ਪਰਲੀਮੀਨਰੀ ਐਜੂਕੇਸ਼ਨ ਸਟੱਡੀ ਸੈਂਟਰ ਵਿਖੇ ਬੱਚਿਆ਼ ਨੂੰ ਗਰਮ ਟੋਪੀਆਂ ਅਤੇ ਖਾਣ ਦਾ ਸਮਾਨ ਵੰਡਿਆ
ਰੋਹਿਤ ਗੁਪਤਾ
ਗੁਰਦਾਸਪੁਰ,1 ਜਨਵਰੀ
ਮਿਸਿਜ਼ ਮਿਨੀਸ਼ਾ ਗੁਪਤਾ ਪਤਨੀ ਅਜੈ ਗੁਪਤਾ ਆਪਣੀ ਧੀ ਤਨੀਸ਼ਾ ਗੁਪਤਾ ਸਮੇਤ ਨੇ ਪਰਲੀਮੀਨਰੀ ਐਜੂਕੇਸ਼ਨ ਸਟੱਡੀ ਸੈਂਟਰ ਵਿਖੇ ਆਪਣੇ ਜਨਮ ਦਿਨ ਨੂੰ ਇੱਕ ਅਰਥਪੂਰਨ ਅਤੇ ਸਹਿਯੋਗ ਭਰੇ ਢੰਗ ਨਾਲ ਮਨਾਇਆ।
ਉਨ੍ਹਾਂ ਨੇ ਪਿੰਡ ਮਾਨ ਕੌਰ, ਗੁਰਦਾਸਪੁਰ ਦੇ ਸਲੱਮ ਖੇਤਰ ਵਿੱਚ ਸਥਿਤ ਪਿਲਗ੍ਰਿਮਜ਼ ਪ੍ਰੀਲਿਮਿਨਰੀ ਐਜੂਕੇਸ਼ਨ ਸਟਡੀ ਸੈਂਟਰ ਦੇ ਗਰੀਬ ਅਤੇ ਅਨਾਥ ਬੱਚਿਆਂ ਨਾਲ ਖੁਸ਼ੀ ਸਾਂਝੀ ਕੀਤੀ। ਇਹ ਸੈਂਟਰ ਰੋਮੇਸ਼ ਮਹਾਜਨ, ਰਾਸ਼ਟਰੀ ਇਨਾਮੀ ਅਤੇ ਡੀ.ਸੀ.ਡਬਲਿਊ.ਸੀ ਦੇ ਆਨਰੇਰੀ ਸਕੱਤਰਵਦੀ ਲੀਡਰਸ਼ਿਪ ਹੇਠ ਸਫਲਤਾਪੂਰਵਕ ਚੱਲ ਰਿਹਾ ਹੈ।
ਇਸ ਮੌਕੇ ਮਿਸਿਜ਼ ਮਿਨੀਸ਼ਾ ਗੁਪਤਾ ਨੇ ਪਹਿਲਾਂ ਆਪਣੇ ਜਨਮਦਿਨ ਦਾ ਕੇਕ ਕਟਿਆ ਅਤੇ ਫਿਰ ਬੱਚਿਆਂ ਅਤੇ ਸਟਾਫ਼ ਨਾਲ ਕੇਕ ਅਤੇ ਸੁੱਕੇ ਮੇਵਿਆਂ ਜਿਵੇਂ ਕਿ ਗੱਚਕ ਅਤੇ ਮੂੰਗਫਲੀ ਵੰਡੀ। ਬੱਚਿਆਂ ਨੂੰ ਗਰਮ ਟੋਪੀਆਂ ਵੀ ਦਿੱਤੀਆਂ ਗਈਆਂ।
ਰੋਮੇਸ਼ ਮਹਾਜਨ ਦੀ ਲਗਾਤਾਰ ਕੋਸ਼ਿਸ਼ਾਂ ਅਤੇ ਸਮਰਪਣ ਕਾਰਨ ਇਹ ਸਿੱਖਿਆ ਕੇਂਦਰ ਇੱਕ ਵਿਸ਼ੇਸ਼ ਪਹਚਾਨ ਬਣਾਉਂਦਾ ਹੈ ਅਤੇ ਹੁਣ ਇਸਨੂੰ ਪਿਆਰ ਨਾਲ “ਪਿਲਗ੍ਰਿਮ ਆਫ਼ ਲਰਨਿੰਗ” ਕਿਹਾ ਜਾਂਦਾ ਹੈ, ਜਿੱਥੇ ਬੱਚਿਆਂ ਨੂੰ ਭਵਿੱਖ ਦੇ ਨਗੀਨਿਆਂ ਵਾਂਗ ਤਰਾਸ਼ਇਆ ਜਾਂਦਾ ਹੈ। ਇਥੇ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਫੌਜੀ ਅਫ਼ਸਰ ਵੀ ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਅਕਸਰ ਇੱਥੇ ਆਉਂਦੇ ਹਨ। ਉਹਨਾਂ ਦੇ ਅਨੁਸ਼ਾਸਨ ਅਤੇ ਦੇਸ਼ ਭਗਤੀ ਨੇ ਬੱਚਿਆਂ 'ਤੇ ਗਹਿਰਾ ਪ੍ਰਭਾਵ ਛੱਡਿਆ ਹੈ ਅਤੇ ਬਹੁਤ ਸਾਰੇ ਬੱਚੇ ਭਵਿੱਖ ਵਿੱਚ ਭਾਰਤੀ ਫੌਜ ਵਿੱਚ ਸ਼ਾਮਿਲ ਹੋਣ ਦਾ ਸੁਪਨਾ ਦੇਖ ਰਹੇ ਹਨ।
ਇਸ ਮੌਕੇ ਸਮਰਪਿਤ ਅਧਿਆਪਿਕਾਂ ਮੈਡਮ ਅਸ਼ੂ, ਮੰਜੀਤ ਅਤੇ ਕਿਰਨ ਵੀ ਮੌਜੂਦ ਸਨ।