ਸੜਕਾਂ ਤੇ ਸੁਰੱਖਿਆ ਨਿਯਮਾਂ ਦੀ ਜਾਣਕਾਰੀ,ਪਾਲਣਾ ਅਤੇ ਅਗਿਆਨਤਾ ਦੇ ਨੁਕਸਾਨਾਂ ਸਬੰਧੀ ਵਿਦਿਆਰਥੀਆਂ ਨੇ ਦਿੱਤੇ ਭਾਸ਼ਣ
ਪ੍ਰਮੋਦ ਭਾਰਤੀ
ਨਵਾਂਸ਼ਹਿਰ 21 ਜਨਵਰੀ ,2026
ਹਰ ਸਾਲ ਜਨਵਰੀ ਮਹੀਨਾ ਕੌਮੀ ਪੱਧਰ ਤੇ ਸੜਕ ਸੁਰੱਖਿਆ ਜਾਗਰੂਕਤਾ ਕਰਕੇ ਮਨਾਇਆ ਜਾਂਦਾ ਹੈ। ਇਸੇ ਲੜ੍ਹੀ ਵਿੱਚ ਸੜਕਾਂ ਤੇ ਸੁਰੱਖਿਅਆ ਨਿਯਮਾਂ ਦੀ ਜਾਣਕਾਰ ਤੇ ਪਾਲਣਾ ਦੀ ਲੋੜ ਅਤੇ ਦੂਜੇ ਪਾਸੇ ਨਿਯਮਾਂ ਦੀ ਅਗਿਆਨਤਾ ਕਾਰਨ ਖਤਰਿਆਂ ਵਾਰੇ ਸਥਾਨਕ ਬਾਬਾ ਵਜੀਰ ਸਿੰਘ ਸੀਨੀਅਰ ਸਕੈਡੰਰੀ ਸਕੂਲ ਵਿਖੇ ਭਾਸ਼ਨ ਪ੍ਰਤੀਯੋਗਤਾ ਦਾ ਆਯੋਜਿਨ ਰੋਡ ਸੇਫਟੀ ਅਵੇਰਨੈੱਸ ਸੋਸਾਇਟੀ ਵਲੋਂ ਸਕੂਲ ਦੇ ਸਹਿਯੋਗ ਨਾਲ੍ਹ ਕੀਤਾ ਗਿਆ। ਮੈਡਮ ਰੇਖਾ ਨੇ ਸਟੇਜ ਦਾ ਸੰਚਾਲਨ ਬਾਖੂਬੀ ਕੀਤਾ। ਭਾਸ਼ਨ ਪ੍ਰਤੀਯੋਗਤਾ ਵਿੱਚ ਭਾਗ ਲੈਣ ਵਾਲ੍ਹੇ ਵਿਦਿਆਰਥੀਆਂ ਨੇ ਇੱਕ ਸੁਰ ਹੋ ਕੇ ਆਖਿਆ ਕਿ ਹਰ ਤਰ੍ਹਾਂ ਦੇ ਵਾਹਨਾਂ ਨੂੰ ਡਰਾਈਵਰਾਂ ਨੂੰ , ਰੇਹੜੀ-ਰਿਕਸ਼ਿਆਂ ਵਾਲ੍ਹਿਆਂ ਤੇ ਪੈਦਲ ਚੱਲਣ ਵਾਲ੍ਹਿਆਂ ਨੂੰ ਸਬਰ ਸੰਤੋਖ ਨਾਲ੍ਹ ਨਿਯਮਾਂ ਦਾ ਵਧੇਰੇ ਧਿਆਨ ਰੱਖਣਾ ਚਾਹੀਦਾ । ਇਸ ਮੌਕੇ ਹਰਪ੍ਰਭਮਹਿਲ ਸਿੰਘ, ਜੇ ਐਸ ਗਿੱਦਾ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਦਿਲਬਾਗ ਸਿੰਘ ਰਿਟਾ ਡੀ.ਈ.ਓ ਤੇ ਪ੍ਰਵੀਨ ਕੁਮਾਰ ਟ੍ਰੈਫਿਕ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਬੁਲਾਰਿਆਂ ਨੇ ਦੁੱਖ ਪ੍ਰਗਟ ਕੀਤਾ ਕਿ ਸੜਕਾਂ ਤੇ ਸੜਕੀ ਨਿਯਮਾਂ ਪ੍ਰਤੀ ਲਾਪ੍ਰਵਾਹੀ, ਅਗਿਆਨਤਾ ਤੇ ਸਬਰ ਸੰਤੋਖ ਦੀ ਕਮੀ ਕਾਰਨ ਅਣਗਣਿਤ ਕੀਮਤੀ ਜਾਨਾਂ ਅਜਾਈਂ ਜਾ ਰਹੀਆਂ ਹਨ। ਉਹਨਾਂ ਆਖਿਆ ਇੱਕ ਸਰਵੇ ਅਨੁਸਾਰ ਭਾਰਤ ਵਿੱਚ ਰੋਜਾਨਾ ਕਰੀਬ 485 ਜਾਨਾਂ ਸੜਕਾਂ ਤੇ ਖਤਮ ਹੋ ਰਹੀਆਂ ਹਨ। ਜ਼ਖਮੀਆਂ ਤੇ ਅਪਾਹਜਾਂ ਦੀ ਗਿਣਤੀ ਚਾਰ ਲੱਖ ਸਲਾਨਾ ਤੋਂ ਵੱਧ ਦਰਜ਼ ਕੀਤੀ ਗਈ ਹੈ। ਇਸੇ ਰੌਸ਼ਨੀ ਵਿੱਚ ਹਰ ਸਾਲ ਜਨਵਰੀ ਮਹੀਨਾ ਸੜਕ ਸੁਰੱਖਿਆ ਜਾਗਰੂਕਤਾ ਦੇ ਤੌਰ ਤੇ ਮਨਾਇਆ ਜਾਂਦਾ ਹੈ। ਭਾਸ਼ਨ ਪ੍ਰਤੀਯੋਗਤਾ ਦੀ ਜੱਜ ਮੰਡਲੀ ਵਿੱਚ ਦਿਲਬਾਗ ਸਿੰਘ, ਪ੍ਰਵੀਨ ਕੁਮਾਰ ਤੇ ਬਿਕਰਮਜੀਤ ਸਿੰਘ ਸ਼ਾਮਲ ਸਨ। ਨਤੀਜਾ ਦਿਲਬਾਗ ਸਿੰਘ ਵਲੋਂ ਸੁਣਾਇਆ ਗਿਆ ਜਿਸ ਅਨੁਸਾਰ ਪਲੱਸ ਵੰਨ ਦੀ ਤਨੂ ਫਸਟ, ਗੈਰੀ ਸੈਕਿੰਡ, ਪਲੱਸ ਟੂ ਦੀ ਜੈਸਮੀਨ ਤੇ ਪਲੱਸ ਵੰਨ ਦੀ ਈਸ਼ਾ ਨੇ ਚੌਥੀ ਪੁਜੀਸ਼ਨ ਹਾਸਲ ਕੀਤੀ। ਇਸ ਮੌਕੇ ਪ੍ਰਿੰਸੀਪਲ ਜਸਵੀਰ ਸਿੰਘ, ਪ੍ਰਧਾਨ ਹਰਪ੍ਰਭਮਹਿਲ ਸਿੰਘ, ਸਕੱਤਰ ਜੇ ਐਸ ਗਿੱਦਾ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਦਿਲਬਾਗ ਸਿੰਘ ਰਿਟਾ:ਡੀ.ਈ.ਓ,ਪ੍ਰਵੀਨ ਕੁਮਾਰ ਟ੍ਰੈਫਿਕ ਪੁਲਿਸ, ਸਟਾਫ ਮੈਂਬਰ ਸੁਖਜਿੰਦਰ ਸਿੰਘ, ਨਵਜੀਤ ਸਿੰਘ, ਮੈਡਮ ਸੁਰਜੀਤ ਕੌਰ, ਕਮਲ, ਰੇਖਾ,ਵੰਦਨਾ, ਅੰਜੂ ਰਾਣੀ, ਆਸ਼ੂ, ਸੁਮਿੱਤ ਗਿੱਲ ਹੁਸ਼ਿਆਰਪੁਰ ਤੇ ਵਿਦਿਆਰਥੀ ਹਾਜਰ ਸਨ। ਆਖਰ ਵਿੱਚ ਪ੍ਰਿੰਸੀਪਲ ਜਸਵੀਰ ਸਿੰਘ ਨੇ ਪ੍ਰੋਗਰਾਮ ਦੀ ਸਫਲਤਾ ਲਈ ਮਿਲ੍ਹੇ ਸਹਿਯੋਗ ਲਈ ਮਹਿਮਾਨਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।