ਗਵਰਨਰ ਗੁਲਾਬ ਚੰਦ ਕਟਾਰੀਆ ਨੇ CGC ਲਾਂਡਰਾਂ ਦੇ 19ਵੇਂ ਕਨਵੋਕੇਸ਼ਨ ਵਿੱਚ ਵੰਡੀਆਂ ਡਿਗਰੀਆਂ
ਚੰਡੀਗੜ੍ਹ, 20 ਦਸੰਬਰ 2025- ਪੰਜਾਬ ਦੇ ਰਾਜਪਾਲ, ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਦੇ 19ਵੇਂ ਸਾਲਾਨਾ ਕਨਵੋਕੇਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਧਾਨਗੀ ਕੀਤੀ। ਇਸ ਮੌਕੇ ਵਿਯੋਮ ਜੈਨ, ਐਮਡੀ ਅਤੇ ਗਲੋਬਲ ਬਿਜ਼ਨਸ ਹੈੱਡ, ਐਂਟਰਪ੍ਰਾਈਜ਼ ਪ੍ਰੋਡਕਟਸ ਬੀਯੂ, ਨਾਗਾਰੋ, ਸਤਨਾਮ ਸਿੰਘ ਸੰਧੂ, ਚੇਅਰਮੈਨ, ਸੀਜੀਸੀ ਲਾਂਡਰਾਂ, ਰਸ਼ਪਾਲ ਸਿੰਘ ਧਾਲੀਵਾਲ, ਪ੍ਰਧਾਨ, ਸੀਜੀਸੀ ਲਾਂਡਰਾਂ, ਪਰਮਪਾਲ ਸਿੰਘ ਢਿੱਲੋਂ, ਵਾਈਸ ਚੇਅਰਮੈਨ, ਸੀਜੀਸੀ ਲਾਂਡਰਾਂ , ਡਾ.ਰਾਜਦੀਪ ਸਿੰਘ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ ਅਤੇ ਸੰਸਥਾ ਦੇ ਡਾਇਰੈਕਟਰ ਤੇ ਡੀਨ ਸ਼ਾਮਲ ਸਨ।
ਕਨਵੋਕੇਸ਼ਨ ਸਮਾਰੋਹ ਦੌਰਾਨ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਨੇ ਸੀਜੀਸੀ ਦੇ ਕੁੱਲ 79 ਪ੍ਰਸਿੱਧ ਮੈਰਿਟ ਧਾਰਕਾਂ (ਹੋਲਡਰਾਂ) ਵਿੱਚੋਂ 49 ਸੋਨ ਤਗਮਾ ਜੇਤੂਆਂ ਨੂੰ ਸਨਮਾਨਿਤ ਕੀਤਾ। ਸੀਜੀਸੀ ਦੇ 19ਵੇਂ ਕਨਵੋਕੇਸ਼ਨ ਵਿੱਚ ਵੱਖ-ਵੱਖ ਇੰਜੀਨੀਅਰਿੰਗ ਵਿਸ਼ਿਆਂ ਦੇ ਵਿਦਿਆਰਥੀਆਂ ਨੂੰ 1,305 ਡਿਗਰੀਆਂ ਪ੍ਰਦਾਨ ਕੀਤੀਆਂ ਅਤੇ ਇਸ ਦੇ ਨਾਲ ਹੀ ਮੈਨੇਜਮੈਂਟ, ਬਾਇਓਟੈਕਨਾਲੋਜੀ, ਫਾਰਮੇਸੀ ਅਤੇ ਹੋਟਲ ਮੈਨੇਜਮੈਂਟ ਵਿੱਚ ਗੈਰ ਇੰਜੀਨੀਅਰਿੰਗ ਪ੍ਰੋਗਰਾਮਾਂ ਦੇ ਗ੍ਰੈਜੂਏਟਾਂ ਨੂੰ ਵੀ 1,420 ਡਿਗਰੀਆਂ ਵੰਡੀਆਂ।
