ਆਯੂਸ਼ ਵਿਭਾਗ ਵੱਲੋਂ ਪਿੰਡ ਮੜ੍ਹੀਆਂਵਾਲ ਵਿਖੇ ਮੁਫ਼ਤ ਮੈਡੀਕਲ ਕੈਂਪ
ਰੋਹਿਤ ਗੁਪਤਾ
ਬਟਾਲਾ, 29 ਜਨਵਰੀ
ਪੰਜਾਬ ਸਰਕਾਰ ਦੇ ਜਨ-ਜਨ ਤੱਕ ਸਿਹਤ ਸੁਵਿਧਾਵਾਂ ਪਹੁੰਚਾਉਣ ਦੇ ਉਦੇਸ਼ ਨਾਲ ਅੱਜ ਡਾਇਰੈਕਟਰ ਆਯੁਰਵੈਦਾ ਯੂਨਾਨੀ ਅਫਸਰ ਜਿਲ੍ਹਾ ਗੁਰਦਾਸਪੁਰ ਡਾ. ਹਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ ਡੇਰਾ ਬਾਬਾ ਬੁੱਧ ਸ਼ਾਹ ਜੀ ਪਿੰਡ ਮੜ੍ਹੀਆਂਵਾਲ ਵਿਖੇ ਮੁਫਤ ਆਯੂਸ਼ ਕੈਂਪ ਡੇਰੇ ਦੇ ਗਦੀਨਸ਼ੀਲ ਬਾਬਾ ਮੇਸ਼ੀ ਸ਼ਾਹ ਜੀ ਅਤੇ ਜਿਲ੍ਹਾ ਅਫਸਰ ਗੁਰਦਾਸਪੁਰ ਦੋਹਾਂ ਦੀ ਸਰਪਰਸਤੀ ਹੇਠ ਲਗਾਇਆ ਗਿਆ
ਕੈਂਪ ਦੇ ਇੰਚਾਰਜ ਡਾ. ਅਮਿਤ ਵਰਮਾ ਆਯੂਰਵੈਦਿਕ ਮੈਡੀਕਲ ਅਫਸਰ ਅਯੂਸ਼ਮਾਨ ਆਰੋਗਿਆ ਕੇਂਦਰ, ਪਿੰਡ ਮੜ੍ਹੀਆਵਾਲ ਨੇ ਦੱਸਿਆ ਕਿ ਇਸ ਕੈਂਪ ਵਿੱਚ 708 ਮਰੀਜਾਂ ਦੀ ਜਾਂਚ ਕੀਤੀ ਗਈ ਅਤੇ ਮੁਫਤ ਦਵਾਈਆਂ ਵੰਡੀਆਂ ਗਈਆਂ। ਜਿਨ੍ਹਾਂ ਵਿੱਚੋਂ 428 ਅਯੂਰਵੈਦਿਕ ਓਪੀਡੀ ਅਤੇ 226 ਹੋਮਿਉਪੈਥਿਕ ਓਪੀਡੀ ਹਨ। ਇਸ ਦੌਰਾਨ ਲੋਕਾਂ ਨੂੰ ਵੱਖ-ਵੱਖ ਬਿਮਾਰੀਆਂ ਵਾਸਤੇ ਯੋਗਾ ਦੇ ਫਾਇਦਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਕੈਂਪ ਦੌਰਾਨ ਬਾਬਾ ਮੇਸ਼ੀ ਸ਼ਾਹ ਜੀ ਨੇ ਪੰਜਾਬ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਡੇਰਾ ਬਾਬਾ ਬੁੱਧ ਸ਼ਾਹ ਜੀ ਵਿਖੇ ਲਗਾਏ ਮੁਫਤ ਆਯੂਰਵੈਦਿਕ ਅਤੇ ਹੋਮਿਉਪੈਥਿਕ ਆਯੂਸ਼ ਕੈਂਪ ਲਈ ਵਿਭਾਗ ਦੇ ਡਾਇਰੈਕਟਰ ਡਾ.ਰਮਨ ਖੰਨਾ ਅਤੇ ਜਿਲ੍ਹਾ ਅਫਸਰ ਤੇ ਸਮੂਹ ਸਟਾਫ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਵੱਲੋਂ ਸਮੇ-ਸਮੇ ਉੱਤੇ ਇਸ ਕੈਂਪ ਲਈ ਡੇਰਾ ਬਾਬ ਬੁੱਧ ਸ਼ਾਹ ਦੀ ਚੋਣ ਕੀਤੀ ਗਈ ਹੈ, ਜਿਸ ਨਾਲ ਬਹੁਤ ਹੀ ਗਰੀਬ ਤੇ ਲੋੜਵੰਦ ਪਰਿਵਾਰਾਂ ਦੇ ਮਰੀਜ਼ਾਂ ਨੂੰ ਵੱਡੀ ਰਾਹਤ ਪ੍ਰਦਾਨ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਉਹ ਜਿਲ੍ਹਾ ਆਯੂਸ਼ ਵਿਭਾਗ ਗੁਰਦਾਸਪੁਰ ਦਾ ਇਸ ਮਹਾਨ ਕਾਰਜ ਲਈ ਤਹਿ ਦਿਲੋਂ ਧੰਨਵਾਦ ਕਰਦੇ ਹਨ।