ਨਰਿੰਦਰ ਕੌਰ ਸੰਧੂ ਦੇ ਅਕਾਲ ਚਲਾਣੇ ਕਾਰਨ ਫਰਿਜਨੋ ਦੇ ਸੰਧੂ ਪਰਿਵਾਰ ਨੂੰ ਭਾਰੀ ਸਦਮਾ
ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ
ਫਰਿਜਨੋ (ਕੈਲੀਫੋਰਨੀਆ)
ਫਰਿਜਨੋ ਪੰਜਾਬੀ ਭਾਈਚਾਰੇ ਲਈ ਬਹੁਤ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਬਹੁਤ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਲਖਵੀਰ ਸਿੰਘ ਸੰਧੂ (ਬੈਂਕ ਮੈਨੇਜਰ) ਜੀ ਦੀ ਧਰਮਪਤਨੀ ਭੈਣਜੀ ਨਰਿੰਦਰ ਕੌਰ ਸੰਧੂ (ਉਮਰ 68 ਸਾਲ) ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਹਨ, ਜਿਸ ਕਾਰਨ ਫਰਿਜਨੋ ਦੇ ਸੰਧੂ ਪਰਿਵਾਰ ਨੂੰ ਗਹਿਰਾ ਸਦਮਾ ਪਹੁੰਚਿਆ ਹੈ।
ਸਵ. ਨਰਿੰਦਰ ਕੌਰ ਸੰਧੂ ਬਹੁਤ ਹੀ ਮਿਲਾਪੜੇ, ਸੁਭਾਅ ਵਾਲੀ ਬੜੀ ਪਿਆਰ ਸ਼ਖ਼ਸੀਅਤ ਸਨ। ਉਹਨਾਂ ਨੇ ਕੈਂਸਰ ਵਰਗੀ ਗੰਭੀਰ ਬਿਮਾਰੀ ਨਾਲ ਲੰਬੇ ਸਮੇਂ ਤੱਕ ਦਲੇਰੀ ਨਾਲ ਮੁਕਾਬਲਾ ਕੀਤਾ, ਪਰ ਅੰਤ ਵਿੱਚ ਉਹ ਜੀਵਨ ਦੀ ਜੰਗ ਹਾਰ ਗਏ।
ਅੰਤਿਮ ਸੰਸਕਾਰ ਅਤੇ ਭੋਗ ਦੀ ਜਾਣਕਾਰੀ
ਉਨ੍ਹਾਂ ਦੀ ਦੇਹ ਦਾ ਅੰਤਿਮ ਸੰਸਕਾਰ ਮਿਤੀ 10 ਫਰਵਰੀ (ਮੰਗਲਵਾਰ) ਨੂੰ ਸ਼ਾਂਤ ਭਵਨ ਫਿਊਨਰਲ ਹੋਮ, ਫਾਊਲਰ
(4800 E. Clayton Ave, Fowler, CA 93625) ਵਿਖੇ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਦਰਮਿਆਨ ਕੀਤਾ ਜਾਵੇਗਾ।
ਇਸ ਉਪਰੰਤ ਭੋਗ ਗੁਰਦੁਆਰਾ ਨਾਨਕਸਰ, ਕੌਰਨੀਲੀਆ ਰੋਡ ਫਰਿਜਨੋ
(3660 N Cornelia Rd, Fresno, CA 93723) ਵਿਖੇ ਪਾਇਆ ਜਾਵੇਗਾ।
ਮਾਛੀਕੇ-ਧਾਲੀਆਂ ਮੀਡੀਆ / PB News USA ਗਰੁੱਪ ਵੱਲੋਂ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਭੈਣਜੀ ਨਰਿੰਦਰ ਕੌਰ ਸੰਧੂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਸੰਧੂ ਪਰਿਵਾਰ ਨੂੰ ਇਸ ਭਾਣੇ ਨੂੰ ਮੰਨਣ ਦਾ ਹੌਸਲਾ ਤੇ ਬਲ਼ ਪ੍ਰਦਾਨ ਕਰੇ।
ਦੁੱਖ ਸਾਂਝਾ ਕਰਨ ਜਾਂ ਹੋਰ ਜਾਣਕਾਰੀ ਲਈ ਤੁਸੀਂ ਬਾਈ ਜੀ ਲਖਵਿੰਦਰ ਸਿੰਘ ਸੰਧੂ ਨਾਲ (559) 653-6267 ‘ਤੇ ਸੰਪਰਕ ਕਰ ਸਕਦੇ ਹੋ।