ਆਈ.ਟੀ. ਸਿਟੀ ਪਲਾਟਾਂ ਦੇ ਅਲਾਟੀਆਂ ਨੂੰ ਵਿਧਾਇਕ ਕੁਲਵੰਤ ਸਿੰਘ ਨੇ ਦਿੱਤਾ ਭਰੋਸਾ: ਮੁੱਖ ਮੰਤਰੀ ਨਾਲ ਗੱਲ ਕਰਕੇ ਕੀਤਾ ਜਾਵੇਗਾ ਮਸਲੇ ਦਾ ਹੱਲ
ਵਿਧਾਇਕ ਕੁਲਵੰਤ ਸਿੰਘ ਨਾਲ ਪੀੜਿਤ ਅਲਾਟੀਆ ਦੇ ਵਫਦ ਨੇ ਕੀਤੀ ਨਸੀਬ ਸਿੰਘ ਦੀ ਅਗਵਾਈ ਹੇਠ ਮੁਲਾਕਾਤ
ਮੋਹਾਲੀ 28 ਜਨਵਰੀ,2026
ਮੋਹਾਲੀ ਦੇ ਸੈਕਟਰ ਆਈਟੀ ਸਿਟੀ ਸੈਕਟਰ -82 ,83ਏ, 66 ਬੀ ਨਾਲ ਸੰਬੰਧਿਤ 7000 ਦੇ ਪਲਾਟ ਨਾਲ ਸੰਬੰਧਿਤ ਅਲਾਟੀਆਂ ਦਾ ਇੱਕ ਉੱਚ ਪੱਧਰੀ ਬਫਦ ਅੱਜ ਵਿਧਾਇਕ ਕੁਲਵੰਤ ਸਿੰਘ ਨੂੰ ਮਿਲਿਆ ਸੈਕਟਰ -79 ਵਿਖੇ ਸਥਿਤ ਆਮ ਆਦਮੀ ਪਾਰਟੀ ਦੇ ਦਫਤਰ ਵਿਖੇ ਇਹਨਾਂ ਇਲਾਕੀਆਂ ਨੇ ਆਪਣੀ ਪੀੜਾ ਵਿਧਾਇਕ ਕੁਲਵੰਤ ਸਿੰਘ ਦੇ ਸਨਮੁੱਖ ਰੱਖੀ ਅਤੇ ਕਿਹਾ ਕਿ ਗਮਾਡਾ ਵੱਲੋਂ ਅਲਾਟੀਆਂ ਨੂੰ ਦਿਨ ਦਿਨ ਪ੍ਰਤੀ ਦਿਨ ਨੋਟਿਸ ਕੱਢ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਇਨਹਾਂਸਮੈਂਟ ਫੀਸ ਵਿੱਚ ਵੱਡਾ ਵਾਧਾ ਕਰ ਦਿੱਤਾ ਗਿਆ ਹੈ ਜਿਸ ਦੇ ਮੁਤਾਬਿਕ 400 ਗਜ ਨਾਲ ਸੰਬੰਧਿਤ ਪਲਾਟ ਦੀ ਵਧੀ ਹੋਈ ਇਨਹਾਸਮੈਂਟ ਵੀ 32 ਲੱਖ ਦੇ ਕਰੀਬ ਬਣਦੀ ਹੈ , ਇਹਨਾਂ ਅਲਾਟੀਆਂ ਦਾ ਇੱਕ ਉੱਚ ਪੱਧਰੀ ਵਫਦ ਜੋ ਕਿ ਨਸੀਬ ਸਿੰਘ ਦੀ ਅਗਵਾਈ ਹੇਠ ਵਿਧਾਇਕ ਕੁਲਵੰਤ ਸਿੰਘ ਨੂੰ ਮਿਲਿਆ ਨੇ ਦੱਸਿਆ ਕਿ ਪਹਿਲਾਂ ਹੀ ਇਹਨਾਂ ਸੈਕਟਰਾਂ ਦੇ ਵਿੱਚ ਇੰਡਸਟਰੀ ਪਲਾਟ ਖਰੀਦਣ ਦੇ ਲਈ ਲੋਕਾਂ ਵੱਲੋਂ ਵੱਖੋ -ਵੱਖਰੇ ਬੈਂਕਾਂ ਤੋਂ ਕਰਜ਼ਾ ਲੈ ਰੱਖਿਆ ਹੈ ਅਤੇ ਉਹਨਾਂ ਦੀ ਕਿਸਤ ਜਾ ਰਹੀ ਹੈ, ਪ੍ਰੰਤੂ ਹੁਣ ਗਮਾਡਾ ਵੱਲੋਂ ਇਨਹਾਂਸਮੈਂਟ ਫੀਸ ਵਿੱਚ ਵੱਡਾ ਵਾਧਾ ਕਰਕੇ ਉਹਨਾਂ ਨੂੰ ਆਰਥਿਕ ਮੰਦਵਾੜਾ ਵੱਲ ਧਕੇਲੇ ਜਾਣ ਦਾ ਯਤਨ ਕੀਤਾ ਹੈ, ਜੋ ਕਿ ਸਰਾਸਰ ਗਲਤ ਹੈ।