ਉਨ੍ਹਾਂ ਇਸ ਮੌਕੇ ਉੱਤੇ ਵਿਸ਼ੇਸ਼ ਤੌਰ ਪੁੱਜੇ ਡਾ. ਅਮਿਤ ਵਰਮਾ ( ਏ.ਐਮ.ਓ) ਆਯੂਸ਼ਮਾਨ ਆਰੋਗਿਆ ਕੇਂਦਰ ਮੜ੍ਹੀਆਵਾਲ ਅਤੇ ਸਮੁੱਚੀ ਡਾਕਟਕਰੀ ਟੀਮ ਦਾ ਸਹਿਯੋਗ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਦੌਰਾਨ ਬਾਬਾ ਮੇਸ਼ੀ ਸ਼ਾਹ ਜੀ ਵੱਲੋਂ ਆਏ ਹੋਏ ਸਾਰੇ ਸਟਾਫ ਨੂੰ ਸਿਰਪਾਓ ਪਾ ਕੇ ਸਮਾਨਿਤ ਕੀਤਾ ਗਿਆ।
ਨੋਡਲ ਅਫਸਰ ਡਾ. ਅਮਿਤ ਵਰਮਾ ਨੇ ਜਾਣਕਾਰੀ ਦਿੰਦੀਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਿਲ੍ਹਾ ਗੁਰਦਾਸਪੁਰ ਵਿੱਚ ਅਜੀਹੇ ਅਯੂਰਵੈਦਿਕ ਅਤੇ ਹੋਮਿਉਪੈਥਿਕ ਮੁਫਤ ਆਯੂਸ਼ ਕੈਂਪ ਲੋਕ ਭਲਾਈ ਲਈ 15 ਵੱਖ-ਵੱਖ ਸਥਾਨਾਂ ਤੇ ਲਗਾਏ ਜਾਣ ਦਾ ਪ੍ਰੋਗਰਾਮ ਲਿਖਿਆ ਗਿਆ ਹੈ, ਜਿਸ ਦੇ ਤਹਿਤ ਹੀ ਇਹ ਕੈਂਪ ਬਾਬਾ ਬੁੱਧ ਸ਼ਾਹ ਜੀ ਦੇ ਡੇਰੇ ਤੇ ਲਗਾਇਆ ਗਿਆ ਹੈ, ਜਿਸ ਲਈ ਬਾਬਾ ਮੇਸ਼ੀ ਸ਼ਾਹ ਦੀ ਅਤੇ ਸਮੁੱਚੀ ਮੈਨੇਜਮੈਂਟ ਕਮੇਟੀ ਵੱਲ਼ੋਂ ਉਹਨ੍ਹਾਂ ਦਾ ਵਡਮੁੱਲਾ ਸਹਿਯੋਗ ਕੀਤਾ ਗਿਆ, ਜਿਸ ਲਈ ਉਹ ਵਿਭਾਗ ਤਰਫੋਂ ਡੇਰੇ ਦੇ ਸਮੂਹ ਪ੍ਰਬੰਧਕਾਂ ਦੇ ਰਿਣੀ ਹਨ।
ਇਸ ਮੌਕੇ ਆਯੂਰਵੈਦਿਕ ਵਿਭਾਗ ਤੋਂ ਡਾ. ਅੰਕੁਰ, ਮਨਦੀਪ ਕੌਰ, ਉਪਵੈਦ ਸੰਦੀਪ ਕੁਮਾਰ ਅਤੇ ਮੁਖਤਿਆਰ ਸਿੰਘ, ਉਪਵੈਦ ਅਮਨਦੀਪ ਸ਼ਰਮਾਂ , ਹੋਮਿਉਪੈਥਿਕ ਵਿਭਾਗ ਤੋਂ ਡਾ. ਹਰਜਿੰਦਰ ਕੌਰ, ਰੁਪਿੰਦਰ ਕੌਰ, ਸ਼੍ਰੀਮਤੀ ਸੀਮਾਂ ਅਤੇ ਸ਼੍ਰੀਮਤੀ ਸੁਨੀਤਾ ਜੋਸ਼ੀ ਨੇ ਆਪਣੀ ਡਿਉਟੀ ਨਿਭਾਈ ਅਤੇ ਕੈਂਪ ਨੂੰ ਸਫਲ ਬਣਾਇਆ।
ਇਸ ਕੈਂਪ ਵਿੱਚ ਯੋਗਾ ਇਨਸਟਰਕਟ ਮੋਨਿਕਾ ਅਤੇ ਅਰਸ਼ਦੀਪ ਸਿੰਘ ਵੱਲੋਂ ਆਏ ਹੋਏ ਲੋਕਾਂ ਨੂੰ ਯੋਗਾਸਨ ਵੀ ਕਰਵਾਏ ਗਏ। ਡਿਸਪੈਂਸਰੀ ਦੇ ਸਟਾਫ ਵੀਨਾ, ਪੂਜਾ ਤੋਂ ਇਲਾਵਾ ਪੰਜਾਬ ਪੋਰਸ ਸਿੰਘ ਅਤੇ ਗੁਰਪ੍ਰੀਤ ਵੱਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।