ਮੋਹਾਲੀ ਵਿੱਚ 140 ਲੱਖ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੀਆਂ ਹਨ ਚਾਰ ਲਾਈਬ੍ਰੇਰੀਆਂ
ਵਿਧਾਇਕ ਕੁਲਵੰਤ ਸਿੰਘ ਨੇ ਰੱਖਿਆ ਨੀਹ ਪੱਥਰ.
ਮੋਹਾਲੀ 2 ਜਨਵਰੀ 2026 : ਅੱਜ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਹੋਰਾਂ ਦੀ ਤਰਫੋਂ ਮੋਹਾਲੀ ਵਿੱਚ ਬਣਨ ਜਾ ਰਹੀਆਂ ਚਾਰ ਲਾਈਬ੍ਰੇਰੀਆਂ ਦੀ ਇਮਾਰਤ ਦਾ ਨੀਹ ਪੱਥਰ ਰੱਖਿਆ, ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਪੰਜਾਬ ਸਰਕਾਰ ਦੀ ਤਰਫੋਂ ਮਿਊਨਸੀਪਲ ਡਿਵੈਲਪਮੈਂਟ ਫੰਡ ਦੇ ਤਹਿਤ ਮੋਹਾਲੀ ਸ਼ਹਿਰ ਦੇ ਵਿੱਚ 4 ਲਾਇਬਰੇਰੀਆਂ ਬਣਨ ਜਾ ਰਹੀਆਂ ਹਨ ,ਜੋ ਕਿ 140 ਲੱਖ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੀਆਂ ਹਨ ਅਤੇ 35 ਲੱਖ ਰੁਪਏ ਇੱਕ ਲਾਇਬਰੇਰੀ ਤੇ ਖਰਚੇ ਜਾਣਗੇ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਇਹ ਲਾਇਬ੍ਰੇਰੀਆਂ ਤਿੰਨ ਤੋਂ ਚਾਰ ਮਹੀਨੇ ਦੇ ਅੰਦਰ- ਅੰਦਰ ਬਣ ਕੇ ਤਿਆਰ ਹੋ ਜਾਣਗੀਆਂ ਅਤੇ ਇਹਨਾਂ ਲਾਇਬ੍ਰੇਰੀਆਂ ਦੇ ਵਿੱਚ ਇੱਕ ਵੱਡਾ ਹਾਲ ਅਤੇ ਲੋੜੀਂਦੀਆਂ ਜਰੂਰੀ ਸਭ ਸਹੂਲਤਾਂ ਉਪਲਬਧ ਹੋਣਗੀਆਂ ਅਤੇ ਇਹਨਾਂ ਦੀ ਇਮਾਰਤ ਤਿਆਰ ਹੋ ਜਾਣ ਤੋਂ ਬਾਅਦ ਇੱਥੇ ਕਿਤਾਬਾਂ, ਰਸਾਲੇ ਅਤੇ ਅਖਬਾਰਾਂ ਰੱਖੀਆਂ ਜਾਣਗੀਆਂ, ਜਿਸ ਨਾਲ ਅਸੀਂ ਸਭ ਮਿਲ ਬੈਠ ਕੇ ਦੇਸ਼- ਵਿਦੇਸ਼ ਵਿੱਚ ਕੀ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਕੀ ਕੁਝ ਨਵਾਂ ਹੋਣ ਜਾ ਰਿਹਾ ਹੈ, ਸਬੰਧੀ ਜਾਣਕਾਰੀ ਇੱਕ ਮੰਚ ਤੋਂ ਇਕੱਠੇ ਪ੍ਰਾਪਤ ਕਰ ਸਕਾਂਗੇ, ਉਹਨਾਂ ਦੱਸਿਆ ਕਿ ਇਹ ਲਾਇਬ੍ਰੇਰੀਆਂ ਸੈਕਟਰ-80,79,78, ਅਤੇ ਸੈਕਟਰ 77 ਵਿੱਚ ਬਣਨ ਜਾ ਰਹੀਆਂ ਹਨ।,ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਵੀ ਸਰਕਾਰ ਨੇ ਉਥੋਂ ਦੇ ਵਸਿੰਦਿਆਂ ਦੀ ਲਈ 10 ਲੱਖ ਰੁਪਏ ਦੀ ਸਿਹਤ ਬੀਮਾ ਸਕੀਮ ਸ਼ੁਰੂ ਕੀਤੀ ਹੋਵੇ, ਜੋ ਕਿ 7 ਜਨਵਰੀ ਨੂੰ ਸ਼ੁਰੂ ਹੋਣ ਜਾ ਰਹੀ ਹੈ , ਵਿਧਾਇਕ ਕੁਲਵੰਤ ਸਿੰਘ ਹੁਣਾਂ ਦੱਸਿਆ ਕਿ 76-80 ਸੈਕਟਰ ਦੇ ਨਿਵਾਸੀਆਂ ਨੂੰ 200 ਕਰੋੜ ਰੁਪਏ ਦੇ ਕਰੀਬ ਦੀ ਰਾਹਤ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਦਿੱਤੀ ਗਈ ਹੈ। ਜੋ ਪ੍ਰਸਤਾਵ 3264 ਭੇਜਿਆ ਗਿਆ ਸੀ , ਉਸ ਵਿੱਚੋਂ ਪਹਿਲਾਂ 1000 ਘਟਾ ਕੇ 2364 ਕੀਤੀ ਗਈ, ਪਰੰਤੂ ਫਿਰ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਹੋਨਾਂ ਨੂੰ ਬੇਨਤੀ ਕੀਤੀ ਕਿ ਕਿਰਪਾ ਕਰਕੇ ਇਸ ਰਕਮ ਨੂੰ ਹੋਰ ਘਟਾਇਆ ਜਾਵੇ ਤਾਂ ਉਹਨਾਂ ਮੌਕੇ ਤੇ ਹੀ 116 ਰੁਪਏ ਹੋਰ ਘਟਾ ਦਿੱਤੀ ਤਾਂ ਨਾਲ ਹੀ ਮੈਨੂੰ ਕਿਹਾ ਕਿ ਇਸ ਨਾਲ ਸਰਕਾਰ ਤੇ 15 ਕਰੋੜ ਰੁਪਏ ਤੋਂ ਵੀ ਵੱਧ ਦਾ ਬੋਝ ਪਵੇਗਾ, ਪ੍ਰੰਤੂ ਮੋਹਾਲੀ ਦੇ ਨਿਵਾਸੀਆਂ ਦੀ ਇਸ ਮੰਗ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਹੋਰਾਂ ਨੇ ਮੰਨ ਕੇ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਕੇ 76- 80 ਦੇ ਨਿਵਾਸੀਆਂ ਨੂੰ ਹੋਰ ਵੱਡੀ ਰਾਹਤ ਦਿੱਤੀ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਇਸ ਤੋਂ ਇਲਾਵਾ 300 ਰੁਪਏ ਪ੍ਰਤੀ ਯੂਨਿਟ ਪ੍ਰਤੀ ਮਹੀਨਾ ਹਰ ਇੱਕ ਪਰਿਵਾਰ ਨੂੰ ਬਿਜਲੀ ਮੁਫਤ ਦਿੱਤੀ ਜਾ ਰਹੀ ਹੈ ਅਤੇ ਪੰਜਾਬ ਦੇ 80 ਪ੍ਰਤੀਸ਼ਤ ਤੋਂ ਵੀ ਵੱਧ ਲੋਕਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ , ਉਹਨਾਂ ਕਿਹਾ ਕਿ ਜੋ ਗਰੰਟੀਆਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ -ਅਰਵਿੰਦ ਕੇਜਰੀਵਾਲ ਵੱਲੋਂ ਅਤੇ ਜੋ ਵਾਅਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਤਰਫੋਂ ਲੰਘੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਲੋਕਾਂ ਦੀ ਕਚਹਿਰੀ ਵਿੱਚ ਦਿੱਤੇ ਗਏ ਸਨ, ਉਹਨਾਂ ਵਿੱਚੋਂ ਲਗਭਗ ਸਭਨਾ ਨੂੰ ਪੂਰੇ ਕਰ ਦਿੱਤਾ ਗਿਆ ਹੈ। ਇੱਕ ਹਜਾਰ ਤੋਂ ਵੀ ਵੱਧ ਮੁਹੱਲਾ ਕਲੀਨਿਕਾਂ ਦੇ ਵਿੱਚ ਜਿੱਥੇ ਮਾਹਿਰ ਡਾਕਟਰਾਂ ਦੇ ਵੱਲੋਂ ਮੁਫਤ ਇਲਾਜ, ਉੱਥੇ ਨਾਲ ਹੀ ਮੁਫਤ ਦਵਾਈਆਂ ਅਤੇ 50 ਤੋਂ ਵੀ ਵੱਧ ਟੈਸਟ ਕੀਤੇ ਜਾਂਦੇ ਹਨ, ਜਿਸ ਨਾਲ ਰੋਜ਼ਾਨਾ ਲੱਖਾਂ ਦੀ ਗਿਣਤੀ ਦੇ ਵਿੱਚ ਇਹਨਾਂ ਮੁਹੱਲਾ ਕਲੀਨਿਕਾਂ ਦੇ ਵਿੱਚੋਂ ਮਰੀਜ਼ਾਂ ਦਾ ਫਾਇਦਾ ਉਠਾ ਪਾਉਂਦੇ ਹਨ, ਵਿਧਾਇਕ ਕੁਲਵੰਤ ਸਿੰਘ ਹੋਰਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਤੋਂ ਇਲਾਵਾ ਜੋ ਗਰੰਟੀਆਂ ਅਤੇ ਵਾਅਦੇ ਤੋਂ ਇਲਾਵਾ 1000 ਰੁਪਏ ਪ੍ਰਤੀ ਮਹੀਨਾ ਦੇ ਪੰਜਾਬ ਭਰ ਦੀਆਂ ਔਰਤਾਂ ਦੇ ਬੈਂਕ ਅਕਾਊਂਟ ਵਿੱਚ ਪਹੁੰਚਣ ਦੀ ਗੱਲ ਜੋ ਆਖੀ ਗਈ ਸੀ, ਉਸ ਨੂੰ ਵੀ ਲਗਭਗ ਅਪ੍ਰੈਲ ਮਹੀਨੇ ਤੱਕ ਪੂਰਾ ਕਰ ਲਿਆ ਜਾਵੇਗਾ। ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਫਿਰ ਤੋਂ ਵਿਕਾਸ ਦੇ ਰਾਹ ਤੁਰ ਪਿਆ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਸੜਕਾਂ ਦੀ ਮੁਕੰਮਲ ਤੌਰ ਤੇ ਕਾਇਆਕਲਪ ਪੂਰੀ ਹੋ ਜਾਵੇਗੀ,ਇਸ ਮੌਕੇ ਤੇ ਆਪ ਨੇਤਾ ਕੁਲਦੀਪ ਸਿੰਘ ਸਮਾਣਾ, ਸਾਬਕਾ ਕੌਂਸਲਰ ਸੁਰਿੰਦਰ ਸਿੰਘ ਰੋਡਾ ਸੁਹਾਣਾ, ਅਵਤਾਰ ਸਿੰਘ ਮੌਲੀ, ਰਾਜਿੰਦਰ ਪ੍ਰਸਾਦ ਸ਼ਰਮਾ ਹਰਸੰਗਤ ਸਿੰਘ ਸੁਹਾਣਾ, ਡਾਕਟਰ ਕੁਲਦੀਪ ਸਿੰਘ, ਜਸਪਾਲ ਸਿੰਘ ਮਟੌਰ, ਸੁਖਦੇਵ ਸਿੰਘ ਪਟਵਾਰੀ, ਤਰਲੋਚਨ ਸਿੰਘ ਮਟੌਰ, ਅਕਵਿੰਦਰ ਸਿੰਘ ਗੋਸਲ, ਗੁਰਪ੍ਰੀਤ ਸਿੰਘ ਬੈਂਸ, ਪਰਮਿੰਦਰ ਸਿੰਘ ਵੈਦਵਾਨ, ਤਰਨਜੀਤ ਕੌਰ, ਕੁਲਵੰਤ ਕੌਰ ਕੋਮਲ,ਬੰਤ ਸਿੰਘ ਸੁਹਾਣਾ, ਕਮਲਜੀਤ ਸਿੰਘ ਫੌਜੀ, ਸੁਸ਼ੀਲ ਕੁਮਾਰ ਅਤਰੀ, ਚਰਨਜੀਤ ਕੌਰ, ਨਰੇਸ਼ ਬੱਤਾ, ਕਮਲਦੀਪ, ਰਜਿੰਦਰ ਸਿੰਘ,ਸੁਖਚੈਨ ਸਿੰਘ, ਬਲਵੀਰ ਮਸੀਹ, ਮੇਜਰ ਸਿੰਘ, ਬੀ.ਐਸ. ਚਾਹਲ, ਸਵਿਤਾ ਪਰਿੰਜਾ, ਗੁਰਸੇਵਕ ਸਰਪੰਚ ਮੌਲੀ ਵੈਦਵਾਨ, ਹਰਜੋਤ ਸਿੰਘ ਗੱਬਰ, ਰਣਦੀਪ ਸਿੰਘ, ਬਿੱਲੂ ਸੁਹਾਣਾ, ਰਾਜੀਵ ਵਸਿਸਟ, ਅਰੁਣ ਗੋਇਲ, ਹਰਮੇਸ਼ ਸਿੰਘ ਕੁੰਬੜਾ, ਧੀਰਜ ਕੁਮਾਰ ਗੌਰੀ, ਮਨਦੀਪ ਸਿੰਘ ਮਟੌਰ, ਸੁਰਿੰਦਰ ਸਿੰਘ ਛਿੰਦਾ, ਰਵਿੰਦਰ ਸਿੰਘ ਬਿੰਦਾ, ਗੁਰਜੀਤ ਸਿੰਘ ਮਾਮਾ, ਹਰਪ੍ਰੀਤ ਸਿੰਘ, ਨਵਰਾਜ ਸਿੰਘ ਵੀ ਹਾਜ਼ਰ ਸਨ।