ਰੂਪਨਗਰ: ਅਕਾਲੀ ਆਗੂਆਂ ਦੀ ਨਗਰ ਕੌਂਸਲ ਦੀਆਂ ਚੋਣਾਂ ਬਾਰੇ ਹੋਈ ਮੀਟਿੰਗ
ਮਨਪ੍ਰੀਤ ਸਿੰਘ
ਰੂਪਨਗਰ 21 ਜਨਵਰੀ 2026- ਸ਼੍ਰੋਮਣੀ ਅਕਾਲੀ ਦਲ ਦੀ ਰੂਪਨਗਰ ਸ਼ਹਿਰੀ ਜਥੇਬੰਦੀ ਦੇ ਸੀਨੀਅਰ ਆਗੂਆਂ ਦੀ ਇਕ ਮੀਟਿੰਗ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਨਿਕਟ ਭਵਿੱਖ ਵਿੱਚ ਆ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ । ਮੀਟਿੰਗ ਉਪਰੰਤ ਡਾਕਟਰ ਚੀਮਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਵਰਕਰ ਨਗਰ ਕੌਂਸਲ ਦੀਆਂ ਚੋਣਾਂ ਪੂਰੇ ਉਤਸ਼ਾਹ ਨਾਲ ਲੜਨ ਲਈ ਤਿਆਰ ਹਨ ।
ਉਹਨਾ ਦੱਸਿਆ ਕਿ ਸ਼ਹਿਰ ਵਿੱਚ ਸਾਰੇ ਵਾਰਡਾਂ ਵਿੱਚ ਗਿਆਰਾਂ ਮੈਂਬਰੀ ਕਮੇਟੀਆਂ ਬਣਾ ਦਿਤੀਆਂ ਗਈਆਂ ਹਨ ਜਿਨ੍ਹਾ ਦੀ ਸਲਾਹ ਨਾਲ ਸਾਰੇ ਵਾਰਡਾਂ ਵਿੱਚ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ । ਉਹਨਾਂ ਕਿਹਾ ਕਿ ਪਿਛਲੇ ਸਮੇ ਵਿੱਚ ਰੋਪੜ ਦੀ ਨਗਰ ਕੌਂਸਲ ਅਤੇ ਪੰਜਾਬ ਸਰਕਾਰ ਸ਼ਹਿਰ ਦਾ ਵਿਕਾਸ ਕਰਨ ਵਿੱਚ ਬੁਰੀ ਤਰਾਂ ਅਸਫਲ ਰਹੀ ਹੈ । ਉਹਨਾਂ ਕਿਹਾ ਕਿ ਉਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਸ਼ਹਿਰ ਨੂੰ ਮੁਕੰਮਲ ਰੂਪ ਵਿੱਚ ਵਿਕਸਿਤ ਕੀਤਾ ਸੀ ।
ਉਹਨਾਂ ਦੱਸਿਆ ਕਿ, ਉਹਨਾਂ ਨੇ ਬਾਈ ਪਾਸ ਬਣਾ ਕੇ , ਨਹਿਰ ਤੇ ਪੁੱਲ ਬਣਵਾ ਕੇ , ਸਾਰੇ ਸ਼ਹਿਰ ਵਿੱਚ ਵਾਟਰ ਸਪਲਾਈ, ਸੀਵਰੇਜ,ਸਫਾਈ ਅਤੇ ਸਟ੍ਰੀਟ ਲਾਈਟ ਦਾ ਸੁਚੱਜਾ ਪ੍ਰਬੰਧ ਕਰ ਕੇ ਦਿੱਤਾ ਸੀ ਅਤੇ ਨਗਰ ਕੌਂਸਲ ਨੂੰ ਆਪਣੇ ਪੈਰਾਂ ਉੱਪਰ ਖੜ੍ਹਾ ਕੀਤਾ ਸੀ ।ਪਰ ਮੌਜੂਦਾ ਨਗਰ ਕੌਂਸਲ ਅਤੇ ਪੰਜਾਬ ਸਰਕਾਰ ਉਹਨਾਂ ਕੰਮਾ ਨੂੰ ਰਿਪੇਅਰ ਵੀ ਨਹੀਂ ਕਰ ਸਕੀ ਉਹਨਾਂ ਕਿਹਾ ਕਿ ਜੋ ਮਸ਼ੀਨਰੀ ਉਹਨਾਂ ਨੇ ਸਫਾਈ ਲਈ ਲੈ ਕੇ ਦਿੱਤੀ ਸੀ ਨਗਰ ਕੌਂਸਲ ਉਸ ਨੂੰ ਰਿਪੇਅਰ ਵੀ ਨਹੀਂ ਕਰਵਾ ਸਕਦੀ।
ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਕਿਹਾ ਕਿ ਸ਼ਹਿਰ ਦੇ ਲੋਕ ਡਾਕਟਰ ਚੀਮਾ ਦੇ ਕਾਰਜਕਾਲ ਦੌਰਾਨ ਸ਼ਹਿਰ ਦੇ ਹੋਏ ਵਿਕਾਸ ਨੂੰ ਯਾਦ ਕਰ ਰਹੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਡਾਕਟਰ ਚੀਮਾ ਜੀ ਦੀ ਅਗਵਾਈ ਵਿੱਚ ਹੀ ਨਗਰ ਕੌਂਸਲ ਚੋਣਾਂ ਲੜੇਗਾ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਬਾਵਾ ਸਿੰਘ,ਸਾਬਕਾ ਕੌਂਸਲਰ ਚੌਧਰੀ ਵੈਦ ਪ੍ਰਕਾਸ਼, ਸਾਬਕਾ ਕੌਂਸਲਰ ਮਨਜਿੰਦਰ ਸਿੰਘ ਧਨੋਆ, ਸਾਬਕਾ ਕੌਂਸਲਰ ਮਾਸਟਰ ਅਮਰੀਕ ਸਿੰਘ , ਲੀਗਲ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜੀਵ ਸ਼ਰਮਾ , ਰਜਿੰਦਰ ਕੁਮਾਰ ਪ੍ਰਧਾਨ ਭਾਵਾਧਸ ਪੰਜਾਬ ,ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਚਰਨ ਸਿੰਘ ਭਾਟੀਆ,ਪ੍ਰਿੰਸੀਪਲ ਰਣਜੀਤ ਸਿੰਘ ਸੰਧੂ ,ਅਕਾਲੀ ਆਗੂ ਜਸਬੀਰ ਸਿੰਘ ਗਿੱਲ,ਜ਼ੋਰਾਵਰ ਸਿੰਘ ਬਿੱਟੂ,ਅਜੀਤ ਪਾਲ ਸਿੰਘ ਨਾਫਰੇ,ਸੇਵਾ ਸਿੰਘ ਗਿਲਕੋ ਵੈਲੀ,ਗੁਰਜੀਤ ਸਿੰਘ ਪੱਪੂ, ਸੁਰਜਨ ਸਿੰਘ,ਮੋਨੂੰ ਕੁਮਾਰ ,ਗੁਰਜੰਟ ਸਿੰਘ, ਅੱਛਰ ਸਿੰਘ ਨੀਲੂ, ਸਾਹਿਬ ਸਿੰਘ, ਮੋਹਨ ਸਿੰਘ ਹਵੇਲੀ, ਜਸਬੀਰ ਸਿੰਘ ਹਵੇਲੀ,ਜਰਨੈਲ ਸਿੰਘ ਅਨਾਜ ਮੰਡੀ , ਵਿਜੇ ਕੁਮਾਰ , ਜਗਤਾਰ ਸਿੰਘ ਬਾਬਾ ਡੈਂਟਰ,ਪਵਨ ਪ੍ਰੀਤ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਸਨ।