ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਲੋਕ ਮਿਲਣੀ ਦੌਰਾਨ ਸ਼ਿਕਾਇਤਾਂ ਦਾ ਨਿਪਟਾਰਾ
ਕੋਟਕਪੂਰਾ 12 ਜਨਵਰੀ (ਪਰਵਿੰਦਰ ਸਿੰਘ ਕੰਧਾਰੀ) ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਬੀਤੇ ਦਿਨ ਇੰਦਰਾ ਕਲੋਨੀ ਜਲਾਲੇਆਣਾ ਰੋਡ ਕੋਟਕਪੂਰਾ ਵਿਖੇ ਲੋਕ ਮਿਲਣੀ ਤਹਿਤ ਪਿੰਡ ਵਾਸੀਆਂ ਨਾਲ ਰੂਬਰੂ ਹੋ ਕੇ ਉਹਨਾਂ ਦੀਆਂ ਸ਼ਿਕਾਇਤਾਂ ਅਤੇ ਮੰਗਾਂ ਦਾ ਜਾਇਜ਼ਾ ਲਿਆ।
ਇਸ ਮੌਕੇ ਲੋਕਾਂ ਨੇ ਬਿਜਲੀ, ਸਫਾਈ, ਵਿਕਾਸ ਕਾਰਜਾਂ ਦੀ ਗਤੀ ਤੇ ਵੱਖ-ਵੱਖ ਸਰਕਾਰੀ ਯੋਜਨਾਵਾਂ ਸਬੰਧੀ ਲੋਕਾਂ ਨਾਲ ਗੱਲਬਾਤ ਕੀਤੀ। ਸ. ਸੰਧਵਾਂ ਨੇ ਮੌਕੇ ਤੇ ਹੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਲਈ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਲੋਕ ਮਿਲਣੀ ਦਾ ਮਕਸਦ ਲੋਕਾਂ ਨੂੰ ਸਿੱਧਾ ਮੰਚ ਦੇ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਥਾਂ 'ਤੇ ਹੀ ਹੱਲ ਕਰਨਾ ਹੈ। ਇਸ ਦੌਰਾਨ ਕਈ ਲੰਬੇ ਸਮੇਂ ਤੋਂ ਲਟਕੀਆਂ ਅਰਜ਼ੀਆਂ ‘ਤੇ ਵੀ ਨਿਰਣੇ ਲਏ ਗਏ ।
ਇਸ ਤੋਂ ਬਾਅਦ ਉਹ ਵੱਖ ਵੱਖ ਖੁਸ਼ੀ ਗਮੀ ਦੇ ਪ੍ਰੋਗਰਾਮਾਂ ਵਿੱਚ ਹਾਜ਼ਰੀ ਲਗਾਉਣ ਪਹੁੰਚੇ। ਇਸ ਮੌਕੇ ਸ.ਮਨਪ੍ਰੀਤ ਸਿੰਘ ਧਾਲੀਵਾਲ, ਬਲਜੀਤ ਖੀਵਾ, ਸੁਖਵਿੰਦਰ ਸਿੰਘ, ਪਵਨ ਸੇਠੀ, ਹਨੀ ਸਿੰਘ, ਰਮਨ ਚਾਵਲਾ, ਸੋਨੂ ਮਹਾਜਨ, ਮੁਨੀਸ਼ ਨਾਰੰਗ, ਵਿੱਕੀ ਕੋਟਕਪੂਰਾ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।