ਪਿੰਡ ਕਾਹਲੋਂ ਵਿਖੇ ਫਲੋਰ ਮਿਲ ਦੇ ਨਿਰਮਾਣ ਕਾਰਜ ਦੀ ਆਰੰਭਤਾ
ਰਾਹੋਂ 22 ਦਸੰਬਰ () ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਸਿੱਧ ਸਮਾਜ ਸੇਵਕ ਅਤੇ ਕਾਰੋਬਾਰੀ ਸ. ਹਰਦੇਵ ਸਿੰਘ ਕਾਹਮਾ ਦੀ ਅਗਵਾਈ ਵਾਲੀ ਕੰਪਨੀ ਐਚ.ਐਸ.ਬੀ. ਐਗਰੋਇੰਡੀਟਰੀਜ਼ ਵੱਲੋਂ ਪਿੰਡ ਕਾਹਲੋਂ ਵਿਖੇ 150 ਟਨ ਰੋਜ਼ਾਨਾ ਸਮਰੱਥਾ ਵਾਲੀ ਫਲੋਰ ਮਿੱਲ ਦੇ ਨਿਰਮਾਣ ਕਾਰਜ ਦੀ ਆਰੰਭਤਾ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਹੋਈ । ਇਸ ਮੌਕੇ ਬੀਬੀ ਜੋਗਿੰਦਰ ਕੌਰ ਕਾਹਮਾ ਵੱਲੋਂ ਪਹਿਲੀ ਇੱਟ ਨੀਂਹ ਵਿਚ ਰੱਖੀ ਗਈ । ਉਹਨਾਂ ਨੇ ਕਿਹਾ ਇਹ ਮਿਲ ਦੇ ਬਣਨ ਨਾਲ ਇਲਾਕੇ ਦੇ ਲੋਕਾਂ ਵੀ ਭਾਰੀ ਰੁਜ਼ਗਾਰ ਮਿਲੇਗਾ । ਇਸ ਮੌਕੇ ਹਲਕਾ ਨਵਾਂਸ਼ਹਿਰ ਤੋਂ ਵਿਧਾਇਕ ਸ੍ਰੀ ਡਾ. ਨਛੱਤਰ ਪਾਲ ਨੇ ਇਲਾਕੇ ਵਿਚ ਵੱਡੀ ਮਿੱਲ ਲਗਾ ਕੇ ਇਲਾਕੇ ਵਿਚ ਰੁਜ਼ਗਾਰ ਦੇਣ ਲਈ ਸ. ਹਰਦੇਵ ਸਿੰਘ ਕਾਹਮਾ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਇਸ ਮਿਲ ਦੇ ਬਣਨ ਨਾਲ ਇਲਾਕੇ ਵਿਚ ਹੋਰ ਸਨਅੱਤੀ ਅਦਾਰੇ ਸਥਾਪਿਤ ਹੋਣਗੇ । ਇਸ ਮੌਕੇ ਕਾਂਗਰਸ ਪਾਰਟੀ ਹਲਕਾ ਇੰਚਾਰਜ ਸਤਵੀਰ ਸਿੰਘ ਪੱਲੀਝਿੱਕੀ ਨੇ ਵੀ ਵਧਾਈਆਂ ਦਿੱਤੀਆਂ। ਕੰਪਨੀ ਦੇ ਮੈਨੇਜਰ ਸ੍ਰੀ ਸ਼ੁਭਾਸ਼ ਚੰਦਰਾ ਸਾਮੰਤਰਾਏ ਨੇ ਦੱਸਿਆ ਇਹ ਆਧੁਨਿਕ ਫਲੋਰ ਮਿਲ ਰਿਕਾਰਡ ਸਮੇ ਵਿਚ ਤਿਆਰ ਹੋਵੇਗੀ ਅਤੇ ਆਪਣਾ ਉਤਪਾਦਨ ਸ਼ੁਰੂ ਕਰ ਦੇਵੇਗੀ । ਉਹਨਾਂ ਦੱਸਿਆ ਕਿ ਇਸ ਮਿਲ ਦੀ ਉਤਪਾਦਨ ਸਮੱਰਥਾ 150 ਟਨ ਰੋਜ਼ਾਨਾ ਹੋਵੇਗੀ, ਜਿਸ ਆਟਾ ਬਣਾਉਣ ਦਾ ਨਾਲ-ਨਾਲ ਮੈਦਾ, ਸੂਜੀ ਅਤੇ ਹੋਰ ਖਾਣ ਵਾਲੇ ਉਦਪਾਦ ਬਣਾਏ ਜਾਣਗੇ । ਇਸ ਮਿੱਲ ਵਿਚ ਸਵਟਿਜ਼ਰਲੈਂਡ ਦੀਆਂ ਆਧੁਨਿਕ ਮਸ਼ੀਨਾਂ ਲਗਾਈਆਂ ਜਾ ਰਹੀਆਂ ਹਨ ਅਤੇ ਮਿਲ ਬਣਨ ਨਾਲ ਵਿਚ ਵੱਡੀ ਗਿਣਤੀ ਵਿਚ ਇਲਾਕੇ ਦੇ ਨੌਜਵਾਨਾਂ ਕੰਮ ਪ੍ਰਾਪਤ ਹੋਵੇਗਾ । ਇਸ ਮੌਕੇ ਸ੍ਰੀ ਵਿਪਨ ਤਨੇਜਾ ਨਵਾਂਸ਼ਹਿਰ, ਸ. ਜਰਨੈਲ ਸਿੰਘ ਪੱਲੀ ਝਿੱਕੀ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।