ਪਿੰਡ ਦੇ ਡੂੰਘੇ ਛੱਪੜ ਵਿੱਚ ਆ ਫਸਿਆ ਸੀ ਜੰਗਲੀ ਸਾਂਬਰ , ਵਾਈਡ ਲਾਈਫ ਦੀ ਟੀਮ ਨੇ ਕੀਤਾ ਰੈਸਕਿਊ
ਰੈਸਕਿਊ ਕਰਕੇ ਛੱਡਿਆ ਜੰਗਲ ਵਿੱਚ
ਰੋਹਿਤ ਗੁਪਤਾ
ਗੁਰਦਾਸਪੁਰ , 30 ਜਨਵਰੀ 2026 :
ਗੁਰਦਾਸਪੁਰ ਦੇ ਪਿੰਡ ਬਾਬੋਵਾਲ ਵਿੱਚ ਅੱਜ ਉਸ ਵੇਲੇ ਹਲਚਲ ਮਚ ਗਈ ਜਦੋਂ ਇੱਕ ਜੰਗਲੀ ਜਾਨਵਰ ਪਿੰਡ ਦੇ ਡੂੰਘੇ ਛੱਪੜ ਵਿੱਚ ਫੱਸ ਗਿਆ। ਸਥਾਨਕ ਲੋਕਾਂ ਨੇ ਜਾਨਵਰ ਨੂੰ ਛੱਪੜ ਵਿੱਚ ਤੜਫ਼ਦਾ ਦੇਖ ਕੇ ਤੁਰੰਤ ਫੋਰੈਸਟ ਡਿਪਾਰਟਮੈਂਟ ਨੂੰ ਸੂਚਨਾ ਦਿੱਤੀ।
ਮੌਕੇ ’ਤੇ ਪਹੁੰਚੀ ਫੋਰੈਸਟ ਡਿਪਾਰਟਮੈਂਟ ਦੀ ਟੀਮ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਜੰਗਲੀ ਜਾਨਵਰ ਨੂੰ ਸੁਰੱਖਿਅਤ ਤਰੀਕੇ ਨਾਲ ਛੱਪੜ ਵਿੱਚੋਂ ਬਾਹਰ ਕੱਢਿਆ। ਰੈਸਕਿਊ ਦੌਰਾਨ ਪੁਲਿਸ ਅਤੇ ਪਿੰਡ ਵਾਸੀਆਂ ਦਾ ਵੀ ਸਹਿਯੋਗ ਰਿਹਾ।
ਵਾਈਲਡ ਲਾਈਫ ਮੁਲਾਜ਼ਮ ਮਨਵੀਰ ਸਿੰਘ ਮੁਤਾਬਕ ਇਹ ਇੱਕ ਜੰਗਲੀ ਨਰ ਸਾਂਬਰ ਹੈ ਜੋ ਸ਼ਾਇਦ ਭਟਕਦਾ ਹੋਇਆ ਸ਼ਹਿਰ ਵੱਲ ਆ ਗਿਆ ਹੈ । ਇਹ ਜਿਆਦਾਤਰ ਦਰਿਆਵਾਂ ਦੇ ਕਿਨਾਰੇ ਜੰਗਲਾਂ ਵਿੱਚ ਰਹਿੰਦੇ ਹਨ। ਜਾਨਵਰ ਦੀ ਹਾਲਤ ਠੀਕ ਹੈ ਅਤੇ ਉਸਨੂੰ ਇਲਾਜ ਤੋਂ ਬਾਅਦ ਕਥਲੋਰ ਦੇ ਜੰਗਲ ਵਿੱਚ ਛੱਡ ਦਿੱਤਾ ਗਿਆ।