ਨਾਰੀ ਸ਼ਕਤੀ ਕੇਂਦਰ ਗੁਰਦਾਸਪੁਰ ਵਿੱਚ ਆਂਗਣਵਾੜੀ ਵਰਕਰਾਂ ਦੀ ਟ੍ਰੇਨਿੰਗ ਕਰਵਾਈ
ਰੋਹਿਤ ਗੁਪਤਾ
ਗੁਰਦਾਸਪੁਰ, 21 ਜਨਵਰੀ
ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਤੇ ਸ੍ਰੀਮਤੀ ਜਸਮੀਤ ਕੋਰ ਜਿਲ੍ਹਾ ਪ੍ਰੋਗਰਾਮ ਅਫਸਰ, ਗੁਰਦਾਸਪੁਰ ਦੀ ਅਗਵਾਈ ਹੇਠ ਅੱਜ ਜਿਲ੍ਹਾ ਗੁਰਦਾਸਪੁਰ ਵਿੱਚ ਨਾਰੀ ਸ਼ਕਤੀ ਕੇਂਦਰ ਵਿੱਚ ਵਰਕਰਾਂ ਦੀ 'ਪੋਸ਼ਣ ਵੀ ਪੜ੍ਹਾਈ ਵੀ' ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਇਸ ਸਬੰਧੀ ਸ੍ਰੀਮਤੀ ਜਸਮੀਤ ਕੋਰ ਜ਼ਿਲ੍ਹਾ ਪ੍ਰੋਗਰਾਮ ਅਫਸਰ, ਗੁਰਦਾਸਪੁਰ ਵੱਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਆਂਗਣਵਾੜੀ ਸੈਟਰਾਂ ਵਿੱਚ 0-6 ਸਾਲ ਦੇ ਬੱਚਿਆ ਨੂੰ ਅਰਲੀ ਚਾਈਲਡ ਹੁਡ ਕੇਅਰ ਐਡ ਐਜੂਕੇਸ਼ਨ ਸਿੱਖਿਆ ਦੇਣ ਲੀ ਆਗਣਵਾਰੀ ਵਰਕਰਾਂ ਨੂੰ ਪ੍ਰੇਰਿਤ ਕਰਨਾ ਹੈ, ਤਾਂ ਜੋ ਆਂਗਣਵਾੜੀ ਸੈਟਰਾਂ ਵਿੱਚ ਬੱਚਿਆ ਦਾ ਸਰਵਪੱਖੀ ਵਿਕਾਸ ਦੇ ਉਦੇਸ਼ ਪ੍ਰਾਪਤ ਕੀਤਾ ਜਾ ਸਕੇ ਅਤੇ ਸਕਸ਼ਮ ਸੈਟਰਾਂ ਨੂੰ ਲਰਨਿੰਗ ਸੈਟਰਾਂ ਵੱਜੋ ਵਿਕਸਿਤ ਕੀਤਾ ਜਾ ਸਕੇ ।
ਇਸ ਨੂੰ ਮੁੱਖ ਰੱਖਦੇ ਹੋਏ ਪੋਸ਼ਣ 2.0 ਤਹਿਤ ਵਰਕਰਾ ਦੇ ਹੁਨਰ ਦਾ ਨਿਖਾਰ ਜਿਵੇ ਬੱਚਿਆ ਦੀ ਚੰਗੀ ਸਿਹਤ, ਚੰਗੇ ਪੋਸ਼ਣ, ਬੱਚਿਆ ਦੀ ਸੁਰੱਖਿਆ, ਗੁਣਵੰਤਾ, ਸਰਵਪੱਖੀ ਵਿਕਾਸ ਅਤੇ ਦਿਵਿਆਗ ਬੱਚਿਆਂ ਦੇ ਵਿਕਾਸ ਨੂੰ ਮੁੱਖ ਧਾਰਾ ਵਿੱਚ ਸ਼ਾਮਿਲ ਕਰਨ ਸਬੰਧੀ ਟ੍ਰੇਨਿੰਗ ਦਿੱਤੀ ਗਈ ਜਾਵੇਗੀ।
ਉਹਨਾਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿਖੇ ਤੇ ਵੱਖ-ਵੱਖ ਬਲਾਕਾਂ ਵਿੱਚ 4 ਬੈੱਚ ਅਧੀਨ ਟ੍ਰੇਨਿੰਗ ਮੁਕੰਮਲ ਕਰਵਾਈ ਜਾਵੇਗੀ।
ਪਹਿਲਾ ਬੈੱਚ 23 ਜਨਵਰੀ 2026 ਤੱਕ ਪੂਰਾ ਕਾਰਵਾਇਆ ਜਾਵੇਗਾ। ਜਿਸ ਵਿੱਚ ਬਲਾਕ ਦੋਰਾਂਗਲਾ ਦੇ 85 ਵਰਕਰਾ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ।
ਇਸ ਮੋਕੇ ਸ੍ਰੀਮਤੀ ਕਮਲਪ੍ਰੀਤ ਕੋਰ ਡਿਸਟ੍ਰਿਕ ਕੋਆਰਡੀਨੇਟਰ, ਨਵਪ੍ਰੀਤ ਕੋਰ, ਰਾਜਵਿੰਦਰ ਕੋਰ ਅਤੇ ਵਰਿੰਦਰ ਕੋਰ ਸੁਪਰਵਾਈਜਰ, ਬਲਜਿੰਦਰ ਸਿੰਘ ਮੀਡੀਆ ਡਾਕੂਮੈਟ ਅਸਿਸਟੈਂਟ, ਗਗਨਦੀਪ, ਆਕੁਸ਼ ਸਰਮਾ ਬਲਾਕ ਕੋਆਰਡੀਨੇਟਰ, ਹਰਪ੍ਰੀਤ ਕੋਰ ਅੱਤਰੀ ਅਤੇ ਪ੍ਰਥਮ ਐਜੂਕੇਸ਼ਨ ਫਾਊਡੇਸ਼ਨ ਟੀਮ ਅੰਜਲੀ ਸ਼ਰਮਾ ਅਤੇ ਕਾਮਨੀ ਠਾਕੁਰ, ਪੋਸ਼ਣ ਵੀ ਪੜ੍ਹਾਈ ਵੀ ਟ੍ਰੇਨਿੰਗ ਵਿੱਚ ਭਾਗ ਲਿਆ ਗਿਆ |