ਸਿਵਲ ਡਿਫੈਂਸ ਸਿਖਲਾਈ ਅਤੇ ਸਮਰੱਥਾ ਨਿਰਮਾਣ ਯੋਜਨਾ ਤਹਿਤ ਦੂਜੇ ਕੈਂਪ ਦੀ ਸ਼ੁਰੂਆਤ
ਕੈਂਪ ਵਿੱਚ ਗੁਰਦਾਸਪੁਰ ਅਤੇ ਬਟਾਲਾ ਦੇ 120 ਵਲੰਟੀਅਰਜ਼ ਨੂੰ ਕੀਤਾ ਜਾਵੇਗਾ ਸਿਖਿਅਤ
ਰੋਹਿਤ ਗੁਪਤਾ
ਬਟਾਲਾ, 28 ਜਨਵਰੀ ਸੰਜੀਵ ਕਾਲੜਾ ਆਈ.ਪੀ.ਐਸ. ਡਾਇਰੈਕਟਰ ਜਰਨਲ ਆਫ ਪੁਲਿਸ, ਪੰਜਾਬ ਹੋਮ ਗਾਰਡਜ ਅਤੇ ਡਾਇਰੈਕਟਰ ਸਿਵਲ ਡਿਫੈਂਸ ਪੰਜਾਬ ਅਤੇ ਅਡੀਸਨਲ ਕਮਾਡੈਂਟ ਜਨਰਲ ਸ਼੍ਰੀ ਹਰਮਨਜੀਤ ਸਿੰਘ, ਡਵੀਜਨਲ ਕਮਾਡੈਂਟ ਸ਼੍ਰੀ ਅਨਿਲ ਕੁਮਾਰ ਪਰੂਥੀ ਜਲੰਧਰ ਦੇ ਨਿਰਦੇਸ ਅਨੁਸਾਰ ਸ਼੍ਰੀ ਰਵੇਲ ਸਿੰਘ ਰੰਧਾਵਾ ਜਿਲ੍ਹਾ ਕਮਾਂਡਰ ਅਤੇ ਅਡੀਸਨਲ ਕੰਟਰੋਲਰ ਸਿਵਲ ਡਿਫੈਂਸ ਗੁਰਦਾਸਪੁਰ ਦੀ ਅਗਵਾਈ ਵਿੱਚ ਦੂਸਰਾ 07 ਰੋਜਾ ਸਿਵਲ ਡਿਫੈਂਸ ਦੀ ਸਿਖਲਾਈ ਅਤੇ ਸਮਰੱਥਾ ਨਿਰਮਾਣ ਯੋਜਨਾ ਤਹਿਤ ਕੈਂਪ ਦੀ ਸਰਕਾਰੀ ਕਾਲਜ ਵਿਖੇ ਸ਼ੁਰੂਆਤ ਹੋਈ। ਕੈਂਪ ਵਿੱਚ ਪ੍ਰਿੰਸੀਪਲ ਅਸਵਨੀ ਕੁਮਾਰ ਭੱਲਾ, ਇੰਸਟੈਕਟਰ, ਕੈਂਪ ਐਡਮਿਨ, ਸਟੋਰ ਸੁਪਰਡੈਂਟ ਗੁਰਦਾਸਪੁਰ ਤੇ ਬਟਾਲਾ, ਹਰਬਖਸ਼ ਸਿੰਘ ਦੇ ਨਾਲ 120 ਵਲੰਟੀਅਰਜ ਹਾਜਰ ਹੋਏ।
ਇਸ ਦੌਰਾਨ ਸਿਖਿਆਰਥੀਆਂ ਨੂੰ ਨਾਗਰਿਕ ਸੁੱਰਖਿਆ, ਫਾਇਰ ਸੇਫਟੀ, ਮੁਢੱਲੀ ਸਹਾਇਤਾ, ਸੀਪੀਆਰ, ਡੁੱਬਦੇ ਨੂੰ ਬਚਾਉਣਾ, ਕੁਦਰਤੀ ਅਤੇ ਗੈਰ-ਕੁਦਰਤੀ ਆਫਤਾਂ, ਰੋਡ ਸੈਫਟੀ, ਲਿਫਟਿੰਗ-ਸਿਫਟਿੰਗ, ਅਪਣੀ ਸੁਰੱਖਿਆ ਕਰਦੇ ਹੋਏ ਰਾਹਤ ਕਾਰਜਾਂ ਵਿੱਚ ਹਿੱਸਾ ਲੈਣਾ ਆਦਿ ਬਾਰੇ ਦੱਸਿਆ ਤੇ ਅਭਿਆਸ ਕਰਵਾਇਆ ਜਾਵੇਗਾ।ਇਨ੍ਹਾਂ ਸਾਰੇ ਵਲੰਟੀਅਰਜ ਨੂੰ ਆਖਿਰ ਵਿੱਚ ਸਰਟੀਫਿਕੇਟ, ਟਰੈਕ ਸੂਟ, ਟੀ-ਸਰਟ, ਸਿਵਲ ਡਿਫੈਂਸ ਦੀਆਂ ਕਿਤਾਬਾਂ ਵੰਡੀਆਂ ਜਾਣ ਗਈਆਂ। ਇਨ੍ਹਾਂ ਵਲੰਟੀਅਰਜ਼ ਨੂੰ ਰੋਜਾਨਾ ਰਿਫਰੈਸ਼ਮੇਂਟ ਵੀ ਦਿੱਤੀ ਜਾਵੇਗੀ।