Big Breaking: ਪੰਜਾਬ ਦੇ ਸੇਵਾਮੁਕਤ IG ਨੇ ਖੁਦ ਨੂੰ ਮਾਰੀ ਗੋਲੀ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ/ਪਟਿਆਲਾ, 22 ਦਸੰਬਰ 2025- ਪੰਜਾਬ ਦੇ ਸਾਬਕਾ ਆਈਪੀਐਸ ਅਫ਼ਸਰ ਅਮਰ ਸਿੰਘ ਚਾਹਲ ਦੇ ਵੱਲੋਂ ਖੁਦ ਨੂੰ ਗੋਲੀ ਮਾਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰ ਸਿੰਘ ਚਾਹਲ ਇਸ ਵੇਲੇ ਪਟਿਆਲਾ ਰਹਿ ਰਹੇ ਸਨ ਅਤੇ ਉਹ ਆਈਜੀਪੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਸੂਤਰ ਦੱਸਦੇ ਹਨ ਕਿ ਚਾਹਲ ਨੇ ਖੁਦ ਨੂੰ ਗੋਲੀ ਮਾਰਨ ਤੋਂ ਪਹਿਲਾਂ ਇੱਕ ਸੁਸਾਈਡ ਨੋਟ ਵੀ ਲਿਖਿਆ ਹੈ। ਦੱਸ ਦਈਏ ਕਿ ਸੁਸਾਈਡ ਨੋਟ ਵਿੱਚ ਕਰੋੜਾਂ ਦੀ ਠੱਗੀ ਦਾ ਵੀ ਜਿਕਰ ਕੀਤਾ ਗਿਆ ਹੈ। ਗੋਲੀ ਲੱਗਣ ਕਾਰਨ ਅਮਰ ਸਿੰਘ ਚਾਹਲ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਅਤੇ ਉਸਨੂੰ ਪਾਰਸ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਖ਼ਬਰ ਇਹ ਵੀ ਹੈ ਕਿ ਸਾਬਕਾ ਆਈ ਜੀ ਨਾਲ 8 ਕਰੋੜ ਦੀ ਠੱਗੀ ਵੀ ਵੱਜੀ ਸੀ।

ਹੋਰ ਵੇਰਵਿਆਂ ਦੀ ਉਡੀਕ