ਇਸ ਮੌਕੇ ਕਨਵੋਕੇਸ਼ਨ ਭਾਸ਼ਣ ਦੌਰਾਨ ਮਾਣਯੋਗ ਰਾਜਪਾਲ ਨੇ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸੀਜੀਸੀ ਲਾਂਡਰਾਂ ਦੇ 19ਵੇਂ ਸਾਲਾਨਾ ਕਨਵੋਕੇਸ਼ਨ ਵਿੱਚ ਡਿਗਰੀਆਂ ਪ੍ਰਦਾਨ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਇਸ ਮੌਕੇ ਨੂੰ ਵਿਦਿਆਰਥੀਆਂ ਦੀ ਲਗਨ ਅਤੇ ਪ੍ਰਾਪਤੀਆਂ ਦੇ ਜਸ਼ਨ ਵਜੋਂ ਦਰਸਾਇਆ, ਜੋ ਕਿ ਗ੍ਰੈਜੂਏਟਾਂ, ਮਾਪਿਆਂ ਅਤੇ ਅਧਿਆਪਕਾਂ ਦੋਵਾਂ ਵੱਲੋਂ ਮਨਾਇਆ ਗਿਆ ਇੱਕ ਮਾਣਮੱਤਾ ਅਤੇ ਖੁਸ਼ੀ ਭਰਿਆ ਮੀਲ ਪੱਥਰ ਹੈ।
ਸੀਜੀਸੀ ਦੇ 25 ਸਾਲਾਂ ਦੀ ਯਾਤਰਾ ਲਈ ਸ਼ੁਭਕਾਮਨਾਵਾਂ ਨਾਲ ਮਾਣਯੋਗ ਰਾਜਪਾਲ ਨੇ ਅਧਿਆਪਕਾਂ ਦੀ ਮਹੱਤਵਪੂਰਨ ਭੂਮਿਕਾ ਅਤੇ ਨਿਰਸਵਾਰਥ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਜੋ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਨਾਗਰਿਕਾਂ ਅਤੇ ਭਵਿੱਖ ਵਿੱਚ ਉਪਲਬਧੀ ਹਾਸਲ ਕਰਨ ਵਾਲੇ ਵਿਅਕਤੀਆਂ ਵਜੋਂ ਤਿਆਰ ਕਰਦੇ ਹਨ ਅਤੇ ਆਪਣੀ ਸੰਸਥਾ, ਪਰਿਵਾਰ ਅਤੇ ਦੇਸ਼ ਦਾ ਨਾਮ ਰੌਸ਼ਨ ਕਰਦੇ ਹਨ।
ਉਨ੍ਹਾਂ ਨੇ 15 ਗੋਦ ਲਏ ਪਿੰਡਾਂ ਦੇ ਆਲੇ-ਦੁਆਲੇ ਦੇ ਭਾਈਚਾਰਿਆਂ ਨੂੰ ਉੱਚਾ ਚੁੱਕਣ ਵਿੱਚ ਯੋਗਦਾਨ ਪਾਉਣ ਤੋਂ ਇਲਾਵਾ, ਖੋਜ, ਨਵੀਨਤਾ, ਉੱਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਰਾਜ ਦੇ ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਸੀਜੀਸੀ ਲਾਂਡਰਾਂ ਦੇ ਵਚਨਬੱਧ ਯਤਨਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਚਰਿੱਤਰ ਨਿਰਮਾਣ ਅਤੇ ਸਮਾਜ ਅਤੇ ਰਾਸ਼ਟਰ ਦੀ ਨਿਰਸਵਾਰਥ ਸੇਵਾ ਵਿੱਚ ਸਿੱਖਿਆ ਦੀ ਮਹੱਤਵਪੂਰਨ ਭੂਮਿਕਾ ’ਤੇ ਵੀ ਜ਼ੋਰ ਦਿੱਤਾ।
