾਇਸੰਸੀ/ਡਾਇਰੈਕਟਰਜ/ਫਰਮ ਦੀ ਪਾਰਟਨਰ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਪ੍ਰਾਪਤ ਹੁੰਦੀ ਹੈ ਤਾਂ ਉਸ ਲਈ ਉਕਤ ਕੰਪਨੀ/ਡਾਇਰੈਕਟਰ/ਪਾਰਟਨਰ/ਲਾਇਸੰਸੀ ਹਰ ਪੱਖੋਂ ਜਿੰਮੇਵਾਰ ਹੋਣਗੇ ਅਤੇ ਇਸਦੀ ਭਰਪਾਈ ਕਰਨ ਲਈ ਵੀ ਜਿੰਮੇਵਾਰ ਹੋਣਗੇ।