, ਇੰਨੀ ਵੱਡੀ ਰਕਮ ਨੂੰ ਇਹ ਅਲਰਟੀ ਕਿਸ ਤਰ੍ਹਾਂ ਭਰ ਸਕਦੇ ਹਨ ਜੋ ਕਿ ਪਹਿਲਾਂ ਹੀ ਇਹਨਾਂ ਪਲਾਟਾਂ ਨਾਲ ਸੰਬੰਧਿਤ ਬੈਂਕਾਂ ਦੀਆਂ ਕਿਸ਼ਤਾਂ ਦੇਣ ਤੋਂ ਔਖੇ ਹਨ, ਇਸ ਉੱਚ ਪੱਧਰੀ ਬਫਦ ਨੂੰ ਵਫਦ ਦੇ ਮੈਂਬਰਾਂ ਨੂੰ ਭਰੋਸਾ ਦਿਵਾਉਂਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਤੁਰੰਤ ਗਮਾਡਾ ਦੇ ਅਧਿਕਾਰੀਆਂ ਨਾਲ ਗੱਲ ਕੀਤੀ
ਵਿਧਾਇਕ ਕੁਲਵੰਤ ਸਿੰਘ ਨੇ ਇਹਨਾਂ ਇਹ ਭਰੋਸਾ ਦਵਾਇਆ ਕਿ ਉਹ ਇਸ ਸਬੰਧੀ ਜਲਦ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸੰਬੰਧਿਤ ਵਿਭਾਗ ਦੇ ਮੰਤਰੀ ਸਾਹਿਬਾਨ ਨਾਲ ਗੱਲ ਕਰਨਗੇ ਅਤੇ ਇਸ ਮਸਲੇ ਦਾ ਕਾਰਾਗਰ ਹੱਲ ਕੱਢਿਆ ਜਾਵੇਗਾ।, ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ
ਆਈ.ਟੀ. ਸਿਟੀ ਦੀਆਂ ਵੱਖ-ਵੱਖ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਦੇ ਮੈਂਬਰਾਂ ਨੂੰ ਇਸ ਮਸਲੇ ਤੇ ਕਿਸੇ ਵੀ ਤਰ੍ਹਾਂ ਦਾ ਧਰਨਾ ਪ੍ਰਦਰਸ਼ਨ ਨਾ ਕਰਨ ਦੀ ਗੱਲ ਵੀ ਆਖੀ ਅਤੇ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਸਪਸ਼ਟ ਕਿਹਾ ਕਿ ਇਹਨਾਂ ਵੱਖ-ਵੱਖ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਇਸ ਮਾਮਲੇ ਵਿੱਚ ਹਾਂ ਪੱਖੀ ਰਵਈਆ ਅਪਣਾਇਆ ਹੈ। ਅਤੇ ਇਸ ਦੇ ਲਈ ਉਹ ਇਹਨਾਂ ਦੇ ਧੰਨਵਾਦੀ ਹਨ, ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਮੁੱਖ ਮੰਤਰੀ ਅਤੇ ਸਬੰਧਤ ਵਿਭਾਗ ਦੇ ਮੰਤਰੀ ਨਾਲ ਗੱਲ ਕਰਕੇ ਇਹਨਾਂ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੂੰ ਖੁਦ ਬੁਲਾ ਕੇ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ,
