ਮਿਸ਼ਨ ਸਮਰੱਥ ਤਹਿਤ ਵੱਖ ਵੱਖ ਵਿਸ਼ੇ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਸਿਖਲਾਈ
ਅਸ਼ੋਕ ਵਰਮਾ
ਮਾਨਸਾ, 28 ਜਨਵਰੀ 2026 :ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ੍ਰੀਮਤੀ ਨੀਲਮ ਰਾਣੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਿਸ਼ਨ ਸਮੱਰਥ 4.0 ਦੇ ਤਹਿਤ ਮਾਨਸਾ ਬਲਾਕ ਦੇ ਸਕੂਲਾ ਵਿੱਚ ਅੰਗਰੇਜ਼ੀ, ਗਣਿਤ ਅਤੇ ਪੰਜਾਬੀ ਵਿਸ਼ਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਖਿਆਲਾ ਕਲਾਂ ਵਿਖੇ ਦੋ ਦਿਨ ਸਿਖਲਾਈ ਦਿੱਤੀ ਗਈ ਇਸ ਕੈਂਪ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਡਾ ਪਰਮਜੀਤ ਸਿੰਘ ਭੋਗਲ ਨੇ ਵੀ ਸ਼ਿਰਕਤ ਕੀਤੀ।ਉਹਨਾਂ ਨੇ ਅਧਿਆਪਕਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਿਸ਼ਨ ਸਮੱਰਥ 4.0 ਦੇ ਅਧੀਨ ਅਧਿਆਪਕਾਂ ਲਈ ਇਸ ਟ੍ਰੇਨਿੰਗ ਦਾ ਮੁੱਖ ਮਕਸਦ ਅਧਿਆਪਕਾਂ ਨੂੰ ਨਵੀਨਤਮ ਅਧਿਆਪਨ ਤਕਨੀਕਾਂ, ਵਿਸ਼ਾ ਅਧਾਰਿਤ ਰਣਨੀਤੀਆਂ ਅਤੇ ਬੱਚਾ-ਕੇਂਦਰਿਤ ਸਿਖਲਾਈ ਨਾਲ ਜਾਣੂ ਕਰਵਾਉਣਾ ਹੇ।
ਦੋ ਦਿਨਾਂ ਦੀ ਇਸ ਟ੍ਰੇਨਿੰਗ ਦੌਰਾਨ ਅਧਿਆਪਕਾਂ ਦੀ ਸਰਗਰਮ ਭਾਗੀਦਾਰੀ ਰਹੀ ਅਤੇ ਸਮੂਹਿਕ ਚਰਚਾਵਾਂ, ਪ੍ਰੈਜ਼ੇਂਟੇਸ਼ਨਾਂ ਅਤੇ ਅਭਿਆਸ ਸੈਸ਼ਨਾਂ ਰਾਹੀਂ ਅਧਿਆਪਨ-ਸਿਖਲਾਈ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ‘ਤੇ ਜ਼ੋਰ ਦਿੱਤਾ ਗਿਆ। ਟ੍ਰੇਨਿੰਗ ਵਿੱਚ ਮਾਹਰ ਸਰੋਤ ਵਿਅਕਤੀਆਂ ਵੱਲੋਂ ਅਧਿਆਪਕਾਂਵਿਦਿਆਰਥੀ-ਕੇਂਦਰਿਤ ਅਧਿਆਪਨ ਅਤੇ ਨਿਰੰਤਰ ਮੁਲਾਂਕਣ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ ਗਈ।
ਸਿੱਖਿਆ ਵਿਭਾਗ ਵੱਲੋਂ ਇਹ ਉਮੀਦ ਜਤਾਈ ਗਈ ਕਿ ਮਿਸ਼ਨ ਸਮਰਥ 4.0 ਅਧੀਨ ਕਰਵਾਈ ਗਈ ਇਹ ਟ੍ਰੇਨਿੰਗ ਅਧਿਆਪਕਾਂ ਦੀ ਪੇਸ਼ਾਵਰ ਸਮਰੱਥਾ ਵਿੱਚ ਵਾਧਾ ਕਰੇਗੀ ਅਤੇ ਇਸ ਦਾ ਸਿੱਧਾ ਲਾਭ ਵਿਦਿਆਰਥੀਆਂ ਦੀ ਸਿੱਖਣ ਪ੍ਰਕਿਰਿਆ ਵਿੱਚ ਨਜ਼ਰ ਆਵੇਗਾ। ਇਸ ਉਪਰਾਲੇ ਰਾਹੀਂ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ।
ਇਸ ਮੌਕੇ ਡਾਕਟਰ ਰਾਜਵੀਰ ਕੌਰ ਰਿਸੋਸਰ ਪਰਸਨ,ਮੇਵਾ ਸਿੰਘ ਬਰਾੜ ਬੀ ਆਰ ਸੀ ਮਾਨਸਾ ਅਤੇ ਸੋਨੀ ਸਿੰਗਲਾ ਬੀ ਆਰ ਸੀ ਮਾਨਸਾ ਹਾਜ਼ਰ ਸਨ।