ਪੰਜਾਬ ਦੀ ਅਪੀਲ ਰੱਦ ਕਰ ਕੇ ਕੇਂਦਰ ਨੇ ਏ ਜੀ ਐਮ ਯੂ ਟੀ ਕੇਡਰ ਦੀ ਅਫਸਰ ਲਗਾਈ ਜੀ ਐਮ ਐਫ ਸੀ ਆਈ ਚੰਡੀਗੜ੍ਹ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 1 ਫਰਵਰੀ, 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ ਰੱਦ ਕਰਦਿਆਂ ਕੇਂਦਰ ਸਰਕਾਰ ਨੇ 2012 ਬੈਚ ਦੀ ਏ ਜੀ ਐਮ ਯੂ ਟੀ ਕੇਡਰ ਦੀ ਅਫਸਰ ਨਿਤਿਕਾ ਪਵਾਰ ਨੂੰ ਜਨਰਲ ਮੈਨੇਜਰ ਐਫ ਸੀ ਆਈ ਚੰਡੀਗੜ੍ਹ ਲਗਾ ਦਿੱਤਾ ਹੈ।
ਭਗਵੰਤ ਮਾਨ ਨੇ ਮੰਗ ਕੀਤੀ ਸੀ ਕਿ ਇਸ ਅਹੁਦੇ ’ਤੇ ਪੰਜਾਬ ਕੇਡਰ ਦਾ ਅਫਸਰ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ ਤੇ ਇਸ ਵਾਸਤੇ ਉਹਨਾਂ ਅਫਸਰਾਂ ਦੇ ਨਾਵਾਂ ਦਾ ਪੈਨਲ ਵੀ ਭੇਜਿਆ ਸੀ ਪਰ ਕੇਂਦਰ ਸਰਕਾਰ ਨੇ ਇਸਨੂੰ ਨਾ ਮੰਨਦਿਆਂ ਨਿਤਿਕਾ ਪਵਾਰ ਦੀ ਤਾਇਨਾਤੀ ਕਰ ਦਿੱਤੀ ਹੈ। ਐਫ ਸੀ ਆਈ ਚੰਡੀਗੜ੍ਹ ਰੀਜ਼ਨ ਅਧੀਨ ਪੰਜਾਬ ਆਉਂਦਾ ਹੈ ਜਿਥੇ ਹਾੜੀ ਦਾ ਸੀਜ਼ਨ ਕੁਝ ਸਮਾਂ ਹੀ ਦੂਰ ਹੈ।
ਇਸੇ ਤਰੀਕੇ 1990 ਬੈਚ ਦੇ ਪੱਛਮੀ ਬੰਗਾਲ ਕੇਡਰ ਦੇ ਅਫਸਰ ਵਿਵੇਕ ਭਾਰਦਵਾਜ ਜੋ ਇਸ ਵੇਲੇ ਸਕੱਤਰ ਪੰਚਾਇਤੀ ਰਾਜ ਹਨ, ਨੂੰ ਸਕੱਤਰ ਪੇਂਡੂ ਵਿਕਾਸ ਅਤੇ ਸਕੱਤਰ ਲੈਂਡ ਰਿਸੋਰਸਿਜ਼ ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ।
ਪੜ੍ਹੋ ਹੁਕਮਾਂ ਦੀ ਕਾਪੀ:
https://drive.google.com/file/d/1YDRwqxpc4h3X2obllZcjM2cmJ5YAgezI/view?usp=sharing