ਨੌਜਵਾਨ ਆਗੂ ਸੰਦੀਪ ਅਗਰਵਾਲ ਨੂੰ ਭਾਜਪਾ ਦਾ ਜ਼ਿਲ੍ਹਾ ਸਕੱਤਰ ਬਣਾਇਆ
ਅਸ਼ੋਕ ਵਰਮਾ
ਬਠਿੰਡਾ, 12 ਜਨਵਰੀ 2026 :ਭਾਰਤੀ ਜਨਤਾ ਪਾਰਟੀ ਨੇ ਸੰਗਠਨ ਨੂੰ ਹੋਰ ਮਜ਼ਬੂਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਵੱਲੋਂ ਪਾਰਟੀ ਹਾਈਕਮਾਨ ਨਾਲ ਵਿਚਾਰ-ਵਟਾਂਦਰੇ ਉਪਰੰਤ ਸੰਦੀਪ ਅਗਰਵਾਲ ਨੂੰ ਜ਼ਿਲ੍ਹਾ ਸਕੱਤਰ ਨਿਯੁਕਤ ਕੀਤਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਪ੍ਰਦੇਸ਼ ਜਰਨਲ ਸਕੱਤਰ ਦਿਆਲ ਸੋਢੀ, ਪ੍ਰਦੇਸ਼ ਸੂਬਾ ਮੀਤ ਪ੍ਰਧਾਨ ਮੋਨਾ ਜੈਸਵਾਲ ਅਤੇ ਲੋਕ ਸਭਾ ਕਨਵੀਨਰ ਬੀਬਾ ਪਰਮਪਾਲ ਕੌਰ, ਰਾਜ ਨੰਬਰਦਾਰ ਨੇ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਰੋਸਾ ਜਤਾਇਆ ਕਿ ਉਹ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਪੂਰ ਇਮਾਨਦਾਰੀ ਨਾਲ ਜਨ-ਜਨ ਤੱਕ ਪਹੁੰਚਾਉਣਗੇ।
ਨਵ-ਨਿਯੁਕਤ ਸਕੱਤਰ ਸੰਦੀਪ ਅਗਰਵਾਲ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਜਨ-ਕਲਿਆਣਕਾਰੀ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣਾ ਅਤੇ ਪਾਰਟੀ ਨੂੰ ਹੋਰ ਸਸ਼ਕਤ ਬਣਾਉਣਾ ਉਨ੍ਹਾਂ ਦੀ ਪ੍ਰਾਥਮਿਕਤਾ ਰਹੇਗੀ। ਪਾਰਟੀ ਅਧਿਕਾਰੀਆਂ ਨੇ ਆਸ ਜਤਾਈ ਕਿ ਸੰਦੀਪ ਅਗਰਵਾਲ ਦੀ ਸਰਗਰਮੀ ਨਾਲ ਜ਼ਿਲ੍ਹੇ ਵਿੱਚ ਭਾਜਪਾ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਮੌਕੇ ’ਤੇ ਅਸ਼ੋਕ ਭਾਰਤੀ, ਮਹਾਂਮੰਤਰੀ ਉਮੇਸ਼ ਸ਼ਰਮਾ, ਜਤਿੰਦਰ ਗੋਗੀ, ਪ੍ਰਦੇਸ਼ ਕਾਰਜਕਾਰਣੀ ਮੈਂਬਰ ਰਾਜੇਸ਼ ਨੋਨੀ, ਆਨੰਦ ਗੁਪਤਾ, ਰਵੀ ਮੋਰਿਆ, ਸ਼ਾਂਤਨੁ ਮਹਾਰਿਸ਼ੀ ਅਤੇ ਹੋਰ ਅਹੁਦੇਦਾਰ ਹਾਜ਼ਰ ਸਨ।