ਗੁਰਦਾਸਪੁਰ ਮੁਕੇਰੀਆਂ ਰੋਡ ਤੇ ਭਿਆਨਕ ਸੜਕ ਹਾਦਸਾ
ਮਿੱਟੀ ਦੇ ਨਾਲ ਭਰਿਆ ਟਰਾਲਾ ਸੀਮੇਂਟ ਦੇ ਟਰਾਲੇ ਨਾਲ ਟਕਰਾਇਆ ਇੱਕ ਡਰਾਈਵਰ ਦੀ ਮੌਤ ਇੱਕ ਗੰਭੀਰ ਜ਼ਖਮੀ
ਰੋਹਿਤ ਗੁਪਤਾ
ਗੁਰਦਾਸਪੁਰ
ਗੁਰਦਾਸਪੁਰ ਮੁਕੇਰੀਆ ਰੋਡ ਤੇ ਪਿੰਡ ਚਾਵਾ ਨੇੜੇ ਆਰਮੀ ਸਟੇਸ਼ਨ ਦੇ ਤਿੰਨ ਨੰਬਰ ਗੇਟ ਦੇ ਸਾਹਮਣੇ ਇੱਕ ਭਿਆਨਕ ਸੜਕ ਹਾਦਸਾ ਹੋਇਆ ਹੈ ਜਿੱਥੇ ਦੇਰ ਰਾਤ 12::30 ਵਜੇ ਦੇ ਕਰੀਬ ਦੋ ਟਰਾਲਿਆਂ ਦੀ ਆਪਸ ਵਿੱਚ ਟੱਕਰ ਹੋ ਗਈ ਜਿਸ ਕਾਰਨ ਇੱਕ ਟਰਾਲੇ ਦੇ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਦੂਸਰੇ ਟਰਾਲੇ ਦਾ ਡਰਾਈਵਰ ਵੀ ਗੰਭੀਰ ਜ਼ਖਮੀ ਹੋ ਗਿਆ । ਜਾਣਕਾਰੀ ਅਨੁਸਾਰ ਮਿੱਟੀ ਨਾਲ ਭਰਿਆ ਟਰਾਲਾ ਗੁਰਦਾਸਪੁਰ ਤੋਂ ਮੁਕੇਰੀਆ ਸਾਈਡ ਨੂੰ ਜਾ ਰਿਹਾ ਸੀ ਜਦਕਿ ਇੱਕ ਹੋਰ ਟਰਾਲਾ ਜੋ ਸੀਮੇਂਟ ਲੱਦ ਕੇ ਮੁਕੇਰੀਆਂ ਤੋਂ ਪਠਾਨਕੋਟ ਜਾ ਰਿਹਾ ਸੀ । ਦੋਵੇਂ ਟਰਾਲੇ ਜਦੋਂ ਪਿੰਡ ਚਾਵਾ ਨੇੜੇ ਪਹੁੰਚੇ ਤਾਂ ਦੋਹਾਂ ਦੀ ਟੱਕਰ ਹੋ ਗਈ । ਮੌਕੇ ਤੇ ਮੌਜੂਦ ਡਰਾਈਵਰਾਂ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਗੁਰਦਾਸਪੁਰ ਸਾਈਡ ਤੋਂ ਆ ਰਿਹਾ ਮਿੱਟੀ ਨਾਲ ਭਰਿਆ ਟਰਾਲਾ ਤੇਜ਼ ਰਫਤਾਰ ਅਤੇ ਓਵਰਲੋਡ ਸੀ । ਦੁਰਘਟਨਾ ਇਨੀ ਭਿਅੰਕਰ ਸੀ ਕਿ ਸੀਮੇਂਟ ਵਾਲੇ ਟਰਾਲੇ ਦੇ ਕਈ ਟੋਟੇ ਹੋ ਗਏ । ਮੌਕੇ ਤੇ ਪਹੁੰਚੀ ਸਬੰਧਤ ਥਾਣਾ ਪੁਰਾਣਾ ਸ਼ਾਲਾ ਦੀ ਪੁਲਿਸ ਵੱਲੋਂ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।