ਵੱਡੀ ਖ਼ਬਰ: BBMB ਚੇਅਰਮੈਨ ਦੀ ਪਤਨੀ ਦੀਪਤੀ ਤ੍ਰਿਪਾਠੀ ਭਾਜਪਾ 'ਚ ਹੋਣਗੇ ਸ਼ਾਮਲ- ਸੂਤਰ
Babushahi Network
ਪੰਚਕੂਲਾ/ਚੰਡੀਗੜ੍ਹ 21 ਜਨਵਰੀ 2026: ਹਰਿਆਣਾ ਅਤੇ ਪੰਜਾਬ ਦੀ ਸਿਆਸਤ ਵਿੱਚ ਅੱਜ ਉਸ ਵੇਲੇ ਇੱਕ ਨਵਾਂ ਮੋੜ ਆਇਆ ਜਦੋਂ ਇਹ ਖ਼ਬਰ ਸਾਹਮਣੇ ਆਈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਦੇ ਚੇਅਰਮੈਨ ਮਨੋਜ ਤ੍ਰਿਪਾਠੀ ਦੀ ਪਤਨੀ ਦੀਪਤੀ ਤ੍ਰਿਪਾਠੀ ਭਾਰਤੀ ਜਨਤਾ ਪਾਰਟੀ (BJP) ਦਾ ਪੱਲਾ ਫੜਨ ਜਾ ਰਹੇ ਹਨ।
ਪਾਰਟੀ ਸੂਤਰਾਂ ਅਨੁਸਾਰ, ਦੀਪਤੀ ਤ੍ਰਿਪਾਠੀ ਦੀ ਜੁਆਇਨਿੰਗ ਅੱਜ ਸ਼ਾਮ 4 ਵਜੇ ਹੋਵੇਗੀ। ਇਹ ਪ੍ਰੋਗਰਾਮ ਪੰਚਕੂਲਾ ਸਥਿਤ ਭਾਜਪਾ ਦੇ ਸੂਬਾ ਦਫ਼ਤਰ ਵਿੱਚ ਰੱਖਿਆ ਗਿਆ ਹੈ। ਇਸ ਜੁਆਇਨਿੰਗ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਮੌਕੇ ਭਾਜਪਾ ਦੇ ਕਈ ਦਿੱਗਜ ਆਗੂ ਅਤੇ ਸੂਬਾ ਲੀਡਰਸ਼ਿਪ ਮੌਜੂਦ ਰਹੇਗੀ।