ਐਨਈਪੀ-2020 ਅਤੇ ਇਸ ਦੇ ਹੁਨਰ ਵਿਕਾਸ ਸੰਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਚਰਿੱਤਰ ਨਿਰਮਾਣ ਨਾਲ ਜੋੜਿਆ ਜਾਂਦਾ ਹੈ, ਤਾਂ ਇਹ ਦੇਸ਼ ਦੀ ਤਰੱਕੀ ਅਤੇ 2047 ਤੱਕ ਵਿਕਾਸ ਭਾਰਤ ਬਣਨ ਦੀ ਯਾਤਰਾ ਵਿੱਚ ਕ੍ਰਾਂਤੀ ਲਿਆਉਣ ਦੀ ਸਮਰੱਥਾ ਰੱਖਦਾ ਹੈ। ਰਾਸ਼ਟਰ ਨਿਰਮਾਤਾ ਵਜੋਂ ਅਧਿਆਪਕਾਂ ਦੀ ਭੂਮਿਕਾ ਨੂੰ ਦੁਹਰਾਉਂਦੇ ਹੋਏ, ਮਾਣਯੋਗ ਰਾਜਪਾਲ ਨੇ ਡਾ.ਐਸ ਰਾਧਾਕ੍ਰਿਸ਼ਨਨ ਅਤੇ ਡਾ.ਏਪੀਜੇ ਅਬਦੁਲ ਕਲਾਮ ਵਰਗੀਆਂ ਉੱਘੀਆਂ ਸ਼ਖਸੀਅਤਾਂ ਦਾ ਹਵਾਲਾ ਦਿੱਤਾ, ਜੋ ਨਾ ਸਿਰਫ ਪ੍ਰਸਿੱਧ ਨੇਤਾ ਸਨ ਸਗੋਂ ਸ਼ਾਨਦਾਰ ਅਤੇ ਨਿਰਸਵਾਰਥ ਅਧਿਆਪਕ ਵੀ ਸਨ ਜਿਨ੍ਹਾਂ ਦੀ ਵਿਰਾਸਤ ਨੂੰ ਅੱਜ ਵੀ ਭਾਰਤ ਭਰ ਦੇ ਸਿੱਖਿਅਕਾਂ ਨੂੰ ਪ੍ਰੇਰਿਤ ਕਰਦੀ ਹੈ। ਇਸੇ ਤਰ੍ਹਾਂ ਉਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੇ ਸਾਹਸੀ ਬਲੀਦਾਨਾਂ ਨੂੰ ਡੂੰਘੀ ਸ਼ਰਧਾਂਜਲੀ ਭੇਟ ਕੀਤੀ, ਉਨ੍ਹਾਂ ਦੇ ਦ੍ਰਿੜ ਇਰਾਦੇ, ਬਹਾਦਰੀ ਅਤੇ ਅਟੁੱਟ ਵਿਸ਼ਵਾਸ ਨੂੰ ਯਾਦ ਕੀਤਾ ਅਤੇ ਮਾਤਾ ਗੁਜਰੀ ਜੀ ਅਤੇ ਗੁਰੂ ਸਾਹਿਬ ਜੀ ਵੱਲੋਂ ਉਨ੍ਹਾਂ ਵਿੱਚ ਸਥਾਪਿਤ ਕਦਰਾਂ ਕੀਮਤਾਂ ਦੀ ਵੀ ਪ੍ਰਸ਼ੰਸਾ ਕੀਤੀ।ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸਿੱਖਿਅਕ ਅਤੇ ਵਿਦਿਅਕ ਸੰਸਥਾਵਾਂ ਵਿਦਿਆਰਥੀਆਂ ਵਿੱਚ ਸਿੱਖਿਆ, ਨੈਤਿਕਤਾ ਅਤੇ ਕਦਰਾਂ ਕੀਮਤਾਂ ਨੂੰ ਪਾਲਣ ਲਈ ਪੰਘੂੜੇ ਵਜੋਂ ਕੰਮ ਕਰਦੀਆਂ ਹਨ।
ਵਿਦਿਆਰਥੀਆਂ ਨੂੰ ਆਪਣੇ ਆਪ ਵਿੱਚ ਵਿਸ਼ਵਾਸ ਰੱਖਣ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਉਨ੍ਹਾਂ ਵਿੱਚੋਂ ਹਰ ਇੱਕ ਵਿਅਕਤੀ ਕੋਲ ਉਹ ਪ੍ਰਾਪਤ ਕਰਨ ਦੀ ਸਮਰੱਥਾ ਹੈ ਜੋ ਉਹ ਆਪਣੇ ਮਨ ਵਿੱਚ ਠਾਨ ਲੈਂਦੇ ਹਨ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹੁਨਰਮੰਦ ਪੇਸ਼ੇਵਰਾਂ, ਰਚਨਾਤਮਕ ਨਵੀਨਤਾਕਾਰਾਂ ਅਤੇ ਇਮਾਨਦਾਰ ਨਾਗਰਿਕਾਂ ਵਿੱਚ ਵਿਕਸਤ ਹੋਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਪ੍ਰਾਪਤੀ ਦੇ ਸਭ ਤੋਂ ਉੱਚੇ ਸਿਖਰਾਂ ’ਤੇ ਪਹੁੰਚਣ ਲਈ ਮਾਰਗਦਰਸ਼ਕ ਮੁੱਲਾਂ ਵਜੋਂ ਆਤਮਵਿਸ਼ਵਾਸ, ਅਨੁਸ਼ਾਸਨ ਅਤੇ ਨਿਮਰਤਾ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ।
ਵਿਦਿਆਰਥੀਆਂ ਨੂੰ ਭਵਿੱਖ ਦੇ ਸ਼ਿਲਪਕਾਰ (ਆਰਕੀਟੈਕਟ) ਕਰਾਰ ਦਿੰਦਿਆਂ ਮਾਣਯੋਗ ਰਾਜਪਾਲ ਨੇ ਗ੍ਰੈਜੂਏਟਾਂ ਨੂੰ ਵਿਕਾਸ ਭਾਰਤ 2047 ਦੇ ਨਿਰਮਾਤਾਵਾਂ ਵਜੋਂ ਉਨ੍ਹਾਂ ਦੀ ਜ਼ਿੰਮੇਵਾਰੀ ਦੀ ਯਾਦ ਦਿਵਾਈ। ਰਾਸ਼ਟਰ ਨਿਰਮਾਣ ਅਤੇ ਰਾਸ਼ਟਰੀ ਰੱਖਿਆ ਵਿੱਚ ਔਰਤਾਂ ਦੀ ਭੂਮਿਕਾ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਕਨਵੋਕੇਸ਼ਨ ਵਿੱਚ ਵੱਡੀ ਗਿਣਤੀ ਵਿੱਚ ਮਹਿਲਾ ਮੈਰਿਟੋਰੀਅਸ ਮੈਡਲ ਜੇਤੂਆਂ ਦੀ ਮੌਜੂਦਗੀ ’ਤੇ ਖੁਸ਼ੀ ਪ੍ਰਗਟਾਈ।
ਮਾਣਯੋਗ ਰਾਜਪਾਲ ਨੇ ਸੀਜੀਸੀ ਲਾਂਡਰਾਂ ਨੂੰ ਸਰਕਾਰੀ ਸਕੂਲਾਂ ਦੇ ਹੁਸ਼ਿਆਰ ਅਤੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦਾ ਸਮਰਥਨ ਕਰਨ ਲਈ ਵੀ ਕਿਹਾ, ਜਿਸ ਨਾਲ ਉਹ ਸੀਜੀਸੀ ਲਾਂਡਰਾਂ ਵਰਗੇ ਨਾਮਵਰ ਸੰਸਥਾਨਾਂ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਅਤੇ ਇੱਕ ਬਿਹਤਰ ਭਵਿੱਖ ਨੂੰ ਆਕਾਰ ਦੇਣ ਦੇ ਯੋਗ ਬਣ ਸਕਣ।
ਆਪਣੇ ਸਮਾਪਨ ਭਾਸ਼ਣ ਵਿੱਚ ਉਨ੍ਹਾਂ ਨੇ ਇੱਕ ਵਾਰ ਫਿਰ ਗ੍ਰੈਜੂਏਟਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਮੌਕਿਆਂ ਦਾ ਫਾਇਦਾ ਉਠਾਉਣ, ਦ੍ਰਿੜਤਾ ਨਾਲ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਵਸੁਧੈਵ ਕੁਟੁੰਬਕਮ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹੋਏ, ਮਾਨਵਤਾਵਾਦੀ ਦ੍ਰਿਸ਼ਟੀਕੋਣ ਅਤੇ ਕਦਰਾਂ-ਕੀਮਤਾਂ ਨਾਲ ਵਿਕਸਤ ਰਾਸ਼ਟਰ ਬਣਨ ਵੱਲ ਦੇਸ਼ ਦੀ ਤਰੱਕੀ ਵਿੱਚ ਅਰਥਪੂਰਨ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਸੀਜੀਸੀ ਲਾਂਡਰਾਂ ਦੇ ਚੇਅਰਮੈਨ ਸ.ਸਤਨਾਮ ਸਿੰਘ ਸੰਧੂ ਅਤੇ ਸੀਜੀਸੀ ਲਾਂਡਰਾਂ ਦੇ ਪ੍ਰਧਾਨ ਸ.ਰਸ਼ਪਾਲ ਸਿੰਘ ਧਾਲੀਵਾਲ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਮਾਪਿਆਂ ਅਤੇ ਸੰਸਥਾ ਦਾ ਨਾਮ ਰੌਸ਼ਨ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਕੈਂਪਸ ਡਾਇਰੈਕਟਰ ਡਾ.ਰਾਜਦੀਪ ਸਿੰਘ ਨੇ ਪੰਜਾਬ ਦੇ ਮਾਣਯੋਗ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਦਾ ਸਵਾਗਤ ਕਰਦੇ ਹੋਏ ਆਪਣੇ ਡੂੰਘੇ ਸਨਮਾਨ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਸੰਸਥਾ ਦੇ ਦ੍ਰਿਸ਼ਟੀਕੋਣ ਨੂੰ ਉਜਾਗਰ ਕੀਤਾ, ਜੋ ਇਸ ਦੀਆਂ ਵਿਆਪਕ ਪ੍ਰਾਪਤੀਆਂ ਅਤੇ ਪਹਿਲਕਦਮੀਆਂ ਦੁਆਰਾ ਪ੍ਰਤੀਬਿੰਬਤ ਹੁੰਦਾ ਹੈ ਅਤੇ ਸੰਸਥਾ ਦੀ ਤਰੱਕੀ ਬਾਰੇ ਇੱਕ ਵਿਸਤ੍ਰਿਤ ਰਿਪੋਰਟ ਵੀ ਪੇਸ਼ ਕੀਤੀ।
ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਸਨਮਾਨਿਤ ਕੀਤੇ ਗਏ ਸੋਨ ਤਮਗਾ ਜੇਤੂਆਂ ਵਿੱਚ (ਬੀ ਟੈਕ ਸੀਐੱਸਈ ਦੇ ਸਿਲਕੀ ਬੇਦੀ, ਕਸ਼ਿਸ਼ ਅਤੇ ਸਾਕਿਬ ਖਾਨ, ਧੀਰਜ ਕੁਮਾਰ (ਬੀ ਟੈਕ ਆਈਟੀ), ਅਨੁਰਾਗ ਗਿਲਹੋਤਰਾ, (ਬੀ ਟੈਕ ਐਮਈ), ਸਵਾਤੀ ਭਾਰਦਵਾਜ (ਬੀ ਟੈਕ ਈਸੀਈ), ਅਨਮੋਲ ਕੁਮਾਰ (ਬੀਟੈਕ ਏਆਈ ਡੀਐਸ), ਸਾਕਸ਼ੀ (ਐਮ ਟੈਕ ਸੀਐਸਈ), ਜਸਪ੍ਰੀਤ ਕੌਰ (ਐਮ ਟੈਕ ਈਸੀਈ), ਇਸ਼ਿਕਾ (ਐਮਬੀਏ), ਇਸ਼ਿਕਾ (ਐਮਬੀਏ), ਨੇਹਾ ਠਾਕੁਰ (ਬੀਬੀਏ), ਯਸ਼ਿਕਾ ਮੈਨੀ (ਬੀਬੀਏ, ਐਸਆਈਐਮ), ਮਨਵੀਰ ਕੌਰ (ਬੀ ਕਾਮ ਆਨਰਸ ), ਨਿਕੀਤਾ ਅਤੇ ਵਿਵੇਕ (ਐਮ ਕਾਮ), ਨਿਧੀ (ਐਮਸੀਏ), ਅੰਸ਼ਿਕਾ ਸ਼ਰਮਾ (ਬੀਐਸਸੀ ਏਆਈ ਐਮਐਲ), ਯਸ਼ਨਾ ਚੁੱਗ (ਬੀਐਸਸੀ ਸੀਐਸ), ਹਰਲੀਨ ਕੌਰ ਵਜ਼ੀਰ (ਬੀਐਸਸੀ ਡੀਏ), ਮਨਵਿੰਦਰ ਸਿੰਘ (ਬੀਫਾਰਮਸੀ), ਅਪਾਰਨਾ ਗੁਪਤਾ (ਐਮ ਫਾਰਮਸੀ ਸਿਊਟਿਕ, ਡਿੰਪਲ (ਐਮ ਫਾਰਮਸੀ ਕੋਲੋਜੀ), ਕਿਊਟੀ ਭੱਅ ਅਤੇ ਕੇਐਮ ਅੰਕਿਤਾ (ਐਮ ਫਾਰਮਸੀ ਪੀਪੀ), ਪ੍ਰਾਚੀ ਸ਼ਰਮਾ (ਐਮ ਫਾਰਮਸੀ ਆਰਏ), ਆਸ਼ੂ ਸਿੰਘ (ਫਾਰਮਾ ਡੀ), ਦ੍ਰਿਕਸ਼ਾ ਸ਼ਰਮਾ, ਫਾਰਮਾ ਡੀ (ਪੀਬੀ), ਰਾਸ਼ੀ ਮਹਿਰਾ (ਬੀਐਸਸੀ ਬਾਇਓਟੈਕਨਾਲੋਜੀ), ਹਿਮਾਨੀ ਸ਼ਰਮਾ, ਬੀਐਸਸੀ (ਆਨਰਜ਼) ਮਾਈਕਰੋਬਾਇਓਲੋਜੀ, ਖੁਸ਼ਬੂ, (ਐਮਐਸਸੀ ਬਾਇਓਟੈਕਨਾਲੋਜੀ) ਰੀਆ, (ਬੀਸੀਏ), ਕ੍ਰਿਤੀ ਲੋਹਾਨੀ (ਬੀਐਸਸੀ, ਜੀਐੱਡ ਡਬਲਿਊਡੀ), ਨਿਤਾਸ਼ਾ ਕੌਰ (ਬਿਐਸਸੀ ਐਮਐਮ) ਤੁਸ਼ਾਰ ਰਾਵਤ (ਬੀਐਚਐਮਸੀਟੀ ਯੂਜੀਸੀ), ਸ਼ਵੇਤਾ ਰਾਣੀ (ਬੀਟੀਟੀਐਮ), ਅਭਿਸ਼ੇਕ ਪੰਡਿਤਾ (ਬੀਐਸਸੀ ਐਨਐਂਡਡੀ), ਹਿਮਾਂਸ਼ੂ ਠਾਕੁਰ (ਐਮਐਚਐਮਸੀਟੀ), ਭਾਸਕਰ ਨਾਗਰਕੋਟੀ (ਭੋਜਨ ਉਤਪਾਦਨ ਵਿੱਚ ਡਿਪਲੋਮਾ), ਧਵਨੀਤ ਕੌਰ (ਡਿਪਲੋਮਾ ਇਨ ਬੇਕਰੀ ਐਂਡ ਕਨਫੈਕਸ਼ਨਰੀ) ਅਤੇ ਸੌਰਵ (ਡਿਪਲੋਮਾ ਇਨ ਐਫਐਂਡਬੀ ਸਰਵਿਸ) ਆਦਿ ਸ਼ਾਮਲ ਸਨ।
ਅੰਤ ਵਿੱਚ ਕਨਵੋਕੇਸ਼ਨ ਸਮਾਰੋਹ ਭਾਰਤੀ ਰਾਸ਼ਟਰੀ ਗੀਤ ਦੇ ਗੂੰਜਦੇ ਸੁਰਾਂ ਨਾਲ ਸਫਲਤਾਪੂਰਵਕ ਸਮਾਪਤ ਹੋਇਆ, ਜੋ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸੀਜੀਸੀ ਲਾਂਡਰਾਂ ਦੇ ਫੈਕਲਟੀ ਲਈ ਬਹੁਤ ਮਾਣ ਅਤੇ ਸ਼ਾਨ ਦਾ ਇੱਕ ਪਲ ਸੀ।