ਗੈਰੀ ਭੌਰਾ ਨੇ ਸਮਾਜ ਸੇਵੀ ਕਾਰਜਾਂ ਚ ਯੋਗਦਾਨ ਪਾ ਕੇ ਬਣਾਈ ਵੱਖਰੀ ਪਹਿਚਾਣ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 22 ਦਸੰਬਰ 2025
ਕਨੇਡਾ ਵਿਰੋਧੀ ਧਿਰ ਦੇ ਉਪ ਨੇਤਾ ਟਿੱਮ ਉੱਪਲ ਵੱਲੋਂ ਰੀਮਿਕਸ ਪ੍ਰੈਜ਼ੀਡੈਂਟ ਰੀਅਲ ਅਸਟੇਟ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਗੈਰੀ ਭੌਰਾ ਦਾ ਕਨੇਡਾ ਵਿਖੇ ਸਮਾਜ ਸੇਵੀ ਕਾਰਜਾਂ ਵਿੱਚ ਪਾਏ ਜਾ ਰਹੇ ਭਰਪੂਰ ਯੋਗਦਾਨ ਲਈ ਬਰੈਂਪਟਨ ਵਿਖੇ ਕਰਵਾਏ ਸਮਾਗਮ ਦੌਰਾਨ ਵਿਸ਼ੇਸ਼ ਸਨਮਾਨ ਕੀਤਾ ਗਿਆ। ਕੰਪਨੀ ਵੱਲੋਂ ਕਰਵਾਈ ਸਲਾਨਾ ਸਮਾਗਮ ਨਾਈਟ ਦੌਰਾਨ ਸੰਬੋਧਨ ਕਰਦੇ ਹੋਏ ਟਿੱਮ ਉਪਲ ਨੇ ਕਿਹਾ ਕਿ ਗੈਰੀ ਭੌਰਾ ਦੀ ਅਗਵਾਈ ਦੇ ਹੇਠ ਕੰਪਨੀ ਨੇ ਜਿੱਥੇ ਰੀਅਲ ਅਸਟੇਟ ਖੇਤਰ ਵਿੱਚ ਵੱਖਰਾ ਨਾਮਣਾ ਖੱਟਿਆ ਹੈ, ਉੱਥੇ ਹੀ ਲੋਕ ਭਲਾਈ ਕਾਰਜਾਂ, ਚਾਹੇ ਉਹ ਸਮਾਜਿਕ ਖੇਤਰ ਹੋਵੇ ਚਾਹੇ ਧਾਰਮਿਕ, ਸਭਨਾ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਉਹਨਾਂ ਕਿਹਾ ਕਿ ਗੈਰੀ ਭੌਰਾ ਪਹਿਲਾਂ ਟੋਰੰਟੋ ਰੀਅਲ ਅਸਟੇਟ ਬੋਰਡ ਦੇ ਪ੍ਰਧਾਨ ਬਣੇ ਪ੍ਰੰਤੂ ਹੁਣ ਉਹਨਾਂ ਵੱਲੋਂ ਕਨੇਡਾ ਰੀਅਲ ਅਸਟੇਟ ਬੋਰਡ ਦੇ ਪ੍ਰਧਾਨ ਨਿਯੁਕਤ ਹੋਣ ਨਾਲ ਸਮੁੱਚੇ ਪੰਜਾਬੀ ਭਾਈਚਾਰੇ ਦਾ ਨਾਮ ਉੱਚਾ ਹੋਇਆ ਹੈ।ਇਸ ਮੌਕੇ ਤੇ ਅਮਰਜੀਤ ਗਿੱਲ ਐਮ ਪੀ, ਜਸਰਾਜ ਹੱਲਣ ਐਮ ਪੀ, ਅਮਰਜੋਤ ਸਿੰਘ ਸੰਧੂ ਐਮ ਪੀ ਪੀ , ਅਮਨਦੀਪ ਕੋਰ ਸੋਢੀ ਐਮ ਪੀ, ਹਰਕੀਰਤ ਸਿੰਘ ਡਿਪਟੀ ਮੇਅਰ ਬਰੈਪਟਨ, ਗੁਰਪ੍ਰਤਾਪ ਸਿੰਘ ਤੂਰ ਰਿਜਨਲ ਕੌਂਸਲਰ,ਨਿਰਵੈਰ ਸਿੰਘ ਸੋਤਰਾਂ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ, ਸੁੱਖ ਭੌਰਾ, ਰਾਜ ਚਾਹਿਲ, ਜਸਪਾਲ ਗਹੂਣੀਆਂ,ਲਖਵੀਰ ਸਿੰਘ ਰਾਣੂ, ਦਲਵੀਰ ਸਿੰਘ ਥਾਂਦੀ, ਪਵਨ ਜੌਹਲ ਤੇ ਰੀਅਲ ਅਸਟੇਟ ਬਰੋਕਰ ਵੀ ਹਾਜ਼ਰ ਸਨ।