। ਵਿਧਾਇਕ ਕੁਲਵੰਤ ਸਿੰਘ ਨੇ ਭਰੋਸਾ ਦਿੱਤਾ ਹੈ ਕਿ ਉਹ ਗਮਾਡਾ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਸਾਰੀ ਕੈਲਕੂਲੇਸ਼ਨ ਦੀ ਦੁਬਾਰਾ ਜਾਂਚ ਕਰਵਾਉਣਗੇ।
ਸੈਕਟਰ 76-80 ਦੀ ਤਰਜ਼ ‘ਤੇ ਰਾਹਤ: ਵਸਨੀਕਾਂ ਦੀ ਮੰਗ ਸੀ ਕਿ ਜਿਵੇਂ ਸੈਕਟਰ 76 ਤੋਂ 80 ਦੇ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ, ਉਸੇ ਤਰ੍ਹਾਂ ਆਈ.ਟੀ. ਸਿਟੀ ਦੇ ਲੋਕਾਂ ਨੂੰ ਵੀ ਦਿੱਤੀ ਜਾਵੇ। ਇਸ ‘ਤੇ ਵਿਧਾਇਕ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਮੁੱਖ ਮੰਤਰੀ ਅਤੇ ਸਬੰਧਤ ਮੰਤਰੀਆਂ ਕੋਲ ਉਠਾਉਣਗੇ।
ਵਿਧਾਇਕ ਕੁਲਵੰਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਧਰਨੇ-ਪ੍ਰਦਰਸ਼ਨਾਂ ਵਿੱਚ ਆਪਣਾ ਸਮਾਂ ਖਰਾਬ ਨਾ ਕਰਨ। ਉਨ੍ਹਾਂ ਨੇ ਵਾਅਦਾ ਕੀਤਾ ਕਿ ਅਗਲੇ 5-10 ਦਿਨਾਂ ਵਿੱਚ ਉਹ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਖੁਦ ਵਸਨੀਕਾਂ ਨੂੰ ਬੁਲਾ ਕੇ ਇਸ ਦਾ ਹੱਲ ਦੱਸਣਗੇ।
ਨਸੀਬ ਸਿੰਘ ਦੀ ਅਗਵਾਈ ਵਿੱਚ ਵਿਧਾਇਕ ਕੁਲਵੰਤ ਸਿੰਘ ਨੂੰ ਮਿਲੇ ਇਸ ਵਫਤ ਦੇ ਵਿੱਚ ਗੋਵਿੰਦਰ ਸਿੰਘ ਜਸਪਾਲ ਸਿੰਘ ਗੁਰਦਿੱਤ ਸਿੰਘ ਹਰਿੰਦਰ ਸਿੰਘ ਮਾਨ ਰਾਜੇਸ਼ ਕੁਮਾਰ ਮੈਂਡਮ ਜਸਵਿੰਦਰ ਸੋਨੀ ਬਲਦੇਵ ਸਿੰਘ ਸਚਦੇਵਾ ਮਨਿੰਦਰ ਸਿੰਘ ਪਰਮਜੀਤ ਸਿੰਘ ਪ੍ਰਿੰਸੀਪਲ ਤਰਲੋਚਨ ਸਿੰਘ ਹਰਵੀਰ ਸਿੰਘ ਗੁਰਜੀਵਨ ਸਿੰਘ ਹਰਪਾਲ ਸਿੰਘ ਵੀ ਸ਼ਾਮਿਲ ਸਨ।